November 6, 2026, 9:24 pm
----------- Advertisement -----------
HomeNewsHealthਆਲੂ ਨਹੀਂ ਸਰਦੀਆਂ 'ਚ ਕਰੋ ਇਸ ਸਬਜ਼ੀ ਦਾ ਸੇਵਨ, ਤੁਹਾਨੂੰ ਮਿਲਣਗੇ ਅਜਿਹੇ...

ਆਲੂ ਨਹੀਂ ਸਰਦੀਆਂ ‘ਚ ਕਰੋ ਇਸ ਸਬਜ਼ੀ ਦਾ ਸੇਵਨ, ਤੁਹਾਨੂੰ ਮਿਲਣਗੇ ਅਜਿਹੇ ਫਾਇਦੇ

Published on

----------- Advertisement -----------

ਭਾਰਤੀ ਭੋਜਨ ਵਿੱਚ ਆਲੂ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ ਪਰ ਕਿਹਾ ਜਾਂਦਾ ਹੈ ਕਿ ਆਲੂ ਸਾਡੀ ਸਿਹਤ ਲਈ ਫਾਇਦੇਮੰਦ ਨਹੀਂ ਹੈ। ਇਸ ਵਿਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਹ ਮੋਟਾਪਾ ਵੀ ਵਧਾਉਂਦਾ ਹੈ। ਪਰ ਸ਼ਕਰਕੰਦੀ ਜੋ ਕਿ ਆਲੂ ਪਰਿਵਾਰ ਤੋਂ ਹੀ ਮਿਲਦੀ ਹੈ, ਉਸ ਵਿੱਚ ਸ਼ੂਗਰ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਸ਼ਕਰਕੰਦੀ ਵਿੱਚ ਕੁਦਰਤੀ ਸ਼ੂਗਰ ਪਾਈ ਜਾਂਦੀ ਹੈ। ਇਸ ਲਈ ਮੰਨਿਆ ਜਾਂਦਾ ਹੈ ਕਿ ਸ਼ੂਗਰ ਤੋਂ ਪੀੜਤ ਲੋਕਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਤੁਹਾਨੂੰ ਦੱਸ ਦੇਈਏ ਕਿ ਇਹ ਸੋਚ ਪੂਰੀ ਤਰ੍ਹਾਂ ਨਾਲ ਗਲਤ ਹੈ ਕਿਉਂਕਿ ਆਯੁਰਵੇਦ ਦੇ ਨਾਲ-ਨਾਲ NCBI ਵੀ ਮੰਨਦੀ ਹੈ ਕਿ ਸ਼ਕਰਕੰਦੀ ਵਿੱਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਗੁਣ ਹੁੰਦੇ ਹਨ। ਇਸ ਕਾਰਨ ਇਹ ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਹੈ। ਸਰਦੀਆਂ ‘ਚ ਇਹ ਬਾਜ਼ਾਰਾਂ ‘ਚ ਕਾਫੀ ਮਿਲਦੀ ਹੈ। ਅਜਿਹੇ ‘ਚ ਜੇਕਰ ਤੁਸੀਂ ਇਸ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਇਸ ਦੇ ਸ਼ਾਨਦਾਰ ਫਾਇਦਿਆਂ ਬਾਰੇ ਦੱਸਦੇ ਹਾਂ।

ਅੱਖਾਂ ਲਈ ਫਾਇਦੇਮੰਦ: ਸ਼ਕਰਕੰਦੀ ‘ਚ ਵਿਟਾਮਿਨ ਏ ਅਤੇ ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਇਸ ਲਈ ਇਸ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ। ਇੰਨਾ ਹੀ ਨਹੀਂ ਜੇਕਰ ਅੱਖਾਂ ‘ਚ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਜਾਂ ਐਲਰਜੀ ਹੈ ਤਾਂ ਇਸ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ।
ਬਲੱਡ ਸ਼ੂਗਰ ਲੈਵਲ ਰਹੇਗਾਕੰਟਰੋਲ :ਭਾਵੇਂ ਸ਼ਕਰਕੰਦੀ ਦਾ ਨਾਂ ਸ਼ਕਰਕੰਦੀ ਹੈ ਪਰ ਇਸ ਵਿਚ ਸ਼ੂਗਰ ਦੀ ਮਾਤਰਾ ਘੱਟ ਹੁੰਦੀ ਹੈ। ਇਸ ਵਿੱਚ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਪਾਇਆ ਜਾਂਦਾ ਹੈ। ਅਜਿਹੇ ‘ਚ ਜੇਕਰ ਸ਼ੂਗਰ ਦੇ ਮਰੀਜ਼ ਇਸ ਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ ਦਾ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ।

ਦਿਲ ਨੂੰ ਰੱਖੇ ਜਵਾਨ: ਸ਼ਕਰਕੰਦੀ ‘ਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ। ਇੰਨਾ ਹੀ ਨਹੀਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਣ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। ਇਸ ਲਈ ਦਿਲ ਨੂੰ ਸਿਹਤਮੰਦ ਰੱਖਣ ਲਈ ਸ਼ਕਰਕੰਦੀ ਦਾ ਸੇਵਨ ਜ਼ਰੂਰ ਕਰੋ।
ਅਨੀਮੀਆ ਤੋਂ ਪਾਓ ਛੁਟਕਾਰਾ: ਜ਼ਿਆਦਾਤਰ ਲੋਕ ਅਨੀਮੀਆ ਯਾਨੀ ਖੂਨ ਦੀ ਕਮੀ ਤੋਂ ਪ੍ਰੇਸ਼ਾਨ ਹਨ। ਇਹ ਆਮ ਤੌਰ ‘ਤੇ ਆਇਰਨ ਦੀ ਕਮੀ ਕਾਰਨ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਸ਼ਕਰਕੰਦੀ ਖੂਨ ਦੇ ਸੈੱਲਾਂ ਨੂੰ ਵਧਾਉਣ ਦਾ ਕੰਮ ਕਰਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪ੍ਰੇਮ ਸਿੰਘ ਚੰਦੂਮਾਜਰਾ ਦੀ ਘਰ ਵਾਪਸੀ, ਪੁੱਤ ਸਣੇ ਮੁੜ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਿਲ

ਅਕਾਲੀ ਦਲ (ਪੁਨਰ ਸੁਰਜੀਤ) ਨੂੰ ਅਲਵਿਦਾ ਕਰਨ ਵਾਲੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ...

ਬਿਕਰਮ ਮਜੀਠੀਆ ਖ਼ਿਲਾਫ਼ ਪੰਜਾਬ ਵਿਜੀਲੈਂਸ ਵੱਲੋਂ ਈਡੀ ਨੂੰ ਸ਼ਿਕਾਇਤ, ਕਰੋੜਾਂ ਦੇ ਮਨੀ ਲਾਂਡਰਿੰਗ ਮਾਮਲੇ ‘ਚ ਜਾਂਚ ਦੀ ਮੰਗ

ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ...

ਮਿਲਾਵਟਖੋਰਾਂ ‘ਤੇ ਸਿਹਤ ਵਿਭਾਗ ਦਾ ਛਾਪਾ, ਬਠਿੰਡਾ ‘ਚ ਕਈ ਥਾਵਾਂ ‘ਤੇ ਮਠਿਆਈਆਂ ਤੇ ਦੁੱਧ ਦੇ ਭਰੇ ਸੈਂਪਲ

ਤਿਉਹਾਰੀ ਸੀਜ਼ਨ, ਖ਼ਾਸ ਕਰਕੇ ਦੀਵਾਲੀ ਦੇ ਮੱਦੇਨਜ਼ਰ ਮਠਿਆਈਆਂ ਅਤੇ ਦੁੱਧ ਤੋਂ ਬਣਨ ਵਾਲੀਆਂ ਵਸਤਾਂ...

ਅੰਮ੍ਰਿਤਸਰ ਤੋਂ ਬੰਗਾਲ ਜਾ ਰਹੀ ਕਰਮਭੂਮੀ ਐਕਸਪ੍ਰੇਸ ‘ਚ ਲੱਗੀ ਅੱਗ, ਰਾਜਪੁਰਾ ‘ਚ ਰੋਕੀ ਟ੍ਰੇਨ, ਲੋਕਾਂ ਨੂੰ ਕੱਢਿਆ ਬਾਹਰ

ਪਟਿਆਲਾ ਤੋਂ ਇੱਕ ਵੱਡੀ ਅਤੇ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਰਾਜਪੁਰਾ...

ਪੁੱਤ ਦੀ ਮੌਤ ਦਾ ਇਨਸਾਫ਼ ਮੰਗਦੀ ਮਾਂ ਬੋਲੀ- ਪੰਜਾਬ ‘ਚ ਨਸ਼ਾ ਬੰਦ ਹੋਵੇ

ਪਰਵਿੰਦਰ ਝੋਟਾ ਦਾ PGI ‘ਚ ਪੋਸਟਮਾਰਟਮ ਸ਼ੁਰੂ ਹੋ ਗਿਆ ਹੈ। ਕਾਗਜ਼ੀ ਕਾਰਵਾਈ ਤੋਂ ਬਾਅਦ...

ਫਰੀਦਕੋਟ: ਦਾਜ਼ ਲਈ ਲਾੜੇ ਨੇ ਤੋੜਿਆ ਵਿਆਹ, 10 ਲੱਖ ਨਕਦੀ ਤੇ 4 ਤੋਲੇ ਸੋਨੇ ਦੀ ਮੰਗ

ਫਰੀਦਕੋਟ ਵਿੱਚ ਲਾੜੇ ਨੂੰ ਲੋੜੀਂਦਾ ਦਾਜ ਨਾ ਮਿਲਣ ‘ਤੇ ਉਹ ਵਿਆਹ ਦੀ ਬਰਾਤ ਨਹੀਂ...

‘ਧਨਤੇਰਸ’ ਮੌਕੇ ਸੋਨੇ-ਚਾਂਦੀ ਦੇ ਵਧੇ ਭਾਅ, ਸੋਨਾ 2,507 ਰੁਪਏ ਹੋਇਆ ਮਹਿੰਗਾ

ਧਨਤੇਰਸ ‘ਤੇ ਸੋਨਾ-ਚਾਂਦੀ ਦੋਵੇਂ ਮਹਿੰਗੇ ਹੋ ਗਏ। ਇੰਡੀਆ ਬੁਲੀਅਨ ਐਂਡ ਜਵੈਲਰਸ ਐਸੋਸੀਏਸ਼ਨ ਮੁਤਾਬਕ 10...

  ED ਰੇਡ ਦੌਰਾਨ ਭਾਜਪਾ ਦੀ ਪੇਸ਼ਕਸ਼ ਠੁਕਰਾਈ: ਡਾ. ਅਮਨਦੀਪ ਕੌਰ

ਚੰਡੀਗੜ੍ਹ 5 ਨਵੰਬਰ:ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗਾਮੀ ਚੋਣਾਂ ਲਈ ਉਮੀਦਵਾਰ...

 8ਵੇਂ ਦਿਨ ਕੀਤਾ ਗਿਆ ਦਲਜੀਤ ਸਿੰਘ ਦਾ ਸਸਕਾਰ, ਭੈਣ ਨੇ ਦਿੱਤਾ ਅਰਥੀ ਨੂੰ ਮੋਢਾ

 ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦਾ ਪੀਜੀਆਈ ਚੰਡੀਗੜ੍ਹ ਵਿਖੇ ਪੋਸਟਮਾਰਟਮ...