ਅੱਜ ਕੱਲ੍ਹ ਦਿਨ ਵੇਲੇ ਤਾਪਮਾਨ 45 ਡਿਗਰੀ ਨੂੰ ਪਾਰ ਕਰ ਰਿਹਾ ਹੈ ਅਤੇ ਰਾਤ ਨੂੰ ਵੀ ਗਰਮ ਹਵਾਵਾਂ ਚੱਲਦੀਆਂ ਹਨ। ਇਹੀ ਕਾਰਨ ਹੈ ਕਿ ਅੱਜ ਕੱਲ੍ਹ ਏਅਰ ਕੰਡੀਸ਼ਨਰ ਦੀ ਵਰਤੋਂ ਵੱਧ ਜਾਂਦੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ AC ‘ਚ ਲਗਾਤਾਰ ਸੌਣ ਨਾਲ ਸਿਹਤ ‘ਤੇ ਕੁਝ ਮਾੜੇ ਪ੍ਰਭਾਵ ਪੈ ਸਕਦੇ ਹਨ, ਆਓ ਜਾਣਦੇ ਹਾਂ ਇਨ੍ਹਾਂ ਬਾਰੇ-
ਚਮੜੀ ਦੀਆਂ ਸਮੱਸਿਆਵਾਂ-
AC ਦੀ ਠੰਡੀ ਅਤੇ ਖੁਸ਼ਕ ਹਵਾ ਚਮੜੀ ਦੀ ਨਮੀ ਨੂੰ ਘਟਾਉਂਦੀ ਹੈ। ਇਹ ਚਮੜੀ ਵਿੱਚ ਖੁਜਲੀ, ਸੋਜ ਅਤੇ ਖੁਸ਼ਕੀ ਦਾ ਕਾਰਨ ਬਣ ਸਕਦਾ ਹੈ।
ਮਾਸਪੇਸ਼ੀ ਅਤੇ ਜੋੜਾਂ ਦਾ ਦਰਦ
AC ਦੀ ਠੰਡੀ ਹਵਾ ਕਾਰਨ ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਅਕੜਾਅ ਆ ਸਕਦਾ ਹੈ। ਇਸ ਠੰਡੀ ਹਵਾ ਦੇ ਸਿੱਧੇ ਸੰਪਰਕ ਵਿੱਚ ਆਉਣ ਨਾਲ ਮਾਸਪੇਸ਼ੀਆਂ ਵਿੱਚ ਖਿਚਾਅ ਅਤੇ ਦਰਦ ਹੋ ਸਕਦਾ ਹੈ।
ਸਾਹ ਦੀ ਸਮੱਸਿਆ
ਏਸੀ ਕਮਰੇ ਵਿੱਚ ਨਮੀ ਦਾ ਪੱਧਰ ਘਟਾਉਂਦਾ ਹੈ, ਜਿਸ ਕਾਰਨ ਹਵਾ ਖੁਸ਼ਕ ਹੋ ਜਾਂਦੀ ਹੈ। ਇਹ ਖੁਸ਼ਕ ਹਵਾ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦੀ ਹੈ। AC ਵਿੱਚ ਸੌਣ ਨਾਲ ਨੱਕ ਅਤੇ ਗਲੇ ਵਿੱਚ ਸੋਜ, ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ।
ਅੱਖਾਂ ਦੀਆਂ ਸਮੱਸਿਆਵਾਂ
ਏ.ਸੀ. ਦੀ ਠੰਡੀ ਹਵਾ ਵੀ ਅੱਖਾਂ ਦੀ ਨਮੀ ਨੂੰ ਘੱਟ ਕਰਦੀ ਹੈ, ਜਿਸ ਕਾਰਨ ਅੱਖਾਂ ਖੁਸ਼ਕ ਹੋ ਜਾਂਦੀਆਂ ਹਨ ਜਿਸ ਨਾਲ ਜਲਣ ਵੀ ਹੋ ਸਕਦੀ ਹੈ।
----------- Advertisement -----------
ਸਾਰੀ ਰਾਤ AC ‘ਚ ਸੌਣਾ ਸਿਹਤ ਲਈ ਖਤਰਨਾਕ, ਇਨ੍ਹਾਂ ਸਮੱਸਿਆਵਾਂ ਤੋਂ ਬਚਣਾ ਹੋਵੇਗਾ ਮੁਸ਼ਕਿਲ!
Published on
----------- Advertisement -----------
----------- Advertisement -----------