ਪੰਜਾਬ ‘ਚਕੋਰੋਨਾ ਨਾਲ ਜਿੱਥੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਉੱਥੇ ਹੀ 339 ਮਰੀਜ਼ ਲਾਈਫ ਸੇਵਿੰਗ ਸਿਸਟਮ ‘ਤੇ ਪਹੁੰਚ ਗਏ ਹਨ। ਜਿਨ੍ਹਾਂ ਨੂੰ ਆਕਸੀਜਨ, ਆਈਸੀਯੂ ਅਤੇ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਸਭ ਤੋਂ ਚਿੰਤਾਜਨਕ ਅੰਕੜਾ ਇਹ ਹੈ ਕਿ ਸਿਰਫ 2 ਹਫਤਿਆਂ ਵਿੱਚ, ਲਾਈਫ ਸੇਵਿੰਗ ਸਿਸਟਮ ਵਾਲੇ ਮਰੀਜ਼ਾਂ ਦੀ ਗਿਣਤੀ 11 ਗੁਣਾ ਯਾਨੀ 1100% ਵਧ ਗਈ ਹੈ।ਦੋ ਹਫ਼ਤੇ ਪਹਿਲਾਂ 26 ਦਸੰਬਰ ਨੂੰ ਸਿਰਫ਼ 31 ਮਰੀਜ਼ਲਾਈਫ ਸੇਵਿੰਗ ਸਿਸਟਮ ‘ਤੇ ਸਨ, ਜਦੋਂ ਕਿ 9 ਜਨਵਰੀ ਨੂੰ 339 ਮਰੀਜ਼ ਸਨ। ਅਜਿਹੇ ‘ਚ ਆਉਣ ਵਾਲੇ ਦਿਨਾਂ ‘ਚ ਇਹ ਸਥਿਤੀ ਹੋਰ ਵਿਗੜ ਸਕਦੀ ਹੈ।
ਫਿਲਹਾਲ 254 ਮਰੀਜ਼ਾਂ ਨੂੰ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ 75 ਮਰੀਜ਼ ਆਈਸੀਯੂ ਅਤੇ 10 ਵੈਂਟੀਲੇਟਰ ‘ਤੇ ਪਹੁੰਚ ਚੁੱਕੇ ਹਨ। ਐਤਵਾਰ ਨੂੰ ਬਠਿੰਡਾ ਅਤੇ ਲੁਧਿਆਣਾ ‘ਚ 1-1 ਮਰੀਜ਼ ਨੂੰ ਵੈਂਟੀਲੇਟਰ ‘ਤੇ ਰੱਖਣਾ ਪਿਆ। ਜਦੋਂ ਕਿ ਬਠਿੰਡਾ ਵਿੱਚ 1, ਜਲੰਧਰ ਵਿੱਚ 4, ਲੁਧਿਆਣਾ ਵਿੱਚ 3, ਪਟਿਆਲਾ ਵਿੱਚ 7 ਅਤੇ ਮੋਹਾਲੀ ਵਿੱਚ 5 ਨੂੰ ਆਈਸੀਯੂ ਵਿੱਚ ਸ਼ਿਫਟ ਕੀਤਾ ਗਿਆ ਹੈ।
----------- Advertisement -----------
ਪੰਜਾਬ ‘ਚ ਖਰਾਬ ਹੋ ਰਹੇ ਕੋਰੋਨਾ ਨਾਲ ਹਾਲਾਤ: 339 ਮਰੀਜ਼ ਆਕਸੀਜਨ, ICU ਤੇ ਵੈਂਟੀਲੇਟਰ ‘ਤੇ ਪਹੁੰਚੇ
Published on
----------- Advertisement -----------
----------- Advertisement -----------












