ਕਈ ਲੋਕ ਆਪਣੀ ਸਵੇਰ ਦੀ ਸ਼ੁਰੂਆਤ ਚਾਹ-ਕੌਫੀ ਨਾਲ ਕਰਦੇ ਹਨ, ਜਦਕਿ ਕੁੱਝ ਲੋਕ ਪੋਹਾ, ਰੋਟੀ ਜਾਂ ਫਲ ਆਦਿ ਖਾਣਾ ਪਸੰਦ ਕਰਦੇ ਹਨ। ਸਿਹਤਮੰਦ ਰਹਿਣ ਲਈ ਸਹੀ ਸਮੇਂ 'ਤੇ ਖਾਣਾ ਜ਼ਰੂਰੀ ਹੈ ਪਰ ਕਿਸ ਸਮੇਂ 'ਤੇ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ, ਇਸ ਦਾ ਅਸਰ ਤੁਹਾਡੀ ਸਿਹਤ 'ਤੇ ਵੀ ਪੈਂਦਾ ਹੈ। ਜੇਕਰ ਤੁਸੀਂ ਗਲਤ ਸਮੇਂ 'ਤੇ ਸਿਹਤਮੰਦ ਚੀਜ਼ਾਂ ਖਾਂਦੇ ਹੋ, ਤਾਂ ਇਹ ਵੀ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ। ਕੁਝ ਚੀਜ਼ਾਂ ਨੂੰ ਕਦੇ ਵੀ ਖਾਲੀ ਪੇਟ ਨਹੀਂ ਖਾਣਾ ਚਾਹੀਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਗੱਲਾਂ ਬਾਰੇ...
1.. ਦਹੀ-
ਦਹੀ ’ਚ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਲਈ ਕਾਫ਼ੀ ਫਾਇਦੇਮੰਦ ਹੁੰਦੇ ਹਨ ਪਰ ਖਾਲੀ ਪੇਟ ਖਾਣ ਨਾਲ ਸਮੱਸਿਆ ਹੋ ਸਕਦੀ ਹੈ। ਇਸ ਵਿੱਚ ਲੈਕਟਿਕ ਐਸਿਡ ਹੁੰਦਾ ਹੈ ਅਤੇ ਜੇਕਰ ਤੁਸੀਂ ਇਸ ਨੂੰ ਖਾਲੀ ਪੇਟ ਖਾਂਦੇ ਹੋ ਤਾਂ ਇਸ ਵਿੱਚ ਪਾਏ ਜਾਣ ਵਾਲੇ ਬੈਕਟੀਰੀਆ ਤੁਹਾਡੀ ਪਾਚਨ ਪ੍ਰਣਾਲੀ ਨੂੰ ਕਮਜ਼ੋਰ ਕਰ ਸਕਦੇ ਹਨ।
2.. ਮਸਾਲੇਦਾਰ ਭੋਜਨ-
ਖਾਲੀ ਪੇਟ ਮਸਾਲੇਦਾਰ ਭੋਜਨ ਖਾਣ ਨਾਲ ਪੇਟ ਵਿੱਚ ਐਸੀਡਿਟੀ ਹੋ ਜਾਂਦੀ ਹੈ। ਇਹ ਤੁਹਾਡੇ ਪੇਟ ਵਿੱਚ ਕੜਵੱਲ ਵੀ ਪੈਦਾ ਕਰ ਸਕਦਾ ਹੈ। ਇਸ ਲਈ ਸਵੇਰੇ ਪਕੌੜੇ, ਸਮੋਸੇ ਆਦਿ ਖਾਣ ਤੋਂ ਪਰਹੇਜ਼ ਕਰੋ।
3.. ਕੱਚੀਆਂ ਸਬਜ਼ੀਆਂ-
ਕੱਚੀਆਂ ਹਰੀਆਂ ਸਬਜ਼ੀਆਂ ਦਾ ਸੇਵਨ ਵੀ ਸਵੇਰੇ ਖਾਲੀ ਪੇਟ ਨਹੀਂ ਕਰਨਾ ਚਾਹੀਦਾ। ਇਸ ਵਿੱਚ ਬਹੁਤ ਜ਼ਿਆਦਾ ਫਾਇਬਰ ਹੁੰਦਾ ਹੈ, ਜੋ ਐਸੀਡਿਟੀ ਦਾ ਕਾਰਨ ਬਣ ਸਕਦਾ ਹੈ। ਪੇਟ ’ਚ ਕਬਜ਼, ਫੁੱਲਣਾ ਆਦਿ ਦੀ ਸਮੱਸਿਆ ਹੋ ਸਕਦੀ ਹੈ।
4.. ਕੌਫੀ-
ਇੱਕ ਕੱਪ ਕੌਫੀ ਨਾਲ ਦਿਨ ਦੀ ਸ਼ੁਰੂਆਤ ਕਰਨਾ ਇੱਕ ਆਮ ਗੱਲ ਹੈ। ਖਾਲੀ ਪੇਟ ਕੌਫੀ ਪਾਣ ਨਾਲ ਐਸੀਡਿਟੀ ਹੋ ਸਕਦੀ ਹੈ। ਖਾਲੀ ਪੇਟ ਇਸ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਵਿੱਚ ਹਾਈਡ੍ਰੋਕਲੋਰਿਕ ਐਸਿਡ ਨੂੰ ਉਤੇਜਿਤ ਕਰਦਾ ਹੈ। ਜਿਸ ਨਾਲ ਕੁੱਝ ਲੋਕਾਂ ਵਿੱਚ ਪੇਟ ਦੀਆਂ ਸਮੱਸਿਆਵਾਂ ਹੁੰਦੀਆਂ ਹਨ।
5.. ਖੱਟੇ ਫਲ-
ਫਲ ਹਮੇਸ਼ਾ ਹੀ ਬਹੁਤ ਸਿਹਤਮੰਦ ਹੁੰਦੇ ਹੈ ਪਰ ਜੇਕਰ ਇਨ੍ਹਾਂ ਨੂੰ ਸਹੀਂ ਸਮੇਂ ’ਤੇ ਖਾਧਾ ਜਾਵੇ। ਖਾਲੀ ਪੇਟ ਖੱਟੇ ਫਲ ਖਾਣ ਨਾਲ ਐਸਿਡ ਉਤਪਾਦਨ ਵੱਧ ਸਕਦਾ ਹੈ। ਇਸ ਤੋਂ ਇਲਾਵਾ ਫਲਾਂ ’ਚ ਫਾਈਬਰ ਅਤੇ ਫਰੂਟੋਜ਼ ਕਾਫ਼ੀ ਮਾਤਰਾ ’ਚ ਹੁੰਦਾ ਹੈ।












