ਕਈ ਲੋਕ ਵਾਟਰ ਪਿਊਰੀਫਾਇਰ ਦੀ ਬਜਾਏ ਤਾਂਬੇ ਦਾ ਪਾਣੀ ਪੀਣਾ ਪਸੰਦ ਕਰਦੇ ਹਨ।ਇਸ ਵਿਚ ਪਾਣੀ ਨੂੰ ਸ਼ੁੱਧ ਕਰਨ ਦੀ ਸ਼ਕਤੀ ਹੁੰਦੀ ਹੈ। ਤਾਂਬੇ ਦਾ ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਇਸ ਨੂੰ ਪੀਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਨਹੀਂ ਤਾਂ ਇਹ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਆਓ ਜਾਣਦੇ ਹਾਂ ਤਾਂਬੇ ਦਾ ਪਾਣੀ ਪੀਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-
-ਜੇਕਰ ਤੁਸੀਂ ਇਸ ਪਾਣੀ ਨੂੰ ਪੀ ਕੇ ਆਪਣੀ ਸਿਹਤ ਬਣਾਉਣਾ ਚਾਹੁੰਦੇ ਹੋ ਤਾਂ ਇਸ ਪਾਣੀ ਨੂੰ ਤਾਂਬੇ ਦੇ ਭਾਂਡੇ ‘ਚ ਘੱਟ ਤੋਂ ਘੱਟ 8 ਘੰਟੇ ਤੱਕ ਰੱਖਣਾ ਚਾਹੀਦਾ ਹੈ। ਤੁਸੀਂ ਤਾਂਬੇ ਦੇ ਭਾਂਡੇ ਵਿੱਚ 48 ਘੰਟੇ ਤੱਕ ਪਾਣੀ ਸਟੋਰ ਕਰ ਸਕਦੇ ਹੋ। ਤਾਂਬੇ ਦੇ ਭਾਂਡੇ ਵਿੱਚ ਲੰਬੇ ਸਮੇਂ ਤੱਕ ਰੱਖਣ ਦੇ ਬਾਵਜੂਦ ਪਾਣੀ ਦੀ ਸ਼ੁੱਧਤਾ ਬਰਕਰਾਰ ਰਹਿੰਦੀ ਹੈ।
-ਤਾਂਬੇ ਦਾ ਪਾਣੀ ਸਵੇਰੇ ਖਾਲੀ ਪੇਟ ਪੀਣਾ ਚਾਹੀਦਾ ਹੈ। ਖਾਣ ਤੋਂ ਬਾਅਦ ਤਾਂਬੇ ਦੇ ਭਾਂਡੇ ‘ਚ ਰੱਖਿਆ ਪਾਣੀ ਪੀਣ ਨਾਲ ਨੁਕਸਾਨ ਹੋ ਸਕਦਾ ਹੈ। ਖਾਲੀ ਪੇਟ ਤਾਂਬੇ ਦਾ ਪਾਣੀ ਪੀਣ ਨਾਲ ਪਾਚਨ ਕਿਰਿਆ ‘ਚ ਫਾਇਦਾ ਹੁੰਦਾ ਹੈ, ਜਦਕਿ ਭੋਜਨ ਤੋਂ ਬਾਅਦ ਇਸ ਨੂੰ ਪੀਣ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
-ਤਾਂਬੇ ਦਾ ਪਾਣੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਐਸੀਡਿਟੀ ਦੇ ਮਰੀਜ਼ਾਂ ਨੂੰ ਤਾਂਬੇ ਦਾ ਪਾਣੀ ਪੀਣ ਦੀ ਸਲਾਹ ਨਹੀਂ ਦਿੱਤੀ ਜਾਂਦੀ। ਇਸ ਪਾਣੀ ਦੀ ਤਾਸੀਰ ਗਰਮ ਹੁੰਦੀ ਹੈ ਜੋ ਐਸੀਡਿਟੀ ਦੇ ਮਰੀਜ਼ਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
- ਤਾਂਬੇ ਦਾ ਪਾਣੀ ਜ਼ਮੀਨ ‘ਤੇ ਨਹੀਂ ਰੱਖਣਾ ਚਾਹੀਦਾ। ਇਸ ਨੂੰ ਲੱਕੜ ਦੇ ਮੇਜ਼ ‘ਤੇ ਰੱਖਣਾ ਚਾਹੀਦਾ ਹੈ, ਨਹੀਂ ਤਾਂ ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।












