July 3, 2026, 4:17 am
----------- Advertisement -----------
HomeNewsHealthਸਰੀਰ 'ਚ ਆਇਰਨ ਦੀ ਕਮੀ ਹੋ ਸਕਦੀ ਹੈ ਗੰਭੀਰ, ਇਨ੍ਹਾਂ ਘਰੇਲੂ ਡ੍ਰਿੰਕਸ...

ਸਰੀਰ ‘ਚ ਆਇਰਨ ਦੀ ਕਮੀ ਹੋ ਸਕਦੀ ਹੈ ਗੰਭੀਰ, ਇਨ੍ਹਾਂ ਘਰੇਲੂ ਡ੍ਰਿੰਕਸ ਨਾਲ ਇਸ ਦੀ ਕਮੀ ਨੂੰ ਕਰੋ ਪੂਰਾ

Published on

----------- Advertisement -----------

ਸਰੀਰ ਵਿੱਚ ਆਇਰਨ ਦੀ ਕਮੀ ਦਾ ਮਤਲਬ ਹੈ ਖੂਨ ਦੀ ਕਮੀ, ਜੋ ਅਨੀਮੀਆ ਦੀ ਨਿਸ਼ਾਨੀ ਹੈ। ਅਨੀਮੀਆ ਕਾਰਨ ਸਰੀਰ ਦੇ ਦੂਜੇ ਹਿੱਸਿਆਂ ‘ਤੇ ਵੀ ਇਸ ਦੇ ਮਾੜੇ ਪ੍ਰਭਾਵ ਹੁੰਦੇ ਹਨ। ਬਵਾਸੀਰ, ਕੋਲੋਰੈਕਟਲ ਕੈਂਸਰ, ਹਾਈਟਲ ਹਰਨੀਆ, ਕੋਲੋਨ ਪੌਲੀਪ, ਗੈਸਟਰਾਈਟਿਸ, ਟਿਊਮਰ, ਪੇਟ ਵਿੱਚ ਅਲਸਰ ਜਾਂ ਔਰਤਾਂ ਵਿੱਚ ਭਾਰੀ ਖੂਨ ਵਗਣ ਜਾਂ ਦੁਰਘਟਨਾ ਵਿੱਚ ਬਹੁਤ ਜ਼ਿਆਦਾ ਖੂਨ ਵਗਣ ਕਾਰਨ ਸਰੀਰ ਵਿੱਚ ਖੂਨ ਦੀ ਕਮੀ ਹੋ ਸਕਦੀ ਹੈ।

ਆਇਰਨ ਦੀ ਕਮੀ ਨਾਲ ਬਹੁਤ ਜ਼ਿਆਦਾ ਥਕਾਵਟ, ਛਾਤੀ ਵਿੱਚ ਦਰਦ, ਸਿਰ ਦਰਦ, ਚੱਕਰ ਆਉਣਾ, ਚਿੜਚਿੜਾਪਨ, ਭੁੱਖ ਨਾ ਲੱਗਣਾ, ਦਿਲ ਦੀ ਤੇਜ਼ ਧੜਕਣ ਅਤੇ ਸਾਹ ਲੈਣ ਵਿੱਚ ਮੁਸ਼ਕਲ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇੰਨਾ ਹੀ ਨਹੀਂ, ਕਈ ਵਾਰ ਇਸ ਦੇ ਗੰਭੀਰ ਨਤੀਜੇ ਵੀ ਸਾਹਮਣੇ ਆਉਣ ਲੱਗ ਪੈਂਦੇ ਹਨ, ਜਿਨ੍ਹਾਂ ‘ਚ ਡਿਪ੍ਰੈਸ਼ਨ, ਬੱਚਿਆਂ ਦਾ ਰੁਕਿਆ ਹੋਇਆ ਵਿਕਾਸ, ਕਿਸੇ ਵੀ ਤਰ੍ਹਾਂ ਦਾ ਇਨਫੈਕਸ਼ਨ, ਦਿਲ ਦੀ ਬੀਮਾਰੀ, ਗਰਭ ਅਵਸਥਾ ਸੰਬੰਧੀ ਸਮੱਸਿਆਵਾਂ ਆਦਿ ਸ਼ਾਮਲ ਹਨ। ਅਜਿਹੇ ‘ਚ ਤੁਸੀਂ ਆਇਰਨ ਦੀ ਕਮੀ ਨੂੰ ਦੂਰ ਕਰਨ ਲਈ ਕੁਝ ਘਰੇਲੂ ਡ੍ਰਿੰਕ ਪੀ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਡ੍ਰਿੰਕਸ ਬਾਰੇ-

ਪਾਲਕ ਦਾ ਜੂਸ
ਪਾਲਕ ਦਾ ਜੂਸ ਆਇਰਨ, ਪੋਟਾਸ਼ੀਅਮ, ਵਿਟਾਮਿਨ ਬੀ2, ਵਿਟਾਮਿਨ ਬੀ6, ਮੈਗਨੀਸ਼ੀਅਮ ਅਤੇ ਕਈ ਖਣਿਜਾਂ ਵਰਗੇ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ, ਜੋ ਸਾਡੇ ਸਰੀਰ ਵਿੱਚ ਆਇਰਨ ਦੀ ਸਪਲਾਈ ਕਰਕੇ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ।

ਚੁਕੰਦਰ ਦਾ ਜੂਸ
ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਚੁਕੰਦਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਆਇਰਨ ਦਾ ਵਧੀਆ ਸਰੋਤ ਹੈ। ਇਸ ਲਈ ਸਰੀਰ ‘ਚ ਆਇਰਨ ਦੀ ਕਮੀ ਨੂੰ ਦੂਰ ਕਰਨ ਲਈ ਇਸ ਦਾ ਸੇਵਨ ਕਰਨਾ ਜ਼ਰੂਰੀ ਹੈ।

ਆਲੂ ਬੁਖਾਰਾ ਜੂਸ (ਪ੍ਰੂਨ ਜੂਸ)
ਸੁੱਕੇ ਆਲੂ ਨੂੰ ਪ੍ਰੂਨ ਕਿਹਾ ਜਾਂਦਾ ਹੈ ਅਤੇ ਇਸ ਤੋਂ ਤਿਆਰ ਜੂਸ ਨੂੰ ਪ੍ਰੂਨ ਜੂਸ ਕਿਹਾ ਜਾਂਦਾ ਹੈ। ਇਸ ‘ਚ ਮੌਜੂਦ ਪੋਸ਼ਕ ਤੱਤ ਸਰੀਰ ‘ਚ ਆਇਰਨ ਦੀ ਕਮੀ ਨੂੰ ਪੂਰਾ ਕਰਦੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਆਸਟ੍ਰੇਲੀਆ ਜਾ ਕੇ ਪੜ੍ਹਨ ਦੇ ਚਾਹਵਾਨਾਂ ਲਈ ਵੱਡਾ ਝਟਕਾ! ਸਟੂਡੈਂਟ ਵੀਜ਼ਾ ਫੀਸ ‘ਚ ਹੋਇਆ ਭਾਰੀ ਵਾਧਾ

 ਵਿਦੇਸ਼ ਜਾ ਕੇ ਪੜਾਈ ਕਰਨ ਦੇ ਚਾਹਵਾਨਾਂ ਲਈ ਅਹਿਮ ਖਬਰ ਹੈ। ਆਸਟ੍ਰੇਲੀਆ ਸਰਕਾਰ ਨੇ...

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਤਰ ਵੱਲੋਂ ਤੋਹਫ਼ੇ ਵਜੋਂ ਦਿੱਤੇ ਜਹਾਜ਼ ਵਿੱਚ ਭਰੀ ਉਡਾਣ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਕਤਰ ਦੇ ਸ਼ਾਹੀ ਪਰਿਵਾਰ ਵੱਲੋਂ ਤੋਹਫ਼ੇ ਵਿੱਚ ਮਿਲੇ ਬੋਇੰਗ...

ਅਮਰਨਾਥ ਯਾਤਰਾ ਲਈ ਪਹਿਲਾ ਜੱਥਾ ਜੰਮੂ ਤੋਂ ਰਵਾਨਾ

ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਅੱਜ ਵੀਰਵਾਰ 2 ਜੁਲਾਈ ਨੂੰ ਸਵੇਰੇ 4 ਵਜੇ ਜੰਮੂ...

ਬਹਿਬਲ ਕਲਾਂ ਗੋਲੀਕਾਂਡ: SIT ਅੱਜ ਘਟਨਾ ਵਾਲੀ ਥਾਂ ਦਾ ਕਰੇਗੀ ਦੌਰਾ

 ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਵਿੱਚ ਹੁਣ ਵਿਸ਼ੇਸ਼ ਜਾਂਚ ਟੀਮ (SIT) ਨੇ ਤੇਜ਼ੀ...

ਬੋਰਵੈੱਲ ਹਾਦਸੇ ‘ਤੇ ਪੁਲਿਸ ਦਾ ਵੱਡਾ ਐਕਸ਼ਨ, ਮਾਸੂਮ ਦੀ ਮੌਤ ਮਗਰੋਂ ਖੇਤ ਦੇ ਮਾਲਕ ਸਣੇ 2 ਠੇਕੇਦਾਰਾਂ ਖਿਲਾਫ਼ ਦਰਜ ਕੀਤੀ FIR

ਅੰਬਾਲਾ ਬੋਰਵੈੱਲ ਹਾਦਸੇ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ ‘ਚ ਪੁਲਿਸ...

ਖੰਨਾ ਦੇ ਹੋਟਲ ‘ਚੋਂ ਮਿਲੀਆਂ ਵਿਆਹੇ ਪ੍ਰੇਮੀ ਜੋੜੇ ਦੀਆਂ ਲਾਸ਼ਾਂ, ਦੋਵਾਂ ਦੇ ਸਿਰ ‘ਚ ਲੱਗੀ ਗੋਲੀ

ਲੁਧਿਆਣਾ ਦੇ ਖੰਨਾ ਵਿਖੇ ਬੁੱਧਵਾਰ ਸ਼ਾਮ ਨੂੰ ਇੱਕ ਨਾਮੀ ਹੋਟਲ ਦੇ ਕਮਰੇ ਵਿੱਚੋਂ ਇੱਕ...

ਅਮਰੀਕਾ ‘ਚ ਜਨਮੇ ਪੰਜਾਬੀ ਬੱਚਿਆਂ ਨੂੰ ਮਿਲੇਗੀ ਨਾਗਰਿਕਤਾ, ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਬਹਾਲ ਕਰਨ ਦੇ...

ਦਿੱਲੀ ਸਰਕਾਰ ਵਲੋਂ ਸਰਦੀਆਂ ਦਾ ਪ੍ਰਦੂਸ਼ਣ ਮਾਸਟਰ ਪਲਾਨ ਨੋਟੀਫਾਈ, 1 ਨਵੰਬਰ ਤੋਂ 28 ਫਰਵਰੀ ਤੱਕ ਸਥਾਈ ਲਾਗੂ ਰਹਿਣਗੇ ਨਿਯਮ

ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਦਾ ਕਹਿਣਾ ਹੈ - ਦਿੱਲੀ ਸਰਕਾਰ ਨੇ ਸਰਦੀਆਂ ਦੇ...

PSEB ਨੇ ਲਾਂਚ ਕੀਤਾ ਦੇਸ਼ ਦਾ ਪਹਿਲਾ ਪੁਸਤਕ ਪੋਰਟਲ, ਮਿਲੇਗੀ 15% ਦੀ ਛੋਟ; ਘਰ ਪਹੁੰਚਣਗੀਆਂ ਕਿਤਾਬਾਂ

ਪੰਜਾਬ ਦੇ ਸਕੂਲੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰਾਈਵੇਟ ਕਿਤਾਬ ਵਿਕਰੇਤਾਵਾਂ ਦੀ ਮਨਮਾਨੀ...