November 9, 2025, 1:09 am
----------- Advertisement -----------
HomeNewsHealthਸਰਦੀਆਂ 'ਚ ਬੀਮਾਰੀਆਂ ਤੋ ਬਚਣ ਲਈ ਦੁੱਧ 'ਚ ਮਿਲਾਓ ਆਹ ਚੀਜ਼

ਸਰਦੀਆਂ ‘ਚ ਬੀਮਾਰੀਆਂ ਤੋ ਬਚਣ ਲਈ ਦੁੱਧ ‘ਚ ਮਿਲਾਓ ਆਹ ਚੀਜ਼

Published on

----------- Advertisement -----------

ਦੁੱਧ ‘ਚ ਮੌਜੂਦ ਕੈਲਸ਼ੀਅਮ ਤੇ ਜ਼ਰੂਰ ਪੋਸ਼ਕ ਤੱਤਾਂ ਕਾਰਨ ਇਸ ਨੂੰ ਕੰਪਲੀਟ ਫੂਡ ਕਿਹਾ ਜਾਂਦਾ ਹੈ। ਉੱਥੇ ਹੀ ਬਾਦਾਮ ਦਿਮਾਗ ਤੇਜ਼ ਕਰਨ ਦੇ ਨਾਲ ਸਿਹਤ ਨੂੰ ਦਰੁਸਤ ਰੱਖਦਾ ਹੈ। ਅਜਿਹੇ ‘ਚ ਜੇਕਰ ਇਨ੍ਹਾਂ ਦੋਹਾਂ ਨੂੰ ਮਿਲਾ ਦਿੱਤਾ ਜਾਵੇ ਤਾਂ ਇਸ ਨਾਲ ਦੋ ਗੁਣਾਂ ਵਧ ਫ਼ਾਇਦੇ ਹੋਣਗੇ। ਸਰਦੀਆਂ ’ਚ ਬਾਦਾਮ ਵਾਲਾ ਦੁੱਧ ਪੀਣਾ ਬਹੁਤ ਜ਼ਰੂਰੀ ਹੈ। 1 ਕੱਪ ਬਾਦਾਮ ਵਾਲੇ ਦੁੱਧ ‘ਚ 1.5 ਗ੍ਰਾਮ ਪ੍ਰੋਟੀਨ, 516 ਐੱਮ.ਜੀ.ਕੈਲਸ਼ੀਅਮ, 39 ਕੈਲੋਰੀ, 5ਜੀ ਫਾਈਬਰ, 3ਜੀ ਫੈਟ, 1.5 ਕਾਰਬੋਹਾਈਡ੍ਰੇਟ, 0ਜੀ ਸ਼ੂਗਰ ਤੇ 50 ਫੀਸਦੀ ਵਿਟਾਮਿਨ-ਈ ਹੁੰਦਾ ਹੈ। ਇਹੀ ਨਹੀਂ ਬਾਦਾਮ ਦੇ ਦੁੱਧ ‘ਚ ਵਿਟਾਮਿਨ-ਡੀ, ਬੀ ਤੇ ਈ ਕਾਫ਼ੀ ਮਾਤਰਾ ‘ਚ ਮੌਜੂਦ ਹੁੰਦਾ ਹੈ।


ਬਾਦਾਮ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਸਰਦੀਆਂ ‘ਚ ਬਾਦਾਮ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਇਸ ਤੋਂ ਇਲਾਵਾ ਇਹ ਸਰਦੀਆਂ ‘ਚ ਹੋਣ ਵਾਲੀ ਸਰਦੀ-ਖਾਂਸੀ, ਜ਼ੁਕਾਮ, ਇਨਫੈਕਸ਼ਨ ਅਤੇ ਹੋਰ ਬੀਮਾਰੀਆਂ ਤੋਂ ਵੀ ਸਰੀਰ ਨੂੰ ਬਚਾ ਕੇ ਰੱਖਦਾ ਹੈ।

ਬਾਦਾਮ ਵਾਲਾ ਦੁੱਧ ਪੀਣ ਦੇ ਫ਼ਾਇਦੇ
• ਬਾਦਾਮ ਵਾਲੇ ਦੁੱਧ ‘ਚ ਕੋਲੈਸਟੋਰਲ ਨਹੀਂ ਹੁੰਦਾ। ਨਾਲ ਹੀ ਇਸ ‘ਚ ਕਈ ਪ੍ਰਕਾਰ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਸ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।
• ਕੈਲਸ਼ੀਅਮ ਅਤੇ ਵਿਟਾਮਿਨ-ਡੀ ਨਾਲ ਭਰਪੂਰ ਹੋਣ ਕਾਰਨ ਬਾਦਾਮ ਵਾਲਾ ਦੁੱਧ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਬਾਦਾਮ ਵਾਲਾ ਦੁੱਧ ਪੀਣ ਨਾਲ ਅਰਥਰਾਈਟਸ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।
• ਇਸ ‘ਚ ਵਿਟਾਮਿਨ ਏ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ, ਜੋ ਅੱਖਾਂ ਲਈ ਫ਼ਾਇਦੇਮੰਦ ਹੈ। ਇਸ ਨਾਲ ਨਾ ਸਿਰਫ਼ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਸਗੋਂ ਇਹ ਦੁੱਧ ਅੱਖਾਂ ਸਬੰਧੀ ਸਮੱਸਿਆਵਾਂ ਤੋਂ ਵੀ ਬਚਾਅ ਕਰਦਾ ਹੈ।

• ਬਾਦਾਮ ਵਾਲੇ ਦੁੱਧ ‘ਚ ਕੈਲੋਰੀ ਬਹੁਤ ਘੱਟ ਹੁੰਦੀ ਹੈ। 1 ਕੱਪ ਬਾਦਾਮ ਦੁੱਧ ‘ਚ 30 ਕੈਲੋਰੀ ਹੁੰਦੀ ਹੈ, ਜਦਕਿ ਫੁੱਲ ਫੈਟ ਮਿਲਕ ‘ਚ 146 ਕੈਲੋਰੀ ਹੁੰਦੀ ਹੈ। ਅਜਿਹੇ ‘ਚ ਬਾਦਾਮ ਵਾਲਾ ਦੁੱਧ ਭਾਰ ਨੂੰ ਜ਼ਿਆਦਾ ਤੇਜ਼ੀ ਨਾਲ ਘੱਟ ਕਰਦਾ ਹੈ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਨਾਲ ਸਰੀਰ ਨੂੰ ਐਨਰਜੀ ਵੀ ਮਿਲਦੀ ਹੈ।

• ਇਹ ਦੁੱਧ ਪੀਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ, ਜਿਸ ਨਾਲ ਤੁਸੀਂ ਸਰਦੀਆਂ ‘ਚ ਹੋਣ ਵਾਲੀ ਸਰਦੀ, ਖਾਂਸੀ, ਬੁਖ਼ਾਰ ਵਰਗੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ।

• ਬੱਚਿਆਂ ਲਈ ਬਾਦਾਮ ਵਾਲਾ ਦੁੱਧ ਬਹੁਤ ਫ਼ਾਇਦੇਮੰਦ ਹੁੰਦਾ ਹੈ, ਕਿਉਂਕਿ ਇਸ ਨਾਲ ਦਿਮਾਗ ਤੇਜ਼ ਹੁੰਦਾ ਹੈ। ਇਸ ਨਾਲ ਸਰੀਰ ‘ਚ ਐਨਰਜੀ ਵੀ ਬਣੀ ਰਹਿੰਦੀ ਹੈ। ਬਾਦਾਮ ਵਾਲਾ ਦੁੱਧ ਪੀਣ ਨਾਲ ਸਰਦੀ-ਜ਼ੁਕਾਮ ਤੋਂ ਵੀ ਬਚਾਅ ਰਹਿੰਦਾ ਹੈ।

• ਇਹ ਗਾਂ ਦੇ ਦੁੱਧ ਦੇ ਮੁਕਾਬਲੇ ਬਲੱਡ ਸ਼ੂਗਰ ਲੈਵਲ ਨੂੰ ਤੇਜ਼ੀ ਨਾਲ ਨਹੀਂ ਵਧਾਉਂਦਾ। ਨਾਲ ਹੀ ਇਹ ਲੋਅ ਗਲਾਈਸਿਮਿਕ ਇੰਡੈਕਸ ਦੇ ਨਾਲ ਆਉਂਦਾ ਹੈ। ਇਸ ਲਈ ਇਹ ਸਰੀਰ ‘ਚ ਫੈਟ ਦੇ ਰੂਪ ‘ਚ ਸਟੋਰ ਨਹੀਂ ਹੋ ਪਾਉਂਦਾ, ਜਿਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ।

• ਫਾਈਬਰ ਨਾਲ ਭਰਪੂਰ ਹੋਣ ਕਾਰਨ ਇਸ ਦਾ ਸੇਵਨ ਪਾਚਨ ਕਿਰਿਆ ਨੂੰ ਮਜ਼ਬੂਤ ਕਰਦਾ ਹੈ। ਇਸ ਨਾਲ ਤੁਸੀਂ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ।

• ਡਿਪ੍ਰੈਸ਼ਨ ਨਾਲ ਦਿਮਾਗ ਅਤੇ ਦਿਲ ‘ਤੇ ਸਿੱਧਾ ਅਤੇ ਖਤਰਨਾਕ ਅਸਰ ਪੈਂਦਾ ਹੈ। ਜੇਕਰ ਤੁਹਾਨੂੰ ਕਿਸੇ ਗੱਲ ਦੀ ਕੋਈ ਪ੍ਰੇਸ਼ਾਨੀ ਹੈ ਤਾਂ ਹਲਕਾ ਗਰਮ ਬਾਦਾਮ ਵਾਲਾ ਦੁੱਧ ਪੀਓ। ਇਸ ਨਾਲ ਤੁਹਾਡਾ ਤਣਾਅ ਵੀ ਦੂਰ ਭੱਜ ਜਾਵੇਗਾ ਅਤੇ ਤੁਸੀਂ ਡਿਪ੍ਰੈਸ਼ਨ ਤੋਂ ਬਚ ਜਾਵੋਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੱਕੇ ਤੌਰ ’ਤੇ ਹੋਵੇਗੀ ਬੰਦ ਜ਼ੀਰਾ ਸ਼ਰਾਬ ਫੈਕਟਰੀ

ਪੰਜਾਬ ਸਰਕਾਰ ਨੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਜੀਰੇ ਦੀ ਡਿਸਟਿਲਰੀ ਬਾਰੇ ਨੈਸ਼ਨਲ...

ਅਕਾਲੀ ਦਲ ਵਾਰਿਸ ਪੰਜਾਬ ਦੇ ਇਲੈਕਸ਼ਨ ਇੰਚਾਰਜ ‘ਤੇ ਹੋਇਆ ਹਮਲਾ, ਅੱਗ ਲੱਗਣ ਕਾਰਨ ਗੱਡੀ ਸੜ ਕੇ ਹੋਈ ਸੁਆਹ

ਅਕਾਲੀ ਦਲ ਵਾਰਿਸ ਪੰਜਾਬ ਦੇ ਇਲੈਕਸ਼ਨ ਇੰਚਾਰਜ ਨਾਲ ਜੁੜੀ ਖਬਰ ਸਾਹਮਣੇ ਆਈ ਹੈ। ‘ਇਲੈਕਸ਼ਨ...

ਤਰਨਤਾਰਨ ਦੀ SSP ਸਸਪੈਂਡ, ਅਕਾਲੀ ਵਰਕਰਾਂ ਵਿਰੁੱਧ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਇਲਜ਼ਾਮ

ਭਾਰਤੀ ਚੋਣ ਕਮਿਸ਼ਨ ਨੇ ਤਰਨਤਾਰਨ ਦੇ ਐਸਐਸਪੀ ਡਾ. ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਕਰ...

ਸੀਨੀਅਰ ਪੱਤਰਕਾਰ ਤੇ ਉਨ੍ਹਾਂ ਦੀ ਮਾਤਾ ਦੇ ਕਤਲ ਮਾਮਲੇ ‘ਚ ਭਗੌੜੇ ਨੂੰ ਕੀਤਾ ਗ੍ਰਿਫ਼ਤਾਰ,8 ਸਾਲਾਂ ਬਾਅਦ ਮਿਲੀ ਕਾਮਯਾਬੀ

ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਤੇ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਦੇ ਦੋਹਰੇ ਕਤਲ ਮਾਮਲੇ...

ਤਰਨ ਤਾਰਨ ਜ਼ਿਮਨੀ ਚੋਣ ਦੇ ਮੱਦੇਨਜ਼ਰ 11 ਨਵੰਬਰ ਨੂੰ ਛੁੱਟੀ ਦਾ ਐਲਾਨ , ਸਾਰੇ ਸਰਕਾਰੀ ਦਫ਼ਤਰ ਅਤੇ ਵਿਦਿਅਕ ਅਦਾਰੇ ਰਹਿਣਗੇ ਬੰਦ

ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਉਪ ਚੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ...

ਯਾਤਰੀਆਂ ਨੂੰ ਮਿਲੇਗੀ ਰਾਹਤ, ਅੱਜ ਤੋਂ 18 ਘੰਟੇ ਖੁੱਲ੍ਹੇਗਾ ਚੰਡੀਗੜ੍ਹ ਏਅਰਪੋਰਟ, ਫਲਾਈਟਸ ਦਾ ਵਧਿਆ ਸਮਾਂ

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਤੋਂ ਅੱਜ ਤੋਂ ਉਡਾਣ ਸੇਵਾਵਾਂ ਦਾ...

ਪੰਜਾਬ ਦੀ ਵਿਰਾਸਤ ‘ਤੇ ਭਾਜਪਾ ਦਾ ਹਮਲਾ! AAP ਸਾਂਸਦ ਬੋਲੇ- “ਨਹੀਂ ਦੱਬੇਗਾ ਪੰਜਾਬ”

ਕੇਂਦਰ ਦੀ ਭਾਜਪਾ ਸਰਕਾਰ ਨੇ ਅਚਾਨਕ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰ ਦਿੱਤੀ। ਇੱਕ...

ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਹਾਈਕੋਰਟ ਦਾ ਆਇਆ ਵੱਡਾ ਫੈਸਲਾ

ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ...