ਹਰਿਆਣਾ ਦੇ ਭਿਵਾਨੀ ਦੇ ਸਿਵਾਨੀ ਬਲਾਕ ਦੇ ਪਿੰਡ ਬੁਧਸ਼ੈਲੀ-ਘੰਘਾਲਾ ਨੇੜੇ ਦੋ ਗੈਂਗਸਟਰਾਂ ਵਿਚਾਲੇ ਹੋਈ ਗੈਂਗ ਵਾਰ ਦੌਰਾਨ ਗੈਂਗਸਟਰ ਜੈਕੁਮਾਰ ਉਰਫ਼ ਭਾਦਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਸਬੰਧੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚ ਗਈ। ਗੈਂਗਸਟਰ ਭਾਦਰ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਜਿੱਥੇ ਮੰਗਲਵਾਰ ਸਵੇਰੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਮਿਲੀ ਜਾਣਕਾਰੀ ਅਨੁਸਾਰ ਸੋਨੂੰ ਮਿੱਠੀ ਦੇ ਗੈਂਗ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਪੁਲਿਸ ਦੀਆਂ ਕਈ ਟੀਮਾਂ ਮੌਕੇ ‘ਤੇ ਮੌਜੂਦ ਹਨ।ਗੈਂਗਸਟਰ ਭਾਦਰ ਆਪਣੇ ਦੋ ਸਾਥੀਆਂ ਨਾਲ ਪਿਕਅੱਪ ਕਾਰ ‘ਚ ਜਾ ਰਿਹਾ ਸੀ। ਇਸ ਦੌਰਾਨ ਸੋਨੂੰ ਮਿੱਠੀ ਦੇ ਗੈਂਗ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਗੈਂਗਸਟਰ ਭਾਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੱਸ ਦੇਈਏ ਕਿ ਗੈਂਗਸਟਰ ਭਾਦਰ ਖਿਲਾਫ ਕਤਲ, ਇਰਾਦਾ ਕਤਲ, ਡਕੈਤੀ ਸਮੇਤ ਕਈ ਮਾਮਲੇ ਦਰਜ ਹਨ। ਇਸ ਦੇ ਨਾਲ ਹੀ ਮਿੱਠੀ ਅਤੇ ਸੋਨੂੰ ਨੂੰ ਲੈ ਕੇ ਤਣਾਅ ਚੱਲ ਰਿਹਾ ਸੀ। ਫਿਲਹਾਲ ਪੁਲਿਸ ਟੀਮ ਵੱਲੋਂ ਸੋਨੂੰ ਮਿੱਠੀ ਗੈਂਗ ਨੂੰ ਫੜਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।











