September 10, 2026, 9:24 pm
----------- Advertisement -----------
HomeNewsHealthਦੰਦਾਂ ਨੂੰ ਸਿਹਤਮੰਦ ਰੱਖਣ ਲਈ ਡਾਈਟ ’ਚ ਸ਼ਾਮਿਲ ਕਰੋ ਇਹ ਭੋਜਨ

ਦੰਦਾਂ ਨੂੰ ਸਿਹਤਮੰਦ ਰੱਖਣ ਲਈ ਡਾਈਟ ’ਚ ਸ਼ਾਮਿਲ ਕਰੋ ਇਹ ਭੋਜਨ

Published on

----------- Advertisement -----------

ਅਕਸਰ ਲੋਕ ਆਪਣੇ ਦੰਦਾਂ ਦੀ ਦੇਖਭਾਲ ਕਰਨਾ ਭੁੱਲ ਜਾਂਦੇ ਹਨ। ਜਦੋਂ ਦੰਦਾਂ ਦੇ ਸੜਨ ਅਤੇ ਦਰਦ ਦੀ ਸਮੱਸਿਆ ਹੁੰਦੀ ਹੈ ਤਾਂ ਉਹ ਇਸ ਸਮੱਸਿਆ ਨੂੰ ਸਮਝਦੇ ਹਨ। ਪਰ ਜੇਕਰ ਤੁਸੀਂ ਪਹਿਲਾਂ ਹੀ ਦੰਦਾਂ ਲਈ ਸਿਹਤਮੰਦ ਖੁਰਾਕ ਦੀ ਚੋਣ ਕਰਦੇ ਹੋ, ਤਾਂ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਦੰਦਾਂ ਨੂੰ ਸਿਹਤਮੰਦ ਰੱਖਣ ਲਈ ਰਾਤ ਨੂੰ ਬੁਰਸ਼ ਕਰਨਾ ਨਾ ਭੁੱਲੋ। ਦਰਅਸਲ ਤੁਸੀਂ ਜੋ ਵੀ ਖਾਂਦੇ-ਪੀਂਦੇ ਹੋ, ਉਹ ਤੁਹਾਡੇ ਦੰਦਾਂ ਨੂੰ ਪ੍ਰਭਾਵਿਤ ਕਰਦਾ ਹੈ। ਆਓ ਜਾਣਦੇ ਹਾਂ ਦੰਦਾਂ ਨੂੰ ਸਿਹਤਮੰਦ ਰੱਖਣ ਲਈ ਡਾਈਟ ’ਚ ਕੀ-ਕੀ ਸ਼ਾਮਿਲ ਕਰਨਾ ਚਾਹੀਦਾ ਹੈ।
1..ਸਬਜ਼ੀਆਂ-ਦੰਦਾਂ ਦੀ ਮਜ਼ਬੂਤੀ ਲਈ ਕੱਚੀਆਂ ਸਬਜ਼ੀਆਂ ਅਤੇ ਫਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਅਸਲ ਵਿੱਚ ਇਨ੍ਹਾਂ ਨੂੰ ਚਬਾਉਣ ਨਾਲ ਜਬਾੜੇ ਮਜ਼ਬੂਤ ਹੋ ਸਕਦੇ ਹਨ।
2.. ਪਾਲਕ- ’ਚ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਸਿਹਤਮੰਦ ਦੰਦਾਂ ਲਈ ਤੁਸੀਂ ਪਾਲਕ ਦਾ ਸੇਵਨ ਕਰ ਸਕਦੇ ਹੋ।
3.. ਵਿਟਾਮਿਨ-ਸੀ ਦੰਦਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਹੁੰਦਾ ਹੈ। ਆਂਵਲਾ, ਗਾਜਰ, ਨਿੰਬੂ ਆਦਿ ਨੂੰ ਤੁਸੀਂ ਆਪਣੀ ਡਾਈਟ ’ਚ ਸ਼ਾਮਿਲ ਕਰ ਸਕਦੇ ਹੋ।
4.. ਸਾਨੂੰ ਆਪਣੇ ਦੰਦਾਂ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਬੁਰਸ਼ ਕਰਨਾ ਚਾਹੀਦਾ ਹੈ। ਰਾਤ ਨੂੰ ਸੋਣ ਤੋਂ ਪਹਿਲਾਂ ਦੰਦਾਂ ਨੂੰ ਇੱਕ ਵਾਰ ਬੁਰਸ਼ ਜ਼ਰੂਰ ਕਰੋ।
ਬੁਰਸ਼ ਨਾ ਕਰਨ ਦੇ ਨੁਕਸਾਨ-
ਬੁਰਸ਼ ਕਰਨ ਨਾਲ ਦੰਦਾਂ ’ਚ ਫਸੇ ਹੋਏ ਭੋਜਨ ਦੇ ਟੁਕੜੇ ਨਿਕਲ ਜਾਂਦੇ ਹਨ। ਇਹ ਪਲਾਕ ਨੂੰ ਕੱਢਣ ’ਚ ਮਦਦਗਾਰ ਹੁੰਦਾ ਹੈ। ਜੋ ਕਿ ਦੰਦਾਂ ਵਿੱਚ ਬੈਕਟੀਰੀਆ ਪੈਦਾ ਕਰਦਾ ਹੈ। ਜਿਹੜੇ ਭੋਜਨ ਵਿੱਚ ਸ਼ੱਕਰ ਦੀ ਮਾਤਰਾ ਜ਼ਿਆਦਾ ਹੋਵੇ ਉਸ ਨੂੰ ਖਾਣ ਤੋਂ ਬਾਅਦ ਬੁਰਸ਼ ਜ਼ਰੂਰ ਕਰੋ।
ਬਦਲਦੇ ਲਾਈਫਸਟਾਈਲ ’ਚ ਗਲਤ ਖਾਣ-ਪੀਣ ਦੇ ਕਾਰਨ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ-ਕੱਲ੍ਹ ਲੋਕ ਫਾਸਟ ਫੂਡ ਖਾਣਾ ਪਸੰਦ ਕਰਦੇ ਹਨ ਅਤੇ ਖਾਣੇ ਤੋਂ ਬਾਅਦ ਵੀ ਦੰਦ ਸਾਫ਼ ਨਹੀਂ ਕਰਦੇ। ਕਈ ਲੋਕ ਰਾਤ ਨੂੰ ਦੁੱਧ ਪੀਂਦੇ ਹਨ ਅਤੇ ਬੁਰਸ਼ ਕਰਨਾ ਜ਼ਰੂਰੀ ਨਹੀਂ ਸਮਝਦੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ, ਡਰੱਗਜ਼ ਮਾਮਲੇ ‘ਚ ਮੋਹਾਲੀ ਅਦਾਲਤ ਨੇ ਕੀਤਾ ਬਰੀ

ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਗਾਇਕ ਗੁਰਿੰਦਰਪਾਲ ਸਿੰਘ ਉਰਫ ਵੱਡਾ ਗਰੇਵਾਲ (ਵਾਸੀ ਕਾਮੋਮਾਜਰਾ...

ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਹੋਏ ਵਿਲੀਨ

 ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ।...

ਦੋਸਤ ਹੀ ਨਿਕਲਿਆ ਕਾਤਲ, ਨਸ਼ੇ ਦੀ ਡੋਜ਼ ਦੇ ਕੇ ਲਈ ਸੀ ਨੌਜਵਾਨ ਦੀ ਜਾਨ; ਪੁਲਿਸ ਹੱਥ ਚੜ੍ਹਿਆ ਮੁੱਖ ਦੋਸ਼ੀ

ਤਪਾ ਸਿਟੀ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ...

ਅੰਮ੍ਰਿਤਸਰ ਦੇ ਯੂਨੀਅਨ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼, ਅਸਫਲ ਹੋਣ ਤੇ ਭੱਜੇ 5 ਨਕਾਬਪੋਸ਼

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਲੁੱਟ ਦਾ ਮਾਮਲਾ...

ਸਕੂਲ ਵੱਲੋਂ ਫਰਮਾਨ ਜਾਰੀ: ਦੁਪਹਿਰ ਦੇ ਖਾਣੇ ‘ਚ ਨਾਨ-ਵੇਜ ਤੇ ਪਿਆਜ਼-ਲਸਣ ਲਿਆਉਣ ‘ਤੇ ਬੈਨ

ਮਹਾਰਾਸ਼ਟਰ ਦੇ ਭਾਇੰਦਰ ’ਚ ਭਾਜਪਾ ਵਿਧਾਇਕ ਨਰੇਂਦਰ ਮਹਿਤਾ ਦੇ 'ਸੇਵਨ ਸਕੁਆਇਰ ਸਕੂਲ' ਦਾ ਇੱਕ...

 ਸੈਮਸੰਗ ਨੂੰ ਟੱਕਰ ਦੇਣ ਆਇਆ 3 ਲੱਖ ਦਾ Apple foldable ਫੋਨ, ਜਾਣੋ ਕੀ ਹਨ ਖ਼ਾਸ ਵਿਸ਼ੇਸ਼ਤਾਵਾਂ

 ਐਪਲ ਵੱਲੋਂ 9 ਸਤੰਬਰ ਨੂੰ ਲਾਂਚ ਕੀਤਾ ਗਿਆ ਆਈਫੋਨ ਡੂਓ, ਸੈਮਸੰਗ ਦੁਆਰਾ ਇਸ ਸ਼੍ਰੇਣੀ...

ਅਰਵਿੰਦ ਕੇਜਰੀਵਾਲ ਫਿਰ ਤੋਂ ਚੁਣੇ ਗਏ ਰਾਸ਼ਟਰੀ ਕਨਵੀਨਰ, AAP ਦੀ 23 ਮੈਂਬਰੀ ਨਵੀਂ ਟੀਮ ਦਾ ਹੋਇਆ ਗਠਨ

ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੂੰ ਆਪਣਾ ਕੌਮੀ ਕਨਵੀਨਰ ਚੁਣਿਆ...

‘ਪੰਜਾਬ ‘ਚ ਬਿਨ੍ਹਾਂ CM ਚਿਹਰੇ ਦੇ ਚੋਣ ਮੈਦਾਨ ‘ਚ ਉਤਰੇਗੀ ਕਾਂਗਰਸ, ਰਾਹੁਲ ਗਾਂਧੀ ਹੀ ਕੈਂਪੇਨ ਦਾ ਚਿਹਰਾ ਹੋਣਗੇ’- ਸਚਿਨ ਪਾਇਲਟ

ਪੰਜਾਬ ਕਾਂਗਰਸ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ਵਿਚਾਲੇ AICC ਦੀ ਲੀਡਰਸ਼ਿਪ ਨੇ ਭੁਪੇਸ਼ ਬਘੇਲ...