ਤੁਸੀਂ ਆਪਣੇ ਆਲੇ-ਦੁਆਲੇ ਅਕਸਰ ਦੇਖਿਆ ਹੋਵੇਗਾ ਕਿ ਕੁਝ ਲੋਕਾਂ ਨੂੰ ਭੁੱਲਣ ਦੀ ਆਦਤ ਹੁੰਦੀ ਹੈ। ਇਸ ਸਥਿਤੀ ਵਿੱਚ ਵਿਅਕਤੀ ਕੀ ਕਰਦਾ ਹੈ ਅਤੇ ਕੀ ਕਹਿੰਦਾ ਹੈ। ਉਹ ਸ਼ਾਇਦ ਹੀ ਇਸ ਬਾਰੇ ਜਾਣਦਾ ਹੋਵੇ। ਡਾਕਟਰੀ ਭਾਸ਼ਾ ਵਿੱਚ ਇਸ ਸਥਿਤੀ ਨੂੰ ਅਲਜ਼ਾਈਮਰ ਕਿਹਾ ਜਾਂਦਾ ਹੈ। ਇਸ ਬਿਮਾਰੀ ਬਾਰੇ ਜਾਣਕਾਰੀ ਸਭ ਤੋਂ ਪਹਿਲਾਂ ਡਾ: ਐਲੋਇਸ ਅਲਜ਼ਾਈਮਰ ਨੇ ਦਿੱਤੀ। ਇਸ ਦੇ ਲਈ ਇਸ ਨੂੰ ਅਲਜ਼ਾਈਮਰ ਕਿਹਾ ਜਾਂਦਾ ਹੈ। ਇਸ ਬਿਮਾਰੀ ਤੋਂ ਪੀੜਤ ਵਿਅਕਤੀ ਨੂੰ ਭੁੱਲਣ ਦੀ ਆਦਤ ਹੁੰਦੀ ਹੈ, ਬੋਲਣ ਵੇਲੇ ਅੜਚਣ ਅਤੇ ਫੈਸਲੇ ਲੈਣ ਵਿੱਚ ਮੁਸ਼ਕਿਲ ਹੁੰਦੀ ਹੈ। ਕਿਸੇ ਵੀ ਉਮਰ ਦਾ ਵਿਅਕਤੀ ਇਸ ਬਿਮਾਰੀ ਤੋਂ ਪ੍ਰਭਾਵਿਤ ਹੋ ਸਕਦਾ ਹੈ। ਹਾਲਾਂਕਿ, ਇੱਕ ਬਾਲਗ ਵਿਅਕਤੀ ਵਿੱਚ ਅਲਜ਼ਾਈਮਰ ਦਾ ਖ਼ਤਰਾ ਜ਼ਿਆਦਾ ਹੋ ਸਕਦਾ ਹੈ। ਫਿਲਹਾਲ ਅਲਜ਼ਾਈਮਰ ਦਾ ਕੋਈ ਪੱਕਾ ਇਲਾਜ ਨਹੀਂ ਹੈ। ਖੁਰਾਕ ਅਤੇ ਰੁਟੀਨ ਵਿੱਚ ਸੁਧਾਰ ਕਰਦੇ ਅਲਜ਼ਾਈਮਰ ਦੇ ਪ੍ਰਭਾਵਾਂ ਨੂੰ ਘਟਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ...
1.. ਸਮੁੰਦਰੀ ਭੋਜਨ ਅਲਜ਼ਾਇਮਰ ਦੇ ਮਰੀਜ਼ਾਂ ਲਈ ਦਵਾਈ ਵਾਂਗ ਹੈ। ਇਸ ਵਿੱਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ। ਨਾਲ ਹੀ ਸਮੁੰਦਰੀ ਭੋਜਨ ਵਿੱਚ ਐਂਟੀ- ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਇਸ ਨਾਲ ਅਲਜ਼ਾਈਮਰ ’ਚ ਫਾਇਦਾ ਮਿਲਦਾ ਹੈ। ਇਸ ਦੇ ਲਈ ਹਫ਼ਤੇ ’ਚ ਦੋ ਵਾਰ ਸਮੁੰਦਰੀ ਭੋਜਨ ਜ਼ਰੂਰ ਖਾਓ।
2.. ਹਲਦੀ ਵਾਲਾ ਦੁੱਧ ਸਿਹਤ ਲਈ ਵਰਦਾਨ ਮੰਨਿਆ ਜਾਂਦਾ ਹੈ। ਇਸ ਦੀ ਸਰਤੋਂ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਨਾਲ ਹੀ ਅਲਜ਼ਾਈਮਰ ’ਚ ਵੀ ਫਾਈਦਾ ਹੁੰਦਾ ਹੈ। ਇਸ ’ਚ ਐਂਟੀ-ਇੰਫਲੇਮੇਟਰੀ ਅਤੇ ਕਰਕਿਊਮਿਨ ਹੁੰਦਾ ਹੈ। ਇਹ ਸਾਰੇ ਜ਼ਰੂਰੀ ਪੋਸ਼ਕ ਤੱਤ ਦਿਮਾਗ ਲਈ ਫਾਇਦੇਮੰਦ ਹੁੰਦੇ ਹਨ।
3.. ਡਾਰਕ ਚਾਕਲੇਟ ’ਚ ਆਇਰਨ, ਮੈਗਲੀਸ਼ੀਅਮ, ਮੈਗਨੀਜ਼, ਫਲੇਵਾਨੇਲ ਅਤੇ ਐਂਟੀ-ਇੰਫਲੇਮੇਟਰੀ ਕੰਪਾਊਂਡਸ ਵਰਗੇ ਪੋਸ਼ਕ ਤੱਤ ਹੁੰਦੇ ਹਨ, ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਿੱਚ ਫਾਇਦੇਮੰਦ ਹੁੰਦੇ ਹਨ। ਇਸ ਤੋਂ ਇਲਾਵਾ ਡਾਰਕ ਚਾਕਲੇਟ ਖਾਣ ਨਾਲ ਦਿਮਾਗ ਵਿੱਚ ਸੇਰੋਟੋਨਿਨ ਅਤੇ ਐਂਡੋਰਫਿਨ ਹਾਰਮੋਨ ਨਿਕਲਦੇ ਹਨ।
4.. ਸਿਹਤ ਮਾਹਿਰ ਯਾਦ ਸ਼ਕਤੀ ਵਧਾਉਣ ਲਈ ਹਮੇਸ਼ਾ ਅਖਰੋਟ ਖਾਣ ਦੀ ਸਲਾਹ ਦਿੰਦੇ ਹਨ। ਇਸ ਵਿੱਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ। ਨਾਲ ਹੀ ਇਸ ਵਿੱਚ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਅਲਜ਼ਾਈਮਰ ਦੀ ਸਮੱਸਿਆ ਵਿੱਚ ਅਖਰੋਟ ਖਾਣਾ ਫਾਇਦੇਮੰਦ ਹੁੰਦਾ ਹੈ।











