ਉਂਝ ਤਾਂ ਖਾਸੀ ਹੋਣਾ ਆਮ ਗੱਲ ਹੈ, ਪਰ ਜੇ ਖਾਂਸੀ ਲੰਬੇ ਸਮੇਂ ਤੱਕ ਰਹਿੰਦੀ ਹੈ ਤਾਂ ਇਹ ਬਹੁਤ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ । ਦੂਜੇ ਪਾਸੇ ਬਦਲਦੇ ਮੌਸਮ ਵਿਚ ਸੁੱਕੀ ਖੰਘ ਅਤੇ ਜ਼ੁਕਾਮ ਥੋੜਾ ਹੋਰ ਪ੍ਰੇਸ਼ਾਨ ਕਰਦਾ ਹੈ। ਜਦੋਂ ਛਾਤੀ ਵਿੱਚ ਬਲਗ਼ਮ (Cough) ਜੰਮ ਜਾਂਦੀ ਹੈ ਤਾਂ ਇਹ ਸਮੱਸਿਆ ਹੋਰ ਵਧ ਜਾਂਦੀ ਹੈ। ਅਜਿਹੇ ‘ਚ ਕਈ ਵਾਰ ਅਕੜਾਅ ਵੀ ਮਹਿਸੂਸ ਹੋਣ ਲੱਗਦਾ ਹੈ। ਇਹ ਬਲਗਮ ਵੱਡੀ ਸਮੱਸਿਆ ਪੈਦਾ ਕਰ ਸਕਦੀ ਹੈ। ਕਈ ਵਾਰ ਲੋਕ ਇਸ ਲਈ ਕਈ ਤਰ੍ਹਾਂ ਦੇ ਕਾੜ੍ਹਿਆਂ ਦਾ ਸੇਵਨ ਕਰਦੇ ਹਨ ਪਰ ਇਸ ਤੋਂ ਕੋਈ ਰਾਹਤ ਨਹੀਂ ਮਿਲਦੀ। ਅਜਿਹੀ ਸਥਿਤੀ ਵਿੱਚ ਅਸੀਂ ਤੁਹਾਨੂੰ 3 ਅਜਿਹੇ ਕਾੜ੍ਹਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਬਲਗਮ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ, ਤਾਂ ਆਓ ਜਾਣਦੇ ਹਾਂ ਇਸ ਬਾਰੇ-
ਅਜਵਾਈਨ ਦਾ ਕਾੜ੍ਹਾ ਲਾਭਦਾਇਕ
ਤੁਹਾਨੂੰ ਦੱਸ ਦੇਈਏ ਕਿ ਅਜਵਾਈਨ ਦੀ ਤਸੀਰ ਬਹੁਤ ਗਰਮ ਹੁੰਦੀ ਹੈ। ਇਹ ਜ਼ੁਕਾਮ ਤੇ ਖੰਘ ਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈ। ਇਸ ਦੀ ਵਰਤੋਂ ਕਰਨ ਨਾਲ ਛਾਤੀ ‘ਚ ਜਮ੍ਹਾ ਕਫ ਦੂਰ ਹੋ ਜਾਂਦੇ ਹਨ। ਇਸ ਦਾ ਕਾੜ੍ਹਾ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਚਮਚ ਅਜਵਾਇਨ ਲਓ ਤੇ ਇਸ ਨੂੰ ਪਾਣੀ ‘ਚ ਉਬਾਲ ਲਓ। ਇਸ ਵਿੱਚ ਗੁੜ ਵੀ ਮਿਲਾਓ। 10 ਮਿੰਟ ਤੱਕ ਉਬਾਲਣ ਤੋਂ ਬਾਅਦ ਪਾਣੀ ਨੂੰ ਫਿਲਟਰ ਕਰਕੇ ਪੀਓ। ਇਸ ਨੂੰ ਦਿਨ ‘ਚ ਘੱਟ ਤੋਂ ਘੱਟ ਦੋ ਵਾਰ ਪੀਓ। ਕੁਝ ਹੀ ਦਿਨਾਂ ‘ਚ ਤੁਹਾਨੂੰ ਬਲਗਮ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।
ਦਾਲਚੀਨੀ ਦਾ ਕਾੜ੍ਹਾ ਮਦਦਗਾਰ ਹੁੰਦਾ
ਦਾਲਚੀਨੀ ਇੱਕ ਅਜਿਹਾ ਮਸਾਲਾ ਹੈ ਜੋ ਕਈ ਘਰੇਲੂ ਉਪਚਾਰਾਂ ਵਿੱਚ ਵਰਤਿਆ ਜਾਂਦਾ ਹੈ। ਇਸ ਦੀ ਤਸੀਰ ਗਰਮ ਹੁੰਦੀ ਹੈ। ਇਹ ਖਾਂਸੀ ਤੇ ਬਲਗਮ ਨੂੰ ਦੂਰ ਕਰਨ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਸਭ ਤੋਂ ਪਹਿਲਾਂ ਇਕ ਗਲਾਸ ਪਾਣੀ ਲਓ ਤੇ ਉਸ ਵਿਚ ਦਾਲਚੀਨੀ ਪਾਊਡਰ, ਅਦਰਕ, ਤੁਲਸੀ ਤੇ ਕਾਲੀ ਮਿਰਚ ਮਿਲਾ ਲਓ। ਇਸ ਨੂੰ ਚੰਗੀ ਤਰ੍ਹਾਂ ਉਬਾਲੋ ਤੇ ਫਿਲਟਰ ਕਰਕੇ ਇਕ ਪਾਸੇ ਰੱਖ ਦਿਓ। ਇਸ ਤੋਂ ਬਾਅਦ ਇਸ ‘ਚ ਸ਼ਹਿਦ ਮਿਲਾ ਕੇ ਗਰਮਾ-ਗਰਮ ਪੀਓ। ਇਹ ਬਲਗਮ ਤੇ ਖੰਘ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।
ਨਮਕ ਦਾ ਪਾਣੀ
ਹਲ਼ਕੇ ਗਰਮ ਪਾਣੀ ਦੇ ਨਾਲ ਨਮਕ ਮਿਲਾਕੇ ਗਰਾਰੇ ਕਰਨ ਨਾਲ ਖੰਘ ਦੀ ਸਮੱਸਿਆ ਵਿਚ ਵੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਨਮਕ ਦੇ ਪਾਣੀ ਨਾਲ ਘੁੱਟਣ ਨਾਲ ਫੇਫੜਿਆਂ ਵਿਚ ਜਮ੍ਹਾਂ ਬਲਗਮ ਵੀ ਘੱਟ ਜਾਂਦਾ ਹੈ। ਇਸ ਦੇ ਲਈ ਇਕ ਕੱਪ ਗਰਮ ਪਾਣੀ ਵਿਚ ਇਕ ਚੌਥਾਈ ਨਮਕ ਮਿਲਾਓ ਅਤੇ ਇਸ ਦੇ ਨਾਲ ਦਿਨ ਵਿਚ ਕਈ ਵਾਰ ਗਰਾਰੇ ਕਰੋ ।
----------- Advertisement -----------