May 2, 2026, 8:08 pm
----------- Advertisement -----------
HomeNewsHealthਭਾਰ ਘਟਾਉਣ ਵਿੱਚ ਬਹੁਤ ਮਦਦਗਾਰ ਹੁੰਦੇ ਹਨ ਬਦਾਮ

ਭਾਰ ਘਟਾਉਣ ਵਿੱਚ ਬਹੁਤ ਮਦਦਗਾਰ ਹੁੰਦੇ ਹਨ ਬਦਾਮ

Published on

----------- Advertisement -----------
ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਦੇ ਅਧਿਐਨ ਅਨੁਸਾਰ, ਜੇਕਰ ਤੁਸੀਂ ਰੋਜ਼ਾਨਾ ਇੱਕ ਮੁੱਠੀ ਬਦਾਮ ਖਾਂਦੇ ਹੋ, ਤਾਂ ਇਹ ਸਿਹਤਮੰਦ ਵਜ਼ਨ ਬਣਾਈ ਰੱਖਣ ਵਿੱਚ ਮਦਦ ਕਰ ਸਕਦਾ ਹੈ। ਖੋਜ ਨੇ ਦੱਸਿਆ ਹੈ ਕਿ ਬਦਾਮ ਮਨੁੱਖ ਦੀ ਭੁੱਖ ਨੂੰ ਕਿਵੇਂ ਬਦਲ ਸਕਦਾ ਹੈ। ਰੋਜ਼ਾਨਾ 30 ਤੋਂ 50 ਗ੍ਰਾਮ ਬਦਾਮ ਖਾਣ ਨਾਲ ਪੇਟ ਭਰ ਜਾਂਦਾ ਹੈ ਅਤੇ ਅਸੀਂ ਜ਼ਿਆਦਾ ਕੈਲੋਰੀ ਨਹੀਂ ਲੈਣਾ ਚਾਹੁੰਦੇ। ਇਸ ਖੋਜ ਦੇ ਨਤੀਜੇ ਯੂਰਪੀਅਨ ਜਰਨਲ ਆਫ ਨਿਊਟ੍ਰੀਸ਼ਨ ਵਿੱਚ ਪ੍ਰਕਾਸ਼ਿਤ ਹੋਏ ਹਨ। 
ਖੋਜ ਵਿੱਚ ਪਾਇਆ ਗਿਆ ਕਿ ਜਿਹੜੇ ਲੋਕ ਕਾਰਬੋਹਾਈਡਰੇਟ ਨਾਲ ਭਰੇ ਸਨੈਕ ਦੀ ਬਜਾਏ ਬਦਾਮ ਖਾਂਦੇ ਸਨ, ਉਨ੍ਹਾਂ ਨੇ ਆਪਣੇ ਅਗਲੇ ਭੋਜਨ ਵਿੱਚ ਊਰਜਾ ਦੀ ਮਾਤਰਾ 300 ਕਿਲੋਜੂਲ ਤੱਕ ਘਟਾ ਦਿੱਤੀ। ਬਦਾਮ ਇੱਕ ਵਧੀਆ ਸਨੈਕ ਹੈ ਜਿਸ ਨੂੰ ਰੋਜ਼ਾਨਾ ਦੀ ਖੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਜਾਣਨਾ ਦਿਲਚਸਪ ਹੈ ਕਿ ਬਦਾਮ ਸਾਡੀ ਭੁੱਖ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ, ਜੋ ਭਾਰ ਘਟਾਉਣ ਵਿਚ ਵੀ ਮਦਦ ਕਰਦਾ ਹੈ। ਤਾਂ ਆਓ ਜਾਣਦੇ ਹਾਂ ਕਿ ਸਰਦੀਆਂ ਦੇ ਮੌਸਮ 'ਚ ਤੁਸੀਂ ਕਿਹੜੇ ਤਰੀਕਿਆਂ ਨਾਲ ਬਦਾਮ ਦਾ ਸੇਵਨ ਕਰ ਸਕਦੇ ਹੋ। 
1.. ਕਾਹਵਾ ਕਸ਼ਮੀਰ ਦੀ ਇੱਕ ਪ੍ਰਸਿੱਧ ਚਾਹ ਹੈ, ਜੋ ਖਾਸ ਕਰਕੇ ਸਰਦੀਆਂ ਵਿੱਚ ਪੀਤੀ ਜਾਂਦੀ ਹੈ। ਇਸ ਚਾਹ ਵਿੱਚ ਡ੍ਰਾਈਫਰੂਟ ਅਤੇ ਕੇਸਰ ਮਿਲਾਇਆ ਜਾਂਦਾ ਹੈ, ਜੋ ਪ੍ਰੋਟੀਨ ਅਤੇ ਸਿਹਤਮੰਦ ਚਰਬੀ ਪ੍ਰਦਾਨ ਕਰਦੇ ਹਨ। ਸਰਦੀਆਂ ਵਿੱਚ ਇਸ ਨੂੰ ਪੀਣ ਨਾਲ ਤੁਸੀਂ ਗਰਮ ਮਹਿਸੂਸ ਕਰੋਗੇ।
2.. ਬਦਾਮ ਤੁਹਾਨੂੰ ਲੰਬੇ ਸਮੇਂ ਤੱਕ ਭਰਪੂਰ ਰੱਖਣ ਵਿੱਚ ਮਦਦ ਕਰਦੇ ਹਨ। ਇਸ ਦਾ ਮਤਲਬ ਹੈ ਕਿ ਬਦਾਮ ਖਾਣ ਨਾਲ ਤੁਹਾਡੀ ਭੁੱਖ ਸ਼ਾਂਤ ਰਹਿੰਦੀ ਹੈ ਅਤੇ ਤੁਸੀਂ ਆਪਣੀ ਡਾਈਟ ਪਲਾਨ 'ਤੇ ਬਣੇ ਰਹਿ ਸਕਦੇ ਹੋ। ਬਦਾਮ ਤੁਹਾਨੂੰ ਫਿੱਟ ਅਤੇ ਸਿਹਤਮੰਦ ਰੱਖਣ ਵਿੱਚ ਵੀ ਮਦਦ ਕਰਦਾ ਹੈ। ਖਾਣੇ ਦੇ ਵਿਚਕਾਰ ਬਦਾਮ ਖਾਣ ਨਾਲ ਤੁਸੀਂ ਗੈਰ-ਸਿਹਤਮੰਦ ਭੋਜਨ ਤੋਂ ਦੂਰ ਰਹਿੰਦੇ ਹੋ ਅਤੇ ਤੁਹਾਨੂੰ ਪੌਸ਼ਟਿਕ ਤੱਤ ਦੀ ਸਹੀ ਮਾਤਰਾ ਪ੍ਰਾਪਤ ਕਰਨ ਵਿੱਚ ਵੀ ਮਦਦ ਮਿਲਦੀ ਹੈ।
3.. ਸਰਦੀਆਂ ਵਿੱਚ ਇਸ ਨੂੰ ਬਹੁਤ ਜ਼ਿਆਦਾ ਖਾਧਾ ਜਾਂਦਾ ਹੈ। ਚਾਹੇ ਉਹ ਸੁੱਕੇ ਮੇਵੇ ਹੋਣ ਜਾਂ ਘਰ ਵਿੱਚ ਬਣੇ ਸਿਹਤਮੰਦ ਸਨੈਕਸ। ਤੁਸੀਂ ਸਰਦੀਆਂ ਵਿੱਚ ਸਪੈਸ਼ਲ ਲੱਡੂ ਵੀ ਤਿਆਰ ਕਰ ਸਕਦੇ ਹੋ, ਜੋ ਤੁਹਾਡੀ ਮਿੱਠੇ ਦੀ ਲਾਲਸਾ ਨੂੰ ਪੂਰਾ ਕਰੇਗਾ ਅਤੇ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖੇਗਾ। 
4.. ਘਰ ਵਿੱਚ ਤੁਸੀਂ ਬਦਾਮ ਨੂੰ ਹਲਕੇ ਘਿਓ ’ਚ ਕੁੱਝ ਸਮੇਂ ਲਈ ਭੁੰਨ ਸਕਦੇ ਹੋ। ਜੇਕਰ ਤੁਸੀਂ ਚਾਹੋ ਤਾਂ ਇਸ ਵਿੱਚ ਹਲਕਾ ਨਮਕ ਜਾਂ ਖੰਡ ਮਿਲਾਓ। ਇਹ ਠੰਡੇ ਮੌਸਮ ਲਈ ਸਭ ਤੋਂ ਵਧੀਆ ਸਨੈਕ ਵਜੋਂ ਕੰਮ ਕਰਦਾ ਹੈ। 
5.. ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਭਿੱਜੇ ਹਏ ਬਦਾਮ ਵੀ ਖਾ ਸਕਦੇ ਹੋ। ਕੁੱਝ ਬਦਾਮ ਰਾਤ ਭਰ ਪਾਣੀ ਵਿੱਚ ਭਿਓ ਕੇ ਰੱਖੋ ਅਤੇ ਫ਼ਿਰ ਸਵੇਰੇ ਇਨ੍ਹਾਂ ਨੂੰ ਖਾਓ। 
----------- Advertisement -----------

ਸਬੰਧਿਤ ਹੋਰ ਖ਼ਬਰਾਂ

  ਮੌਸਮ ਵਿਭਾਗ ਦਾ Yellow Alert: ਪੰਜਾਬ ‘ਚ ਪੰਜ ਦਿਨ ਮੀਂਹ ਤੇ ਤੂਫ਼ਾਨੀ ਹਵਾਵਾਂ ਪੰਜਾਬ...

ਹੁਣ ਲਾਈਨਾਂ ‘ਚ ਖੜ੍ਹਨ ਦੀ ਨਹੀਂ ਲੋੜ! ਦੇਸ਼ ਦੇ ਪਹਿਲੇ ਬੈਰੀਅਰ-ਫ੍ਰੀ ਟੋਲ ਪਲਾਜ਼ਾ ਦੀ...

ਸੰਦੀਪ ਪਾਠਕ ’ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਪੰਜਾਬ ’ਚ ਭ੍ਰਿਸ਼ਟਾਚਾਰ ਦੇ ਦੋ ਮਾਮਲੇ ਦਰਜ

ਰਾਜ ਸਭਾ ਮੈਂਬਰ ਸੰਦੀਪ ਪਾਠਕ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ...

ਭਾਜਪਾ ਸੈਸ਼ਨ ਤੋਂ ਗੈਰ-ਹਾਜ਼ਰ ਰਹੀ, ਕਾਂਗਰਸ ਨੇ ਵਾਕਆਊਟ ਕਰਕੇ ਮਜ਼ਦੂਰਾਂ ਨਾਲ ਧੋਖਾ ਕੀਤਾ: ਅਮਨ ਅਰੋੜਾ

 *ਚੰਡੀਗੜ੍ਹ; 1 ਮਈ , 2026*ਮਜ਼ਦੂਰ ਦਿਵਸ 'ਤੇ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼...

 ਕਿਡਨੀ ਮਰੀਜ਼ਾਂ ਲਈ ਵੱਡੀ ਰਾਹਤ, ਮੁਫ਼ਤ ਡਾਇਲਿਸਿਸ ਦਾ ਅੰਕੜਾ 1 ਲੱਖ ਪਾਰ

*ਚੰਡੀਗੜ੍ਹ; 1 ਮਈ , 2026*ਹੁਣ ਤੱਕ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’...

ਮਾਨ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਵੱਡਾ ਤੋਹਫਾ, ਘੱਟੋ-ਘੱਟ ਮਜ਼ਦੂਰੀ ਵਿੱਚ 15% ਵਾਧਾ

 ਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਸਦਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ...

ਸਰਹੱਦੀ ਇਲਾਕਿਆਂ ਦੇ 585 ਸਥਾਨਾਂ ‘ਤੇ 2291 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ

*ਚੰਡੀਗੜ੍ਹ, 30 ਅਪ੍ਰੈਲ 2026:*ਪੰਜਾਬ ਦੀ ਗੈਂਗਸਟਰਾਂ ਵਿਰੁੱਧ ਲੜਾਈ ਹੁਣ ਸਿਰਫ਼ ਮੁਕਾਬਲਿਆਂ ਅਤੇ ਗ੍ਰਿਫ਼ਤਾਰੀਆਂ ਤੱਕ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ ਲੋਕਾਂ ਨੂੰ ਕੀਤਾ ਸਮਰਪਿਤ, ਸੰਗਰੂਰ ਦੇ 85 ਪਿੰਡ ਨੂੰ ਮਿਲੇਗਾ ਲਾਭ

ਸੰਗਰੂਰ; 30 ਅਪ੍ਰੈਲ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਵਿੱਚ ਇੱਕ...