July 3, 2026, 10:37 am
----------- Advertisement -----------
HomeNewsHealthਜ਼ਿਆਦਾ ਤੋਂ ਜ਼ਿਆਦਾ ਖਾਓ ਸੰਤਰੇ ਅਤੇ ਪਾਓ ਇਸ ਦੇ ਹੈਰਾਨੀਜਨਕ ਫਾਇਦੇ!

ਜ਼ਿਆਦਾ ਤੋਂ ਜ਼ਿਆਦਾ ਖਾਓ ਸੰਤਰੇ ਅਤੇ ਪਾਓ ਇਸ ਦੇ ਹੈਰਾਨੀਜਨਕ ਫਾਇਦੇ!

Published on

----------- Advertisement -----------

ਸਰਦੀਆਂ ਦੇ ਮੌਸਮ ‘ਚ ਸੰਤਰਾ ਵੀ ਆਸਾਨੀ ਨਾਲ ਮਿਲ ਜਾਂਦਾ ਹੈ। ਇਹ ਸਿਹਤ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦਾ ਹੈ। ਇਸ ਵਿੱਚ ਵਿਟਾਮਿਨ-ਸੀ, ਆਇਓਡੀਨ, ਸੋਡੀਅਮ, ਕੈਲਸ਼ੀਅਮ ਵਰਗੇ ਖਣਿਜ ਪਾਏ ਜਾਂਦੇ ਹਨ, ਜੋ ਇਮਿਊਨਿਟੀ ਨੂੰ ਮਜ਼ਬੂਤ ​​ਰੱਖਣ ਵਿਚ ਮਦਦ ਕਰਦੇ ਹਨ ਤੇ ਬਿਮਾਰੀਆਂ ਤੋਂ ਬਚਾਉਂਦੇ ਹਨ। ਜੇਕਰ ਤੁਸੀਂ ਸਰਦੀਆਂ ‘ਚ ਸੰਤਰੇ ਨੂੰ ਨਿਯਮਿਤ ਰੂਪ ‘ਚ ਖਾਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਇਹ ਪਾਚਨ ਸ਼ਕਤੀ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਭਾਰ ਘਟਾਉਣ ‘ਚ ਵੀ ਮਦਦ ਕਰਦਾ ਹੈ ਤਾਂ ਆਓ ਜਾਣਦੇ ਹਾਂ ਸੰਤਰੇ ਦਾ ਸੇਵਨ ਕਰਨ ਦੇ ਫਾਇਦੇ:

ਹਾਈ ਬਲੱਡ ਪ੍ਰੈਸ਼ਰ ਕੰਟਰੋਲ ਕਰੇ: ਸੰਤਰੇ ‘ਚ ਮੌਜੂਦ ਮੈਗਨੀਸ਼ੀਅਮ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦਗਾਰ ਸਾਬਿਤ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ, ਉਹ ਸੰਤਰੇ ਨੂੰ ਡਾਈਟ ਦਾ ਹਿੱਸਾ ਬਣਾ ਸਕਦੇ ਹਨ।

ਕੋਲੈਸਟ੍ਰੋਲ ਘਟਾਏ: ਸੰਤਰੇ ‘ਚ ਮੌਜੂਦ ਪੈਕਟਿਨ ਕੋਲੈਸਟ੍ਰੋਲ ਘਟਾਉਣ ‘ਚ ਮਦਦ ਕਰਦਾ ਹੈ। ਇਹ ਇਕ ਘੁਲਣਸ਼ੀਲ ਫਾਈਬਰ ਹੈ, ਜੋ ਸਰੀਰ ‘ਚ ਵਧੇ ਹੋਏ ਕੋਲੈਸਟ੍ਰੋਲ ਨੂੰ ਕੰਟਰੋਲ ਕਰਦਾ ਹੈ।

ਦਿਲ ਲਈ ਫਾਇਦੇਮੰਦ: ਸੰਤਰੇ ‘ਚ ਪੋਟਾਸ਼ੀਅਮ, ਫੋਲੇਟ ਤੇ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਦਿਲ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਦਿਲ ਦੀ ਦੇਖਭਾਲ ਲਈ ਤੁਸੀਂ ਸੰਤਰੇ ਦਾ ਨਿਯਮਤ ਸੇਵਨ ਕਰ ਸਕਦੇ ਹੋ।

ਅੱਖਾਂ ਲਈ ਮਦਦਗਾਰ: ਸੰਤਰੇ ‘ਚ ਮੌਜੂਦ ਬੀਟਾ ਕੈਰੋਟੀਨ ਅੱਖਾਂ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਇਸ ‘ਚ ਵਿਟਾਮਿਨ-ਏ, ਵਿਟਾਮਿਨ-ਸੀ ਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ, ਜੋ ਅੱਖਾਂ ਨੂੰ ਸਿਹਤਮੰਦ ਰੱਖਣ ‘ਚ ਮਦਦਗਾਰ ਹੁੰਦੇ ਹਨ।

ਭਾਰ ਘਟਾਉਣ ‘ਚ ਫਾਇਦੇਮੰਦ: ਸੰਤਰੇ ‘ਚ ਫਾਈਬਰ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਇਸ ਦੇ ਨਾਲ ਹੀ ਇਹ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ ਜੋ ਭਾਰ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ। ਫਾਈਬਰ ਨਾਲ ਭਰਪੂਰ ਚੀਜ਼ਾਂ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ, ਜਿਸ ਨਾਲ ਜ਼ਿਆਦਾ ਖਾਣ ਤੋਂ ਬਚਿਆ ਜਾ ਸਕਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਆਸਟ੍ਰੇਲੀਆ ਜਾ ਕੇ ਪੜ੍ਹਨ ਦੇ ਚਾਹਵਾਨਾਂ ਲਈ ਵੱਡਾ ਝਟਕਾ! ਸਟੂਡੈਂਟ ਵੀਜ਼ਾ ਫੀਸ ‘ਚ ਹੋਇਆ ਭਾਰੀ ਵਾਧਾ

 ਵਿਦੇਸ਼ ਜਾ ਕੇ ਪੜਾਈ ਕਰਨ ਦੇ ਚਾਹਵਾਨਾਂ ਲਈ ਅਹਿਮ ਖਬਰ ਹੈ। ਆਸਟ੍ਰੇਲੀਆ ਸਰਕਾਰ ਨੇ...

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਤਰ ਵੱਲੋਂ ਤੋਹਫ਼ੇ ਵਜੋਂ ਦਿੱਤੇ ਜਹਾਜ਼ ਵਿੱਚ ਭਰੀ ਉਡਾਣ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਕਤਰ ਦੇ ਸ਼ਾਹੀ ਪਰਿਵਾਰ ਵੱਲੋਂ ਤੋਹਫ਼ੇ ਵਿੱਚ ਮਿਲੇ ਬੋਇੰਗ...

ਅਮਰਨਾਥ ਯਾਤਰਾ ਲਈ ਪਹਿਲਾ ਜੱਥਾ ਜੰਮੂ ਤੋਂ ਰਵਾਨਾ

ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਅੱਜ ਵੀਰਵਾਰ 2 ਜੁਲਾਈ ਨੂੰ ਸਵੇਰੇ 4 ਵਜੇ ਜੰਮੂ...

ਬਹਿਬਲ ਕਲਾਂ ਗੋਲੀਕਾਂਡ: SIT ਅੱਜ ਘਟਨਾ ਵਾਲੀ ਥਾਂ ਦਾ ਕਰੇਗੀ ਦੌਰਾ

 ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਵਿੱਚ ਹੁਣ ਵਿਸ਼ੇਸ਼ ਜਾਂਚ ਟੀਮ (SIT) ਨੇ ਤੇਜ਼ੀ...

ਬੋਰਵੈੱਲ ਹਾਦਸੇ ‘ਤੇ ਪੁਲਿਸ ਦਾ ਵੱਡਾ ਐਕਸ਼ਨ, ਮਾਸੂਮ ਦੀ ਮੌਤ ਮਗਰੋਂ ਖੇਤ ਦੇ ਮਾਲਕ ਸਣੇ 2 ਠੇਕੇਦਾਰਾਂ ਖਿਲਾਫ਼ ਦਰਜ ਕੀਤੀ FIR

ਅੰਬਾਲਾ ਬੋਰਵੈੱਲ ਹਾਦਸੇ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ ‘ਚ ਪੁਲਿਸ...

ਖੰਨਾ ਦੇ ਹੋਟਲ ‘ਚੋਂ ਮਿਲੀਆਂ ਵਿਆਹੇ ਪ੍ਰੇਮੀ ਜੋੜੇ ਦੀਆਂ ਲਾਸ਼ਾਂ, ਦੋਵਾਂ ਦੇ ਸਿਰ ‘ਚ ਲੱਗੀ ਗੋਲੀ

ਲੁਧਿਆਣਾ ਦੇ ਖੰਨਾ ਵਿਖੇ ਬੁੱਧਵਾਰ ਸ਼ਾਮ ਨੂੰ ਇੱਕ ਨਾਮੀ ਹੋਟਲ ਦੇ ਕਮਰੇ ਵਿੱਚੋਂ ਇੱਕ...

ਅਮਰੀਕਾ ‘ਚ ਜਨਮੇ ਪੰਜਾਬੀ ਬੱਚਿਆਂ ਨੂੰ ਮਿਲੇਗੀ ਨਾਗਰਿਕਤਾ, ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਬਹਾਲ ਕਰਨ ਦੇ...

ਦਿੱਲੀ ਸਰਕਾਰ ਵਲੋਂ ਸਰਦੀਆਂ ਦਾ ਪ੍ਰਦੂਸ਼ਣ ਮਾਸਟਰ ਪਲਾਨ ਨੋਟੀਫਾਈ, 1 ਨਵੰਬਰ ਤੋਂ 28 ਫਰਵਰੀ ਤੱਕ ਸਥਾਈ ਲਾਗੂ ਰਹਿਣਗੇ ਨਿਯਮ

ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਦਾ ਕਹਿਣਾ ਹੈ - ਦਿੱਲੀ ਸਰਕਾਰ ਨੇ ਸਰਦੀਆਂ ਦੇ...

PSEB ਨੇ ਲਾਂਚ ਕੀਤਾ ਦੇਸ਼ ਦਾ ਪਹਿਲਾ ਪੁਸਤਕ ਪੋਰਟਲ, ਮਿਲੇਗੀ 15% ਦੀ ਛੋਟ; ਘਰ ਪਹੁੰਚਣਗੀਆਂ ਕਿਤਾਬਾਂ

ਪੰਜਾਬ ਦੇ ਸਕੂਲੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰਾਈਵੇਟ ਕਿਤਾਬ ਵਿਕਰੇਤਾਵਾਂ ਦੀ ਮਨਮਾਨੀ...