May 11, 2026, 8:21 pm
----------- Advertisement -----------
HomeNewsHealthਨਾਸ਼ਤੇ 'ਚ ਕਦੇ ਨਾ ਸ਼ਾਮਿਲ ਕਰੋ ਇਹ 6 ਚੀਜ਼ਾਂ,ਸਰੀਰ ਨੂੰ ਪਹੁੰਚੇਗਾ ਨੁਕਸਾਨ!

ਨਾਸ਼ਤੇ ‘ਚ ਕਦੇ ਨਾ ਸ਼ਾਮਿਲ ਕਰੋ ਇਹ 6 ਚੀਜ਼ਾਂ,ਸਰੀਰ ਨੂੰ ਪਹੁੰਚੇਗਾ ਨੁਕਸਾਨ!

Published on

----------- Advertisement -----------

ਨਾਸ਼ਤਾ ਸਿਹਤ ਲਈ ਬਹੁਤ ਜ਼ਰੂਰੀ ਹੈ ਅਤੇ ਇਸ ਵਿੱਚ ਉੱਚ ਪੌਸ਼ਟਿਕ ਤੱਤ ਅਤੇ ਵਿਟਾਮਿਨ, ਖਣਿਜ ਆਦਿ ਵਾਲਾ ਸਿਹਤਮੰਦ ਭੋਜਨ ਹੋਣਾ ਚਾਹੀਦਾ ਹੈ। ਇਹ ਦਿਨ ਦੇ ਮਹੱਤਵਪੂਰਨ ਭੋਜਨਾਂ ਵਿੱਚੋਂ ਇੱਕ ਹੈ ਅਤੇ ਇੱਕ ਸਿਹਤਮੰਦ ਨਾਸ਼ਤਾ ਪੂਰੇ ਦਿਨ ਲਈ ਊਰਜਾ ਪ੍ਰਦਾਨ ਕਰਦਾ ਹੈ। ਮਾਹਿਰਾਂ ਮੁਤਾਬਿਕ ਸਾਨੂੰ ਨਾਸ਼ਤੇ ਵਿੱਚ ਅਜਿਹੀਆਂ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ ਚਾਹੀਦੀਆਂ ਜਿਸ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੋਵੇ। ਕੁਝ ਭੋਜਨ ਹਨ ਜਿਨ੍ਹਾਂ ਨੂੰ ਨਾਸ਼ਤੇ ਵਜੋਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਆਓ ਜਾਣਦੇ ਹੈ ਇਨ੍ਹਾਂ ਬਾਰੇ

ਪੈਨਕੇਕ ਅਤੇ ਵੈਫਲਜ਼
ਆਮ ਤੌਰ ‘ਤੇ ਇਹ ਨਾਸ਼ਤੇ ਲਈ ਸਭ ਤੋਂ ਪਸੰਦੀਦਾ ਭੋਜਨ ਹੁੰਦਾ ਹੈ ਪਰ ਜੇਕਰ ਤੁਸੀਂ ਆਪਣੇ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਇਹ ਭੋਜਨ ਸਿਹਤਮੰਦ ਵਿਕਲਪ ਨਹੀਂ ਹੈ। ਇਸ ਵਿੱਚ ਹਰ ਤਰ੍ਹਾਂ ਦਾ ਆਟਾ, ਖੰਡ ਅਤੇ ਮੱਖਣ ਹੁੰਦਾ ਹੈ ਅਤੇ ਇਸ ਲਈ ਨਾਸ਼ਤੇ ਵਿੱਚ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ
ਬਰੈੱਡ
ਸਵੇਰੇ ਦਫ਼ਤਰ ਜਾਣ ਦੀ ਕਾਹਲੀ ਵਿੱਚ ਅਸੀਂ ਅਕਸਰ ਚਾਹ, ਜੈਮ ਜਾਂ ਮੱਖਣ ਦੇ ਨਾਲ ਵਾਈਟ ਬਰੈੱਡ ਖਾਣਾ ਪਸੰਦ ਕਰਦੇ ਹਾਂ ਪਰ ਵ੍ਹਾਈਟ ਬਰੈੱਡ ਵਿੱਚ ਪੌਸ਼ਟਿਕ ਤੱਤ ਘੱਟ ਹੁੰਦੇ ਹਨ ਅਤੇ ਇਸ ਦੇ ਸੇਵਨ ਨਾਲ ਪਾਚਨ ਕਿਰਿਆ ‘ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਬਿਹਤਰ ਹੈ ਕਿ ਤੁਸੀਂ ਮਲਟੀਗ੍ਰੇਨ ਬਰੈੱਡ ਨੂੰ ਨਾਸ਼ਤੇ ਦਾ ਹਿੱਸਾ ਬਣਾਓ।
ਕੌਫੀ
ਕਈ ਲੋਕਾਂ ਨੂੰ ਸਵੇਰੇ ਉੱਠਣ ਤੋਂ ਬਾਅਦ ਕੌਫੀ ਪੀਣ ਦੀ ਆਦਤ ਹੁੰਦੀ ਹੈ, ਭਾਵੇਂ ਤੁਸੀਂ ਇਸ ਦਾ ਸੇਵਨ ਕਰਨ ਨਾਲ ਤਾਜ਼ਗੀ ਮਹਿਸੂਸ ਕਰਦੇ ਹੋ, ਪਰ ਇਹ ਸਿਹਤ ਲਈ ਬਿਲਕੁਲ ਵੀ ਫਾਇਦੇਮੰਦ ਨਹੀਂ ਹੈ, ਇਸ ਨੂੰ ਖਾਲੀ ਪੇਟ ਪੀਣ ਨਾਲ ਪਾਚਨ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਪੇਟ ਭਰਿਆ ਹੋਣ ‘ਤੇ ਹੀ ਕੌਫੀ ਪੀਣਾ ਬਿਹਤਰ ਹੁੰਦਾ ਹੈ।
ਫਲੇਵਰ ਦਹੀਂ
ਅੱਜ ਕੱਲ੍ਹ ਨਾਸ਼ਤੇ ਵਿੱਚ ਦਹੀਂ ਦੀ ਬਜਾਏ ਫਲੇਵਰ ਦਹੀਂ ਖਾਣ ਦਾ ਰੁਝਾਨ ਬਹੁਤ ਵਧ ਗਿਆ ਹੈ ਪਰ ਇਸ ਵਿੱਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਸਾਡੇ ਬਲੱਡ ਸ਼ੂਗਰ ਲੈਵਲ ਨੂੰ ਵਧਾ ਸਕਦੀ ਹੈ। ਇਸ ਲਈ ਸਵੇਰੇ ਇਸ ਦਾ ਸੇਵਨ ਨਾ ਕਰੋ।
ਪੈਕ ਕੀਤੇ ਫਲਾਂ ਦਾ ਜੂਸ
ਸਵੇਰੇ-ਸਵੇਰੇ ਫਲ ਅਤੇ ਉਨ੍ਹਾਂ ਦਾ ਜੂਸ ਪੀਣਾ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਕੁਝ ਲੋਕ ਬਾਜ਼ਾਰ ‘ਚ ਮਿਲਣ ਵਾਲੇ ਪੈਕ ਕੀਤੇ ਫਲਾਂ ਦੇ ਜੂਸ ਦਾ ਸੇਵਨ ਕਰਦੇ ਹਨ। ਇਸ ਆਦਤ ਨੂੰ ਅੱਜ ਹੀ ਛੱਡ ਦਿਓ ਕਿਉਂਕਿ ਪੈਕ ਕੀਤੇ ਜੂਸ ‘ਚ ਪ੍ਰੀਜ਼ਰਵੇਟਿਵ ਅਤੇ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਾਡੀ ਸਿਹਤ ਨੂੰ ਖਰਾਬ ਕਰ ਸਕਦੀ ਹੈ।
Cereals
ਪਿਛਲੇ ਕੁਝ ਸਾਲਾਂ ਵਿੱਚ ਨਾਸ਼ਤੇ ਦੌਰਾਨ ਅਨਾਜ(Cereals) ਖਾਣ ਦਾ ਰੁਝਾਨ ਬਹੁਤ ਵਧਿਆ ਹੈ, ਪਰ ਇਹ ਸਿਹਤ ਲਈ ਚੰਗੇ ਨਹੀਂ ਹਨ ਕਿਉਂਕਿ ਇਹ ਪ੍ਰੋਸੈਸ ਕਰਕੇ ਤਿਆਰ ਕੀਤੇ ਜਾਂਦੇ ਹਨ। ਇਸ ਵਿਚ ਸਾਬਤ ਅਨਾਜ ਦੀ ਮਾਤਰਾ ਬਹੁਤ ਘੱਟ ਅਤੇ ਚੀਨੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਇਹ ਸ਼ੂਗਰ, ਮੋਟਾਪਾ ਅਤੇ ਦਿਲ ਦੇ ਦੌਰੇ ਦਾ ਖਤਰਾ ਵਧਾਉਂਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿੱਲੀ ਨੂੰ ਮਿਲਿਆ ਦੇਸ਼ ਦਾ ਦੂਜਾ ਬੈਰੀਅਰ-ਮੁਕਤ ਟੋਲ, ਕੇਂਦਰੀ ਮੰਤਰੀ ਗਡਕਰੀ ਨੇ ਕੀਤਾ ਉਦਘਾਟਨ

ਗੁਜਰਾਤ ਤੋਂ ਬਾਅਦ ਦੇਸ਼ ਦਾ ਦੂਜਾ ਬੈਰੀਅਰ-ਲੈੱਸ (ਬਿਨਾਂ ਬੈਰੀਅਲ ਵਾਲਾ) ਟੋਲ ਪਲਾਜ਼ਾ ਹੁਣ ਦਿੱਲੀ...

ਮੁੱਖ ਮੰਤਰੀ ਭਗਵੰਤ ਮਾਨ ਦੇ ਭਰਾ ਗਿਆਨ ਸਿੰਘ ਮਾਨ ਭਾਜਪਾ ‘ਚ ਹੋਣ ਜਾ ਰਹੇ ਸ਼ਾਮਿਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਅਤੇ ਮਾਮੇ ਦੇ ਬੇਟੇ ਗਿਆਨ...

ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਕਲਾਸ ਨਤੀਜੇ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board ) ਨੇ ਦਸਵੀਂ ਜਮਾਤ ਦੇ ਨਤੀਜੇ ਐਲਾਨ...

PM ਮੋਦੀ ਦੀ ਇਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਅਪੀਲ ਨਾਲ ਜ਼ਿਊਲਰੀ ਇੰਡਸਟਰੀ ਨੂੰ ਝਟਕਾ! ਮੰਗ ਘੱਟਣ ਦੀ ਜਤਾਈ ਸੰਭਾਵਨਾ

ਬੀਤੇ ਦਿਨੀਂ ਹੈਦਰਾਬਾਦ ਵਿਚ ਇਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ...

ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਕਿਡਨੀ ਸਟੋਨ ਅਤੇ ਸ਼ੂਗਰ ਨਾਲ ਜੂਝ ਰਹੀ ਪਟਿਆਲਾ ਦੀ ਮਹਿਲਾ ਨੂੰ ਦਿੱਤੀ ਵੱਡੀ ਰਾਹਤ

ਚੰਡੀਗੜ੍ਹ/ਪਟਿਆਲਾ, 10 ਮਈ:ਪਟਿਆਲਾ ਵਿੱਚ ਜਦੋਂ ਸੂਰਜ ਚੜ੍ਹਦਾ ਸੀ, 46 ਸਾਲਾ ਸੁਨੀਤਾ ਰਾਣੀ ਉਸ ਤੋਂ...

ED ਕਾਰਵਾਈ ‘ਤੇ Hampton Sky Realty ਦਾ ਵੱਡਾ ਬਿਆਨ, ਕਿਹਾ – “ਨਿਰਯਾਤ ਪੂਰੀ ਤਰ੍ਹਾਂ ਅਸਲੀ, ਸੱਚ ਦੀ ਹੋਵੇਗੀ ਜਿੱਤ”

**HAMPTON SKY REALTY LIMITED** (ਪਹਿਲਾਂ ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ) **CIN:** L74899DL1987PLC027050 **ਰਜਿਸਟਰਡ ਦਫ਼ਤਰ:** 205, ਦੂਜੀ...

ਭਗਵੰਤ ਮਾਨ ਸਰਕਾਰ ਦੀ ਇਤਿਹਾਸਕ ਪਹਿਲ, ਪੰਜਾਬ ਦੇ 40 ਲੱਖ ਗਰੀਬ-ਦਲਿਤ-ਪੱਛੜੇ ਵਰਗ ਦੇ ਪਰਿਵਾਰਾਂ ਨੂੰ ਮੁਫਤ ਰਾਸ਼ਨ ਕਿੱਟ ਮਿਲਣੀ ਸ਼ੁਰੂ

ਸੰਗਰੂਰ, 9 ਮਈ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਜ਼ਿਲ੍ਹੇ ਦੇ...