August 16, 2026, 5:54 am
----------- Advertisement -----------
HomeNewsHealthਜੇਕਰ ਤੁਹਾਡੇ ਵੀ ਸਰੀਰ ਦੇ ਇਨ੍ਹਾਂ ਹਿੱਸਿਆਂ ਵਿੱਚ ਹੁੰਦਾ ਹੈ ਦਰਦ ਤਾਂ...

ਜੇਕਰ ਤੁਹਾਡੇ ਵੀ ਸਰੀਰ ਦੇ ਇਨ੍ਹਾਂ ਹਿੱਸਿਆਂ ਵਿੱਚ ਹੁੰਦਾ ਹੈ ਦਰਦ ਤਾਂ ਹੋ ਜਾਓ ਸਾਵਧਾਨ

Published on

----------- Advertisement -----------

ਸਰਦੀ ਦੇ ਮੌਸਮ ਵਿੱਚ ਠੰਡ ਲੱਗਣਾ ਆਮ ਗੱਲ ਹੈ। ਇਸ ਲਈ ਸਮੇਂ ਦੌਰਾਨ ਅਸੀਂ ਆਪਣੇ ਹੱਥ-ਪੈਰ,ਕੰਨ ਅਤੇ ਗਲੇ ਆਦਿ ਨੂੰ ਵਿਸ਼ੇਸ਼ ਤੌਰ ’ਤੇ ਗਰਮ ਜਾਂ ਊੰਨੀ ਕੱਪੜਿਆਂ ਨਾਲ ਢੱਕ ਕੇ ਰੱਖਦੇ ਹਾਂ ਕਿਉਂਕਿ ਜ਼ਿਆਦਾਤਰ ਇਨ੍ਹਾਂ ਅੰਗਾਂ ਰਾਹੀ ਹੀ ਸਾਨੂੰ ਠੰਡ ਲੱਗ ਜਾਂਦੀ ਹੈ, ਜਿਸ ਦੇ ਕੁੱਝ ਖਾਸ ਲੱਛਣ ਹੁੰਦੇ ਹਨ।  

ਜਦੋਂ ਅਸੀਂ ਠੰਡਾ ਮਹਿਸੂਸ ਕਰਦੇ ਹਾਂ ਤਾਂ ਅਸੀਂ ਸਰੀਰ ਦੇ ਕੁੱਝ ਹਿੱਸਿਆਂ ਵਿੱਚ ਦਰਦ ਵੀ ਮਹਿਸੂਸ ਕਰ ਸਕਦੇ ਹਾਂ। ਜਿਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਾਡੇ ਸਰੀਰ ’ਤੇ ਠੰਡ ਦਾ ਹਮਲਾ ਹੋਇਆ ਹੈ। ਠੰਡ ਲੱਗਣ ’ਤੇ ਸਾਡੇ ਸਰੀਰ ਦੇ ਕੁੱਝ ਹਿੱਸਿਆਂ ਵਿੱਚ ਦਰਦ ਹੋਣ ਦਾ ਕਾਰਨ ਇਹ ਹੈ ਕਿ ਸਾਡੇ ਸਰੀਰ ’ਤੇ ਵੱਖ-ਵੱਖ ਹਿੱਸੇ ਲੜਨ ਦੀ ਸਮੱਰਥਾ ਪੂਰੀ ਤਰ੍ਹਾਂ ਗੁਆ ਚੁੱਕੇ ਹਨ।

ਆਓ ਜਾਣਦੇ ਹਾਂ ਸਰੀਰ ਦੇ ਕਿਹੜੇ-ਕਿਹੜੇ ਹਿੱਸਿਆਂ ਵਿੱਚ ਦਰਦ ਹੋਣਾ ਠੰਡ ਦੀ ਨਿਸ਼ਾਨੀ ਹੈ।

ਛਾਤੀ ਵਿੱਚ ਦਰਦ ਹੋਣਾ-

ਜਦੋਂ ਅਸੀਂ ਠੰਡ ਮਹਿਸੂਸ ਕਰਦੇ ਹਾਂ, ਤਾਂ ਸਾਡੀ ਛਾਤੀ ਵਿੱਚ ਗਲਗਮ ਵੀ ਜਮ੍ਹਾਂ ਹੋ ਜਾਂਦਾ ਹੈ ਜੋ ਖੂਨ ਦੇ ਗੇੜ ਵਿੱਚ ਰੁਕਾਵਟ ਪੈਦਾ ਕਰਨ ਲੱਗਦਾ ਹੈ। ਜਿਸ ਕਾਰਨ ਛਾਤੀ ਵਿੱਚ ਤਣਾਅ ਵੱਧ ਜਾਂਦਾ ਹੈ ਅਤੇ ਛਾਤੀ ਵਿੱਚ ਦਰਦ ਮਹਿਸੂਸ ਹੋਣ ਲੱਗਦਾ ਹੈ। ਇਸ ਦੇ ਲਈ ਗਰਮ ਪਾਣੀ ਅਤੇ ਹੋਰ ਗਰਮ ਚੀਜ਼ਾਂ ਦਾ ਸੇਵਨ ਕਰੋ।

ਸਿਰ ਦਰਦ-

ਜਦੋਂ ਸਰਦੀ ਹੁੰਦੀ ਹੈ ਤਾਂ ਸਿਰ ਦਰਦ ਸਭ ਤੋਂ ਆਮ ਗੱਲ ਹੈ। ਇਸ ਲਈ ਸਰਦੀਆਂ ਦੌਰਾਨ ਬਾਹਰ ਜਾਣ ਸਮੇਂ ਟੋਪੀ ਜਾਂ ਮਫਲਰ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ, ਤਾਂ ਜੋ ਸਾਡਾ ਸਰੀਰ ਠੰਡ ਤੋਂ ਬਚ ਸਕੇ।

ਜੋੜਾਂ ਵਿੱਚ ਦਰਦ ਹੋਣਾ-

ਠੰਡ ਕਾਰਨ ਜੋੜਾਂ ਦਾ ਦਰਦ ਵੀ ਸ਼ੁਰੂ ਹੋ ਜਾਂਦਾ ਹੈ। ਅਸੀਂ ਕਸਰਤ ਅਤੇ ਜੋੜਾਂ ਦੀ ਮਾਲਿਸ਼ ਰਾਹੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਸਰਦੀਆਂ ਵਿੱਚ ਜੋੜਾਂ ਦਾ ਦਰਦ ਜਾਂ ਇਸ ਦਾ ਵਧਣਾ ਇੱਕ ਆਮ ਸਮੱਸਿਆ ਹੈ, ਕਿਉਂਕਿ ਖਿਚਾਅ ਨਾਲ ਇਨਾਂ ’ਚ ਖੂਨ ਦਾ ਸੰਚਾਰ ਘੱਟ ਹੋ ਜਾਂਦਾ ਹੈ। ਇਸ ਕਾਰਨ ਜੋੜਾਂ ਵਿੱਚ ਦਰਦ ਹੋਣ ਲੱਗਦਾ ਹੈ। ਇਸ ਲਈ ਸਰਦੀਆਂ ਵਿੱਚ ਨਿਯਮਿਤ ਰੂਪ ਨਾਲ ਕਸਰਤ ਕਰੋ।

ਗਲੇ ਵਿੱਚ ਖਰਾਸ਼ ਹੋਣਾ-

ਜਦੋਂ ਸਾਨੂੰ ਠੰਡ ਲੱਗ ਜਾਂਦੀ ਹੈ ਤਾਂ ਗਲੇ ਵਿੱਚ ਬਲਗਮ ਹੋ ਜਾਂਦਾ ਹੈ। ਜਿਸ ਕਾਰਨ ਗਲੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ। ਇਸ ਲਈ ਸਰਦੀਆਂ ਵਿੱਚ ਗਰਦਨ ਨੂੰ ਮਫਲਰ ਆਦਿ ਨਾਲ ਢੱਕਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਜੇਕਰ ਠੰਡ ਕਾਰਨ ਗਲੇ ’ਚ ਦਰਦ ਹੋਵੇ ਤਾਂ ਦਵਾਈ ਲਓ। ਇਸ ਤੋਂ ਇਲਾਵਾ ਠੰਡੀਆਂ ਚੀਜ਼ਾਂ ਤੋਂ ਵੀ ਪਰਹੇਜ਼ ਕਰੋ।   

ਬਚਣ ਦੇ ਉਪਾਅ-

ਸਰਦੀਆਂ ਵਿੱਚ ਸਾਨੂੰ ਵਿਟਾਮਿਨ, ਖਣਿਜ ਅਤੇ ਐਂਟੀ-ਆਕਸੀਡੈਂਟ ਨਾਲ ਭਰਪੂਰ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਵਧਾਉਣਾ ਚਾਹੀਦਾ ਹੈ। ਜਿਵੇਂ ਆਂਵਲਾ, ਸੰਤਰਾ, ਟਮਾਟਰ, ਗੋਭੀ ਆਦਿ। ਇਸ ਤੋਂ ਇਲਾਵਾ ਹਲਦੀ ਵਾਲੇ ਦੁੱਧ ਦਾ ਨਿਯਮਿਤ ਸੇਵਨ ਕਰਨਾ ਵੀ ਜ਼ੁਕਾਮ ਤੋਂ ਦੂਰ ਰੱਖਣ ਲਈ ਬਹੁਤ ਕਾਰਗਰ ਹੈ। ਇਸ ਦੇ ਨਾਲ ਹੀ ਸਰਦੀਆਂ ਵਿੱਚ ਗਰਮ ਚੀਜ਼ਾਂ ਜਿਵੇਂ ਅਦਰਕ, ਲਸਣ, ਗੁੜ, ਖਜੂਰ ਜਾਂ ਬਾਜਰੇ ਦੀ ਵਰਤੋਂ ਵੀ ਸਰਦੀ ਦੀ ਸਮੱਸਿਆ ਤੋਂ ਬਚਣ ਲਈ ਬਹੁਤ ਫਾਇਦੇਮੰਦ ਸਾਬਿਤ ਹੁੰਦੀ ਹੈ।   

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਹਾਰਨਪੁਰ ‘ਚ ਡਿਵਾਈਡਰ ਨਾਲ ਟਕਰਾਈ ਸਕਾਰਪੀਓ, ITBP ਦੇ DIG ਤੇ ਗੱਡੀ ਦੇ ਡਰਾਈਵਰ ਦੀ ਗਈ ਜਾਨ

ਸਹਾਰਨਪੁਰ ਵਿਚ ਅੱਜ ਸੜਕ ਹਾਦਸੇ ਵਿਚ ITBP ਦੇ ਡੀਆਈਜੀ ਤੇ ਉਨ੍ਹਾਂ ਦੇ ਡਰਾਈਵਰ ਦੀ...

ਮੁਕੇਰੀਆਂ : ਛੁੱਟੀ ‘ਤੇ ਘਰ ਆਏ ਫੌਜੀ ਨੇ ਆਪਣੀ ਪਤਨੀ ਦਾ ਕੀਤਾ ਕਤਲ , ਪੁਲਿਸ ਨੇ ਮੁਲਜ਼ਮ ਪਤੀ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਸੁਨੇਹਰਾ ਵਿਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਛੁੱਟੀ ‘ਤੇ...

21 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਨੇ ਪੰਜਾਬ ਬੰਦ ਦਾ ਦਿੱਤਾ ਸੱਦਾ, ਵੱਖ-ਵੱਖ ਜਥੇਬੰਦੀਆਂ ਨੂੰ ਸਾਥ ਦੇਣ ਦੀ ਕੀਤੀ ਅਪੀਲ

ਪ੍ਰਦਰਸ਼ਨ ਵਾਲੀ ਥਾਂ ਤੋਂ ਕੌਮੀ ਇਨਸਾਫ਼ ਮੋਰਚੇ ਦੀ ਪ੍ਰੈੱਸ ਕਾਨਫਰੰਸ ਹੋਈ। ਇਸ ਮੌਕੇ ਉਨ੍ਹਾਂ...

Patiala ਦੇ NSNIS ’ਚ ਵਾਪਰਿਆ ਵੱਡਾ ਹਾਦਸਾ; ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦੌਰਾਨ ਛੱਤ ਦਾ ਡਿੱਗਿਆ ਹਿੱਸਾ

ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NSNIS), ਪਟਿਆਲਾ ਵਿਖੇ ਅੱਜ  ਸੱਭਿਆਚਾਰਕ ਸਮਾਗਮ ਦੌਰਾਨ ਹਲਕੇ ਭਾਰ ਵਾਲੀ...

ਪੁਲੀਸ ਨੇ ਸਿਮਰਨਜੀਤ ਸਿੰਘ ਮਾਨ ਸਣੇ ਸਿੱਖ ਆਗੂਆਂ ਨੂੰ ਹਿਰਾਸਤ ਵਿਚ ਲਿਆ

ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਨੂੰ ਲੈ...

ਫਿਰੋਜ਼ਪੁਰ ਵਿਖੇ 23 ਸਾਲਾਂ ਅਗਨੀਵੀਰ ਫੌਜੀ ਸ਼ਹੀਦ, ਡਿਊਟੀ ਦੌਰਾਨ ਆਇਆ ਹਾਰਟ ਅਟੈਕ

ਇੱਕ ਪਾਸੇ ਜਿਥੇ ਅੱਜ ਦੇਸ਼ 80ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾ ਰਿਹਾ ਹੈ, ਉਥੇ...

ਰੀਲ ਬਣਾਉਂਦੇ ਦੇ ਚੱਕਰ ‘ਚ ਡੈਮ ਵਿੱਚ ਡਿੱਗੀਆਂ ਦੋ ਵਿਦਿਆਰਥਣਾਂ, ਦੋਵਾਂ ਦੀ ਮੌਤ

ਮਹਾਰਾਸ਼ਟਰ ਦੇ ਯਵਤਮਾਲ ਵਿੱਚ ਸੈਲਫੀ ਲੈਂਦੇ ਅਤੇ ਰੀਲਾਂ ਬਣਾਉਂਦੇ ਸਮੇਂ ਡੈਮ ਵਿੱਚ ਡਿੱਗਣ ਨਾਲ...

ਕੌਮੀ ਇਨਸਾਫ਼ ਮੋਰਚੇ ਨੂੰ ਜਗਤਾਰ ਸਿੰਘ ਹਵਾਰਾ ਦੀ ਅਪੀਲ, ਜੇਲ ‘ਚੋਂ ਜਾਰੀ ਕੀਤੀ Video

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ...