ਪਪੀਤਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਗਰਮੀ ਤੋਂ ਬਚਣ ਲਈ ਤੁਹਾਨੂੰ ਆਪਣੀ ਡਾਈਟ ‘ਚ ਕੱਚਾ ਪਪੀਤਾ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਵੈਸੇ ਵੀ ਇਸ ਮੌਸਮ ‘ਚ ਲੋਕ ਅਕਸਰ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਅਜਿਹੀ ਸਥਿਤੀ ‘ਚ ਕੱਚਾ ਪਪੀਤਾ ਪਾਚਨ ਕਿਰਿਆ ਨੂੰ ਸੁਧਾਰਨ ‘ਚ ਬਹੁਤ ਮਦਦਗਾਰ ਹੁੰਦਾ ਹੈ। ਇਸ ‘ਚ ਮੌਜੂਦ ਪਪੈਨ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦਾ ਹੈ। ਇਸ ਤੋਂ ਇਲਾਵਾ ਕੱਚੇ ਪਪੀਤੇ ‘ਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ। ਤੁਸੀਂ ਚਾਹੋ ਤਾਂ ਕੱਚੇ ਪਪੀਤੇ ਦੀ ਵਰਤੋਂ ਕਰਕੇ ਕਈ ਸੁਆਦੀ ਪਕਵਾਨ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਤੋਂ ਬਣੇ ਆਸਾਨ ਪਕਵਾਨ।
ਪਪੀਤਾ ਪਰਾਠਾ
ਤੁਸੀਂ ਕੱਚੇ ਪਪੀਤੇ ਦੀ ਵਰਤੋਂ ਕਰਕੇ ਸੁਆਦੀ ਪਰਾਠਾ ਬਣਾ ਸਕਦੇ ਹੋ। ਇਸ ਦੇ ਲਈ ਕੱਚੇ ਪਪੀਤੇ ਨੂੰ ਪੀਸ ਕੇ ਇਸ ਵਿਚ ਜੀਰਾ, ਹਰੀ ਮਿਰਚ ਅਤੇ ਹਰਾ ਧਨੀਆ ਮਿਲਾਓ। ਹੁਣ ਇਸ ਨੂੰ ਆਟੇ ‘ਚ ਭਰ ਲਓ ਅਤੇ ਪਰਾਠੇ ਨੂੰ ਦੋਹਾਂ ਪਾਸਿਆਂ ਤੋਂ ਸੇਕ ਲਓ।
ਮਿੱਠਾ
ਅਕਸਰ ਲੋਕ ਵਰਤ ਦੇ ਦੌਰਾਨ ਪਪੀਤੇ ਦਾ ਹਲਵਾ ਖਾਣਾ ਪਸੰਦ ਕਰਦੇ ਹਨ। ਇਸ ਦੇ ਲਈ ਤੁਸੀਂ ਕੱਚੇ ਪਪੀਤੇ ਦੀ ਵਰਤੋਂ ਕਰ ਸਕਦੇ ਹੋ। ਹਲਵਾ ਬਣਾਉਣ ਲਈ ਇਸ ਨੂੰ ਪੀਸ ਲਓ, ਫਿਰ ਇਸ ਨੂੰ ਘਿਓ ‘ਚ ਭੁੰਨ ਲਓ, ਇਸ ‘ਚ ਚੀਨੀ, ਇਲਾਇਚੀ ਅਤੇ ਸੁੱਕੇ ਮੇਵੇ ਪਾ ਲਓ। ਦੁੱਧ ਪਾ ਕੇ ਥੋੜ੍ਹੀ ਦੇਰ ਪਕਾਓ। ਪਪੀਤੇ ਦਾ ਹਲਵਾ ਤਿਆਰ ਹੈ।
ਪਪੀਤਾ ਮਿਲਕਸ਼ੇਕ
ਇਹ ਵਰਤ ਦੇ ਦੌਰਾਨ ਉੱਤਰੀ ਭਾਰਤੀ ਘਰਾਂ ਵਿੱਚ ਤਿਆਰ ਕੀਤਾ ਜਾਣ ਵਾਲਾ ਇੱਕ ਪ੍ਰਸਿੱਧ ਪਕਵਾਨ ਹੈ। ਕੱਚੇ ਪਪੀਤੇ ਤੋਂ ਬਣੀ ਖੀਰ ਸ਼ੂਗਰ ਦੇ ਰੋਗੀਆਂ ਲਈ ਵੀ ਫਾਇਦੇਮੰਦ ਹੁੰਦੀ ਹੈ। ਹਾਲਾਂਕਿ ਖੀਰ ਆਮ ਤੌਰ ‘ਤੇ ਚੌਲਾਂ ਤੋਂ ਬਣਾਈ ਜਾਂਦੀ ਹੈ ਪਰ ਜੇਕਰ ਤੁਸੀਂ ਚਾਹੋ ਤਾਂ ਪਪੀਤੇ ਤੋਂ ਵੀ ਖੀਰ ਬਣਾ ਸਕਦੇ ਹੋ। ਤੁਸੀਂ ਇਸ ‘ਚ ਚੀਨੀ ਜਾਂ ਗੁੜ ਮਿਲਾ ਸਕਦੇ ਹੋ।












