ਕਈ ਵਾਰ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਜਦੋਂ ਤੁਸੀਂ ਲੰਬੇ ਸਮੇਂ ਤੱਕ ਇੱਕੋ ਸਥਿਤੀ ਵਿੱਚ ਬੈਠਦੇ ਹੋ ਤਾਂ ਲੱਤਾਂ ਜਾਂ ਹੱਥਾਂ-ਪੈਰਾਂ ਵਿੱਚ ਇੱਕ ਅਜੀਬ ਕਿਸਮ ਦੀ ਝੰਝਨਾਹਟ ਮਹਿਸੂਸ ਹੋਣ ਲੱਗਦੀ ਹੈ। ਇੰਝ ਲੱਗਦਾ ਹੈ ਕਿ ਸਾਡੀਆਂ ਰਗਾਂ ਵਿਚ ਕੁਝ ਕੀੜੇ ਦੌੜਨ ਲੱਗ ਪਏ ਹਨ। ਪਰ ਸਮਝ ਨਹੀਂ ਆਉਂਦਾ ਕਿ ਅਜਿਹਾ ਕਿਉਂ ਹੋ ਰਿਹਾ ਹੈ। ਅਸਲ ਵਿੱਚ ਹੱਥਾਂ ਅਤੇ ਪੈਰਾਂ ਵਿੱਚ ਇਹ ਝੰਝਨਾਹਟ ਦਾ ਸਭ ਤੋਂ ਵੱਡਾ ਕਾਰਨ ਵਿਟਾਮਿਨ ਈ ਦੀ ਕਮੀ ਹੈ। ਇਸ ਤੋਂ ਬਚਣ ਲਈ ਤੁਹਾਨੂੰ ਅਜਿਹੇ ਭੋਜਨ ਖਾਣੇ ਚਾਹੀਦੇ ਹਨ ਜੋ ਇਸ ਵਿਟਾਮਿਨ ਨਾਲ ਭਰਪੂਰ ਹੁੰਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ
ਬਦਾਮ
ਬਦਾਮ ਨੂੰ ਵਿਟਾਮਿਨ ਈ ਦਾ ਭਰਪੂਰ ਸਰੋਤ ਮੰਨਿਆ ਜਾਂਦਾ ਹੈ, ਜਿਸ ਕਾਰਨ ਲੋਕ ਇਨ੍ਹਾਂ ਨੂੰ ਕੱਚਾ ਜਾਂ ਭਿਓਂ ਕੇ ਖਾਣਾ ਪਸੰਦ ਕਰਦੇ ਹਨ। ਇਹ ਸਿਰਫ਼ ਸਰੀਰਕ ਹੀ ਨਹੀਂ ਮਾਨਸਿਕ ਸਿਹਤ ਲਈ ਵੀ ਚੰਗਾ ਹੈ।
ਸੂਰਜਮੁਖੀ ਦਾ ਤੇਲ
ਆਪਣੇ ਰੋਜ਼ਾਨਾ ਦੇ ਭੋਜਨ ਨੂੰ ਬਣਾਉਣ ਵਿੱਚ ਸੂਰਜਮੁਖੀ ਦੇ ਤੇਲ ਦੀ ਵਰਤੋਂ ਕਰੋ, ਇਸ ਨਾਲ ਸਰੀਰ ਨੂੰ ਭਰਪੂਰ ਮਾਤਰਾ ਵਿੱਚ ਵਿਟਾਮਿਨ ਈ ਮਿਲੇਗਾ, ਕੁਝ ਲੋਕ ਇਸ ਤੇਲ ਨੂੰ ਸਲਾਦ ਵਿੱਚ ਮਿਲਾ ਕੇ ਵੀ ਖਾਂਦੇ ਹਨ।
ਐਵੋਕਾਡੋ
ਐਵੋਕਾਡੋ ਵੀ ਉਨ੍ਹਾਂ ਫਲਾਂ ‘ਚ ਸ਼ਾਮਲ ਹੈ, ਜਿਨ੍ਹਾਂ ਦੇ ਜ਼ਰੀਏ ਸਰੀਰ ‘ਚ ਵਿਟਾਮਿਨ ਈ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕਦਾ ਹੈ।
----------- Advertisement -----------
ਇਸ ਵਿਟਾਮਿਨ ਦੀ ਕਮੀ ਨਾਲ ਹੁੰਦੀ ਹੱਥਾਂ-ਪੈਰਾਂ ‘ਚ ਝੰਝਨਾਹਟ, ਇੰਝ ਦੂਰ ਹੋਵੇਗੀ ਸਮੱਸਿਆ
Published on
----------- Advertisement -----------
----------- Advertisement -----------












