ਅੱਜ-ਕੱਲ੍ਹ ਜ਼ਿਆਦਾਤਰ ਮਰੀਜ਼ ਦਿਲ ਦੇ ਹਨ। ਗਲਤ ਖਾਣ-ਪੀਣ ਅਤੇ ਮਾੜੀ ਜੀਵਨ ਸ਼ੈਲੀ ਕਾਰਨ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਰਿਹਾ ਹੈ। ਅਕਸਰ ਹੀ ਸਾਨੂੰ ਦਿਲ ਦੇ ਦੌਰੇ ਦੀਆਂ ਘਟਨਾਵਾਂ ਬਾਰੇ ਸੁਣਨ ਨੂੰ ਮਿਲਦਾ ਹੈ। ਦਿਲ ਦੇ ਦੌਰੇ ਦੇ ਮਾਮਲੇ ਸਿਰਫ਼ ਬਜ਼ੁਰਗਾਂ ਵਿੱਚ ਹੀ ਨਹੀਂ ਸਗੋਂ ਨੌਜਵਾਨਾਂ ਵਿੱਚ ਵੀ ਵੱਧ ਰਹੇ ਹਨ। ਅੱਜ ਕੱਲ੍ਹ ਬਹੁਤ ਸਾਰੇ ਲੋਕ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ। ਹਾਰਟ ਅਟੈਕ ਬਾਰੇ ਇਹ ਧਾਰਨਾ ਹੈ ਕਿ ਇਹ ਅਚਾਨਕ ਹੋਣ ਵਾਲੀ ਬਿਮਾਰੀ ਹੈ। ਇਸ ਦੇ ਨਾਲ ਹੀ ਮਾਹਿਰਾਂ ਅਤੇ ਵਿਗਿਆਨੀਆਂ ਮੁਤਾਬਕ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਸਰੀਰ ’ਚ ਕੁੱਝ ਅਜਿਹੇ ਲੱਛਣ ਹੁੰਦੇ ਹਨ, ਜਿਨ੍ਹਾਂ ਨੂੰ ਕਈ ਲੋਕ ਨਜ਼ਰਅੰਦਾਜ਼ ਕਰ ਦਿੰਦੇ ਹਨ। ਜਿਵੇਂ ਕਿ ਬਹੁਤ ਜ਼ਿਆਦਾ ਐਸੀਡਿਟੀ, ਭੋਜਨ ਨੂੰ ਪਚਣ ਵਿੱਚ ਅਸਮਰੱਥਾ, ਦਿਲ ਵਿੱਚ ਜਲਨ, ਪਿੱਠ ਦੇ ਇੱਕ ਪਾਸੇ ਵਿੱਚ ਲਗਾਤਾਰ ਦਰਦ ਵਰਗੇ ਲੱਛਣ ਵੀ ਤੁਹਾਡੀ ਜਾਨ ਦਾ ਕਾਰਨ ਬਣ ਸਕਦੇ ਹਨ। ਤਾਂ ਆਓ ਜਾਣਦੇ ਹਾਂ ਇਸ ਬਾਰੇ…
ਦਿਲ ਦੇ ਮਾਹਿਰਾਂ ਅਨੁਸਾਰ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਸਰੀਰ ’ਚ ਕੁੱਝ ਅਜਿਹੇ ਲੱਛਣ ਹੁੰਦੇ ਹਨ, ਜਿਨ੍ਹਾਂ ਨੂੰ ਲੋਕ ਨਜ਼ਰਅੰਦਾਜ਼ ਕਰ ਦਿੰਦੇ ਹਨ। ਹਾਲ ਹੀ ਵਿੱਚ ਇੱਕ ਖੋਜ ਹੋਈ ਸੀ ਕਿ, 95% ਔਰਤਾਂ ਨੇ ਪੁਸ਼ਟੀ ਕੀਤੀ ਹੈ ਕਿ ਦਿਲ ਦੇ ਦੌਰੇ ਤੋਂ ਪਹਿਲਾਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਇਸ ਖੋਜ ਵਿੱਚ ਇਹ ਵੀ ਦੱਸਿਆ ਗਿਆ ਕਿ ਦੋ ਸਭ ਤੋਂ ਮਾਮੂਲੀ ਸੰਕੇਤ ਜਿਨ੍ਹਾਂ ਨੂੰ ਲੋਕ ਹਮੇਸ਼ਾ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਿਵੇਂ ਕਿ ਥਕਾਵਟ ਮਹਿਸੂਸ ਕਰਨਾ, ਨੀਂਦ ਨਾ ਆਉਣਾ। ਇਹ ਲੱਛਣ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਦਿਖ ਸਕਦੇ ਹਨ।
ਇਸ ਦੇ ਲੱਛਣ-
ਖੋਜ ਅਨੁਸਾਰ ਦਿਲ ਦੋ ਦੌਰੇ ਤੋਂ ਪਹਿਲਾਂ ਸਾਹ ਚੜ੍ਹਨਾ, ਕਮਜ਼ੋਰੀ, ਰਾਤ ਨੂੰ ਪਸੀਨਾ ਆਉਣਾ, ਚੱਕਰ ਆਉਣਾ, ਉਲਟੀ ਆਉਣਾ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ। ਜੇਕਰ ਤੁਸੀਂ ਇਨ੍ਹਾਂ ਲੱਛਣਾਂ ਨੂੰ ਧਿਆਨ ’ਚ ਰੱਖਦੇ ਹੋ, ਤਾਂ ਤੁਸੀਂ ਹਾਰਟ ਅਟੈਕ ਦੀ ਸਮੱਸਿਆ ਤੋਂ ਬਚ ਸਕਦੇ ਹੋ।
ਇਨ੍ਹਾਂ ਭੋਜਨਾਂ ਨੂੰ ਕਰੋ ਡਾਈਟ ’ਚ ਸ਼ਾਮਿਲ-
1.. ਤੁਸੀਂ ਹਾਰਟ ਅਟੈਕ ਤੋਂ ਬਚਣ ਲਈ ਦਾਲਾਂ ਨੂੰ ਆਪਣੀ ਡਾਈਟ ’ਚ ਸਾਮਿਲ ਕਰ ਸਕਦੋ ਹੋ। ਮਸੂਰ ਦੀ ਦਾਲ ਦਾ ਸੇਵਨ ਕਰਕੇ ਤੁਸੀਂ ਦਿਲ ਨੂੰ ਸਿਹਤਮੰਦ ਰੱਖ ਸਕਦੇ ਹੋ। ਮਾਹਿਰਾਂ ਅਨੁਸਾਰ ਰੋਜ਼ਾਨਾ ਦਾਲ ਖਾਣ ਨਾਲ ਹਾਰਟ ਅਟੈਕ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
2.. ਕੱਚੀ ਗਾਜਰ ਜਾਂ ਇਸ ਦੇ ਜੂਸ ਦੀ ਵਰਤੋਂ ਦਿਲ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਰੋਜ਼ਾਨਾ ਗਾਜਰ ਦਾ ਜੂਸ ਪੀਣ ਅਤੇ ਡਾਈਟ ’ਚ ਹਰੀਆਂ ਸਬਜ਼ੀਆਂ ਸ਼ਾਮਿਲ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਦਿਲ ਦੇ ਦੌਰੇ ਦੀ ਬਿਮਾਰੀ ਤੋਂ ਬਚਾ ਸਕਦੇ ਹੋ।
3.. ਤੁਸੀਂ ਲਸਣ ਦਾ ਸੇਵਨ ਕਰਕੇ ਆਪਣੇ ਦਿਲ ਨੂੰ ਸਿਹਤਮੰਦ ਰੱਖ ਸਕਦੇ ਹੋ। ਇਸ ਨਾਲ ਤੁਹਾਡਾ ਦਿਲ ਵੀ ਸਿਹਤਮੰਦ ਰਹੇਗਾ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ।
----------- Advertisement -----------