ਸਰਦੀਆਂ ਆਉਂਦੇ ਹੀ ਬਾਜ਼ਾਰ ਹਰੀਆਂ ਅਤੇ ਲਾਲ ਸਬਜ਼ੀਆਂ ਨਾਲ ਭਰ ਜਾਂਦੇ ਹਨ। ਸਾਗ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਭਰਪੂਰ ਹੁੰਦਾ ਹੈ। ਭਾਰ ਨੂੰ ਕੰਟਰੋਲ ਕਰਨ ਤੋਂ ਲੈ ਕੇ ਇਹ ਵਾਲਾਂ ਦੇ ਝੜਨ, ਚਮੜੀ ਦੀਆਂ ਸਮੱਸਿਆਵਾਂ, ਸ਼ੂਗਰ, ਅਨੀਮੀਆ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਫਾਇਦੇਮੰਦ ਹੈ। ਆਓ ਜਾਣਦੇ ਹਾਂ ਅਮਰੂਦ, ਪਾਲਕ, ਮੇਥੀ ਅਤੇ ਸਰ੍ਹੋਂ ਦੇ ਸਾਗ ਨੂੰ ਖਾਣ ਦਾ ਤਰੀਕਾ। ਸਰਦੀਆਂ ਵਿੱਚ ਹੋਣ ਵਾਲੇ ਇਨ੍ਹਾਂ ਦੇ ਫਾਇਦਿਆਂ ਬਾਰੇ ਡਾਇਟੀਸ਼ੀਅਨ ਡਾ: ਅਨੂ ਅਗਰਵਾਲ ਤੋਂ ਜਾਣਦੇ ਹਨ।
ਪਾਲਕ ਦਾ ਸਾਗ-
ਪਾਲਕ ’ਚ ਪੋਟਾਸ਼ੀਅਮ, ਆਇਰਨ ਅਤੇ ਹੋਰ ਵਿਟਾਮਿਨ, ਖਣਿਜ ਅਤੇ ਫਾਈਟੋਨਿਊਟ੍ਰੀਐਂਟਸ ਪਾਏ ਜਾਂਦੇ ਹਨ। ਇਹ ਸਰੀਰ ਵਿੱਚ ਖੂਨ ਅਤੇ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ। ਇਹ ਭਾਰ ਘਟਾਉਣ ਅਤੇ ਹੋਰ ਮਾਮਲਿਆਂ ਵਿੱਚ ਲਾਭਕਾਰੀ ਹੁੰਦਾ ਹੈ।
ਪਾਲਕ ਦਾ ਸਾਗ ਖਾਣ ਦੇ ਫਾਇਦੇ-
. ਐਲਰਜੀ ਵਧਾਉਂਦਾ ਹੈ
. ਭਾਰ ਘਟਾਉਂਦਾ ਹੈ
. ਬਲੱਡ-ਪ੍ਰੈਸ਼ਰ ਨੋਰਮਲ ਹੁੰਦਾ ਹੈ
. ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ
. ਗਰਭ ਅਵਸਥਾ ’ਚ ਪਾਲਕ ਫਾਇਦੇਮੰਦ ਹੁੰਦੀ ਹੈ
. ਇਹ ਅੱਖਾਂ ਦੀ ਰੋਸ਼ਨੀ ਲਈ ਵੀ ਫਾਇਦੇਮੰਦ ਹੁੰਦੀ ਹੈ
2.. ਸਰ੍ਹੋਂ ਦਾ ਸਾਗ-
ਸਰ੍ਹੋਂ ਦੇ ਸਾਗ ਦਾ ਸੇਵਨ ਸਵਾਦ ਲਈ ਹੀ ਨਹੀਂ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। 100 ਗ੍ਰਾਮ ਸਰ੍ਹੋਂ ਦੇ ਸਾਗ ’ਚ 27 ਕੈਲੋਰੀਜ਼, 0.4 ਗ੍ਰਾਮ ਚਰਬੀ, 3.2 ਗ੍ਰਾਮ ਫਾਈਬਰ, 1.3 ਗ੍ਰਾਮ ਚੀਨੀ, 358 ਮਿਲੀਗ੍ਰਾਮ ਪੋਟਾਸ਼ੀਅਮ, ਵਿਟਾਮਿਨ-ਏ, ਬੀ12, ਸੀ, ਡੀ, ਆਇਰਨ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ।
ਸਰ੍ਹੋਂ ਦਾ ਸਾਗ ਖਾਣ ਦੇ ਫਾਇਦੇ-
. ਦਿਲ ਲਈ ਫਾਇਦੇਮੰਦ ਹੁੰਦਾ ਹੈ
. ਮੈਟਾਬੋਲੀਜ਼ਮ ਨੂੰ ਨਿਯੰਤ੍ਰਿਤ ਕਰਦਾ ਹੈ
. ਗਠੀਆ ਵਰਗੀਆਂ ਬਿਮਾਰੀਆਂ ਵਿੱਚ ਫਾਇਦੇਮੰਦ ਹੁੰਦਾ ਹੈ
. ਸ਼ੂਗਰ ਦੇ ਮਰੀਜ਼ਾਂ ਲਈ ਰਾਮਬਾਣ ਹੁੰਦਾ ਹੈ
. ਅੱਖਾਂ ਦੀ ਰੋਸ਼ਨੀ ਲਈ ਫਾਇਦੇਮੰਦ ਹੁੰਦਾ ਹੈ
. ਕੈਂਸਰ ਦੀ ਰੋਕਥਾਮ ਲਈ ਫਾਇਦੇਮੰਦ ਹੁੰਦਾ ਹੈ
ਮੇਥੀ ਦਾ ਸਾਗ-
ਸਰਦੀਆਂ ’ਚ ਹਰੀ ਮੇਥੀ ਦਾ ਸਾਗ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪਾਚਨ ਕਿਰਿਆ ਨੂੰ ਠੀਕ ਕਰਨ ਤੋਂ ਲੈ ਕੇ ਇਹ ਪੇਟ ਨਾਲ ਜੁੜੀਆਂ ਜ਼ਿਆਦਾਤਰ ਸਮੱਸਿਆਵਾਂ ਤੋਂ ਰਾਹਤ ਦਵਾਉਂਦਾ ਹੈ। ਇਸ ਤੋਂ ਇਲਾਵਾ ਇਹ ਸਰਦੀ ਅਤੇ ਵਾਇਰਲ ਰੋਗਾਂ ਨਾਲ ਲੜਨ ਸਮੇਤ ਸ਼ੂਗਰ ਅਤੇ ਦਿਲ ਦੇ ਰੋਗਾਂ ਵਿਚ ਵੀ ਫਾਇਦੇਮੰਦ ਹੈ।
ਮੇਥੀ ਦਾ ਸਾਗ ਖਾਣ ਦੇ ਫਾਇਦੇ-
. ਵਾਲਾਂ ਲਈ ਫਾਇਦੇਮੰਦ ਹੁੰਦਾ ਹੈ
. ਪਾਚਨ ਸਿਸਟਮ ਵਿੱਚ ਸੁਧਾਰ ਕਰਦਾ ਹੈ
. ਇਮਿਊਨਿਟੀ ਵਧਾਉਣ ਵਿੱਚ ਮਦਦਗਾਰ ਹੁੰਦਾ ਹੈ
. ਭਾਰ ਘਟਾਉਣ ਵਿੱਚ ਸਹਾਇਤਾ ਕਰਦਾ ਹੈ
. ਬਲੱਡ-ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ
. ਪੇਟ ਦੀਆਂ ਸਮੱਸਿਆਵਾਂ ਦੂਰ ਕਰਦਾ ਹੈ
. ਚਮੜੀ ਦੀ ਦੇਖਭਾਲ ਕਰਦਾ ਹੈ












