June 18, 2026, 5:02 am
----------- Advertisement -----------
HomeNewsHealthਵਾਲਾਂ ਨੂੰ ਚਮਕਦਾਰ ਬਣਾਉਣ ਲਈ ਇਨ੍ਹਾਂ ਘਰੇਲੂ ਨੁਸਖ਼ਿਆਂ ਦੀ ਕਰੋ ਵਰਤੋਂ

ਵਾਲਾਂ ਨੂੰ ਚਮਕਦਾਰ ਬਣਾਉਣ ਲਈ ਇਨ੍ਹਾਂ ਘਰੇਲੂ ਨੁਸਖ਼ਿਆਂ ਦੀ ਕਰੋ ਵਰਤੋਂ

Published on

----------- Advertisement -----------
ਧੁੱਪ ਅਤੇ ਪਸੀਨੇ ਕਾਰਨ ਵਾਲ ਚਿਪਚਿਪੇ ਅਤੇ ਸੁੱਕੇ ਹੋ ਜਾਂਦੇ ਹਨ। ਵਾਲਾਂ ਦੀ ਚਮਕ ਗਾਇਬ ਹੋ ਜਾਂਦੀ ਹੈ। ਅਜਿਹੇ 'ਚ ਤੁਹਾਨੂੰ ਵਾਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਵਾਲਾਂ ਨੂੰ ਸਿਹਤਮੰਦ ਰੱਖਣ ਲਈ ਚੰਗੀ ਖੁਰਾਕ ਵੀ ਜ਼ਰੂਰੀ ਹੈ। ਵਾਲਾਂ ਦੇ ਵਾਧੇ ਲਈ ਪ੍ਰੋਟੀਨ ਭਰਪੂਰ ਖੁਰਾਕ ਲਓ। ਇਸ ਤੋਂ ਇਲਾਵਾ ਵਾਲਾਂ ਦੀ ਸਹੀ ਦੇਖਭਾਲ ਵੀ ਵਾਲਾਂ ਨੂੰ ਸਿਹਤਮੰਦ ਬਣਾਉਂਦੀ ਹੈ। ਸਹੀ ਸਮੇਂ 'ਤੇ ਸ਼ੈਂਪੂ ਕਰਨਾ, ਸਹੀ ਸ਼ੈਂਪੂ ਦੀ ਚੋਣ ਕਰਨਾ, ਵਾਲਾਂ ਵਿਚ ਤੇਲ ਲਗਾਉਣਾ ਅਤੇ ਵਾਲਾਂ ਨੂੰ ਚੰਗੀ ਤਰ੍ਹਾਂ ਧੋਣਾ ਜ਼ਰੂਰੀ ਹੈ। ਇਸ ਨਾਲ ਤੁਹਾਡੇ ਵਾਲ ਸੰਘਣੇ ਅਤੇ ਮਜ਼ਬੂਤ ​​ਹੋਣਗੇ। ਤੁਸੀਂ ਕੁਝ ਘਰੇਲੂ ਨੁਸਖਿਆਂ ਨਾਲ ਵੀ ਆਪਣੇ ਵਾਲਾਂ ਨੂੰ ਨਰਮ ਅਤੇ ਰੇਸ਼ਮੀ ਬਣਾ ਸਕਦੇ ਹੋ। ਤਾਂ ਆਓ ਜਾਂਦੇ ਹਾਂ ਇਨ੍ਹਾਂ ਘਰੇਲੂ ਨੁਸਖ਼ਿਆਂ ਬਾਰੇ...
1.. ਐਪਲ ਸਾਈਡਰ ਵਿਨੇਗਰ- 
ਸਿਲਕੀ ਵਾਲਾਂ ਲਈ ਐਪਲ ਸਾਈਡਰ ਵਿਨੇਗਰ ਦੀ ਵਰਤੋਂ ਕਰੋ। ਇਸ ਦੇ ਲਈ 1 ਕੱਪ ਪਾਣੀ 'ਚ 1 ਚਮਚ ਐਪਲ ਸਾਈਡਰ ਵਿਨੇਗਰ ਮਿਲਾਓ ਅਤੇ ਸ਼ੈਂਪੂ ਤੋਂ ਬਾਅਦ ਕੰਡੀਸ਼ਨਰ ਦੇ ਰੂਪ 'ਚ ਇਸ ਦੀ ਵਰਤੋਂ ਕਰੋ। ਇਸ ਤੋਂ ਬਾਅਦ ਵਾਲਾਂ ਨੂੰ ਧੋ ਲਓ। ਐਪਲ ਸਾਈਡਰ ਵਿਨੇਗਰ ਵਾਲਾਂ ਵਿੱਚ ਚਮਕ ਲਿਆਉਂਦਾ ਹੈ ਅਤੇ ਚੰਗਾ ਪੋਸ਼ਣ ਵੀ ਪ੍ਰਦਾਨ ਕਰਦਾ ਹੈ।
2.. ਆਂਡਾ-
ਵਾਲਾਂ ਨੂੰ ਸਿਹਤਮੰਦ ਅਤੇ ਸਿਲਕੀ ਬਣਾਉਣ ਲਈ ਆਂਡੇ ਦੀ ਵਰਤੋਂ ਕਰੋ। ਆਂਡਾ ਲਗਾਉਣ ਨਾਲ ਵਾਲਾਂ ਵਿੱਚ ਚਮਕ ਆਉਂਦੀ ਹੈ ਅਤੇ ਵਾਲ ਸਿਲਕੀ ਹੋ ਜਾਂਦੇ ਹਨ। ਆਂਡਾ ਕੰਡੀਸ਼ਨਰ ਦਾ ਕੰਮ ਕਰਦਾ ਹੈ ਜੋ ਵਾਲਾਂ ਨੂੰ ਨਰਮ ਬਣਾਉਂਦਾ ਹੈ। ਅੰਡੇ ਨੂੰ ਪੀਸ ਕੇ ਵਾਲਾਂ 'ਤੇ ਚੰਗੀ ਤਰ੍ਹਾਂ ਲਗਾਓ।
3.. ਐਲੋਵੇਰਾ- 
ਐਲੋਵੇਰਾ ਜੈੱਲ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਜੈੱਲ ਵਾਲਾਂ ਦੀ ਨਮੀ ਨੂੰ ਬਣਾਈ ਰੱਖਣ ਦੇ ਨਾਲ-ਨਾਲ ਉਨ੍ਹਾਂ ਨੂੰ ਚਮਕਦਾਰ ਵੀ ਬਣਾਉਂਦਾ ਹੈ। ਸੌਣ ਤੋਂ ਪਹਿਲਾਂ ਨਾਰੀਅਲ ਦੇ ਤੇਲ ਵਿੱਚ ਐਲੋਵੇਰਾ ਜੈੱਲ ਮਿਲਾ ਕੇ ਸਿਰ ਦੀ ਮਾਲਿਸ਼ ਕਰੋ ਜਾਂ ਖਾਲੀ ਜੈੱਲ ਨਾਲ ਸੌਂ ਜਾਓ ਅਤੇ ਸਵੇਰੇ ਉੱਠ ਕੇ ਇਸ ਨੂੰ ਧੋ ਲਓ।
4.. ਦਹੀਂ- 
ਦਹੀਂ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਗਰਮੀਆਂ ਵਿੱਚ ਦਹੀਂ ਲਗਾਉਣ ਨਾਲ ਵਾਲਾਂ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਦਹੀਂ ਲਗਾਉਣ ਨਾਲ ਵਾਲ ਨਰਮ ਅਤੇ ਚਮਕਦਾਰ ਹੋ ਜਾਂਦੇ ਹਨ। ਤੁਸੀਂ ਦਹੀਂ ਨੂੰ ਥੋੜਾ ਜਿਹਾ ਸ਼ਹਿਦ ਮਿਲਾ ਕੇ ਵੀ ਲਗਾ ਸਕਦੇ ਹੋ।
5.. ਮੇਥੀ-
ਵਾਲਾਂ ਦੀ ਗੁਆਚੀ ਚਮਕ ਵਾਪਸ ਲਿਆਉਣ ਲਈ ਮੇਥੀ ਦੀ ਵਰਤੋਂ ਕਰੋ। ਇਸ ਦੇ ਲਈ ਮੇਥੀ ਦੇ ਬੀਜਾਂ ਨੂੰ ਪਾਣੀ 'ਚ ਭਿਓ ਦਿਓ। ਇਨ੍ਹਾਂ ਨੂੰ ਪੀਸ ਕੇ ਪੇਸਟ ਬਣਾ ਲਓ ਅਤੇ ਇਸ 'ਚ ਦੁੱਧ ਮਿਲਾ ਕੇ ਵਾਲਾਂ 'ਤੇ ਚੰਗੀ ਤਰ੍ਹਾਂ ਲਗਾਓ ਅਤੇ ਸੁੱਕਣ ਤੋਂ ਬਾਅਦ ਧੋ ਲਓ। ਇਸ ਨਾਲ ਵਾਲ ਬਹੁਤ ਸਿਲਕੀ ਹੋ ਜਾਣਗੇ।
----------- Advertisement -----------

ਸਬੰਧਿਤ ਹੋਰ ਖ਼ਬਰਾਂ

“Telegram ਨੇ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ, NEET ਤੋਂ ਪਹਿਲਾਂ ਲੱਗੀ ਪਾਬੰਦੀ ਨੂੰ ਦਿੱਤੀ ਚੁਣੌਤੀ”

NEET-UG 2026 ਦੀ ਮੁੜ ਪ੍ਰੀਖਿਆ ਤੋਂ ਠੀਕ ਪਹਿਲਾਂ Telegram ਐਪ ‘ਤੇ ਲਗਾਈ ਗਈ ਅਸਥਾਈ...

ਕਲਯੁੱਗੀ ਮਾਂ ਧੀ ਉਤੇ ਤਸ਼ੱਦਦ ਢਾਹ ਕੇ ਪਤੀ ਨੂੰ ਭੇਜਦੀ ਰਹੀ ਵੀਡੀਓ, ਪੁਲਿਸ ਨੇ ਹਿਰਾਸਤ ਵਿੱਚ ਲਿਆ

ਇੱਕ ਮਾਂ ਆਪਣੀ ਡੇਢ ਸਾਲ ਦੀ ਧੀ ਉਤੇ ਵਾਰ-ਵਾਰ ਤਸ਼ੱਦਦ ਢਹਿਾਉਂਦੀ ਤੇ ਉਸਦੀਆਂ ਚੀਕਾਂ...

ਸਰਕਾਰੀ ਸਕੂਲ ’ਚ ਬੱਚਿਆਂ ਨੇ ਮਚਾਇਆ ਹੰਗਾਮਾ; ਰੀਲਾਂ ਬਣਾਉਣ ਦੇ ਚੱਕਰ ’ਚ ਸਮਾਨ ਦੀ ਕੀਤੀ ਭੰਨਤੋੜ

 ਫਰੀਦਕੋਟ ਦੇ ਜੈਤੋ ਸਥਿਤ ਸਰਕਾਰੀ ਸਕੂਲ ਆਫ਼ ਐਮੀਨੈਂਸ ਵਿੱਚ ਤਿੰਨ ਬੱਚਿਆਂ ਵੱਲੋਂ ਸੋਸ਼ਲ ਮੀਡੀਆ ’ਤੇ...

AAP ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਵੱਡਾ ਐਲਾਨ! CM ਮਾਨ ਨੇ ਐਲਾਨਿਆ ਪਹਿਲਾ ਉਮੀਦਵਾਰ

ਮੁੱਖ ਮੰਤਰੀ ਭਗਵੰਤ ਮਾਨ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਹਿਲੇ...

ਕੇਂਦਰ ਸਰਕਾਰ ਸਹੀ ਢੰਗ ਨਾਲ ਪ੍ਰੀਖਿਆਵਾਂ ਨਹੀਂ ਕਰਵਾ ਸਕਦੀ; ਹਾਲਾਤ ਇਸ ਹੱਦ ਤੱਕ ਪਹੁੰਚ ਗਏ ਹਨ ਕਿ ਨੀਟ ਦੇ ਪ੍ਰਸ਼ਨ ਪੱਤਰ ਫੌਜ ਦੇ ਹੈਲੀਕਾਪਟਰਾਂ...

ਐਸ.ਏ.ਐਸ. ਨਗਰ (ਮੋਹਾਲੀ); 16 ਜੂਨ:ਸਿਹਤ ਵਿਭਾਗ ਵਿੱਚ ਹੋਰ 523 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ...

ਸੁਖਬੀਰ ਬਾਦਲ ਦੇ ਇਸ਼ਾਰੇ ’ਤੇ ਮੇਰੇ ਖਿਲਾਫ਼ ਸਾਜ਼ਿਸ਼ ਰਚੀ ਗਈ ਜਿਸ ਤੋਂ ਬਾਅਦ ਇਹ ਆਦੇਸ਼ ਜਾਰੀ ਹੋਇਆ-ਭਗਵੰਤ ਸਿੰਘ ਮਾਨ

ਚੰਡੀਗੜ੍ਹ, 16 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਉਨ੍ਹਾਂ ਨਾਲ ਜੋੜੀ...

ਸ਼੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਰੱਖਿਆ ਗਿਆ ਆਦਮਪੁਰ ਹਵਾਈ ਅੱਡੇ ਦਾ ਨਾਂਅ, ਨੋਟੀਫਿਕੇਸ਼ਨ ਜਾਰੀ

ਪੰਜਾਬ ਦੇ ਦੋਆਬਾ ਖੇਤਰ ਲਈ ਇੱਕ ਬੇਹੱਦ ਮਹੱਤਵਪੂਰਨ ਅਤੇ ਇਤਿਹਾਸਕ ਫੈਸਲੇ ਤਹਿਤ ਜਲੰਧਰ ਜ਼ਿਲ੍ਹੇ...

ਨੀਟ ਦੀ ਮੁੜ ਪ੍ਰੀਖਿਆ ਨੂੰ ਲੈ ਕੇ ਭਾਰਤ ਵਿਚ ਟੈਲੀਗ੍ਰਾਮ ਐਪ ‘ਤੇ ਪਾਬੰਦੀ

ਕੇਂਦਰ ਸਰਕਾਰ ਨੀਟ ਦੀ ਮੁੜ-ਪ੍ਰੀਖਿਆ ਨੂੰ ਲੈ ਕੇ ਹਾਈ ਅਲਰਟ 'ਤੇ ਹੈ ਅਤੇ ਪੇਪਰ...