ਸਰਦੀਆਂ ਦੇ ਮੌਸਮ 'ਚ ਠੰਡੀਆਂ ਹਵਾਵਾਂ ਕਾਰਨ ਵਾਲਾਂ ਦੀਆਂ ਜੜ੍ਹਾਂ ਦਾ ਸੁੱਕਣਾ ਅਤੇ ਚਮੜੀ ਦਾ ਸੁੱਕਾ ਹੋਣਾ ਬਹੁਤ ਆਮ ਗੱਲ ਹੈ। ਖੁਸ਼ਕੀ ਤੋਂ ਬਚਣ ਲਈ ਕਈ ਤਰ੍ਹਾਂ ਦੇ ਨੁਸਖੇ ਕੀਤੇ ਜਾਂਦੇ ਹਨ। ਬਿਊਟੀ ਪ੍ਰੋਡਕਟਸ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਪਰ ਨਤੀਜਾ ਤਸੱਲੀਬਖਸ਼ ਨਹੀਂ ਹੁੰਦਾ।
ਚਮੜੀ ਦੇ ਮਾਹਿਰਾਂ ਅਨੁਸਾਰ ਸਰਦੀਆਂ ਦੇ ਮੌਸਮ ਵਿੱਚ ਖੁਜਲੀ ਅਤੇ ਖੁਸ਼ਕੀ ਵਰਗੀਆਂ ਸ਼ਿਕਾਇਤਾਂ ਤੋਂ ਬਚਣ ਲਈ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਠੰਡੇ ਮੌਸਮ ਵਿੱਚ ਹਰ ਸਮੇਂ ਸਾਫ਼ ਚਮੜੀ ’ਤੇ ਮਾਇਸਚਰਾਈਜ਼ਰ ਲਗਾਉਣਾ ਵੀ ਜ਼ਰੂਰੀ ਹੈ। ਸਰਦੀਆਂ ਅਤੇ ਖੁਸ਼ਕ ਮੌਸਮ ਵਿੱਚ ਚਮੜੀ ਨਾਲ ਜੁੜੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਆਸਨ ਅਤੇ ਸੁਵਿਧਾਜਨਕ ਨੁਸਖ਼ੇ ਲਾਗੂ ਕੀਤੇ ਜਾ ਸਕਦੇ ਹਨ।
1.. ਨਾਰੀਅਲ ਦਾ ਤੇਲ-
ਨਾਰੀਅਲ ਦਾ ਤੇਲ ਖੁਸ਼ਕੀ ਲਈ ਇੱਕ ਸਫ਼ਲ ਅਤੇ ਪ੍ਰਭਾਵਸ਼ਾਲੀ ਇਲਾਜ ਹੈ। ਸਰਦੀਆਂ ਦੇ ਮੌਸਮ ਵਿੱਚ ਚਮੜੀ ਨੂੰ ਖੁਸ਼ਕ ਹੋਣ ਤੋਂ ਬਚਾਉਣ ਲਈ ਨਹਾਉਣ ਤੋਂ ਪਹਿਲਾਂ ਵਾਲਾਂ ਦੀਆਂ ਜੜ੍ਹਾਂ ਅਤੇ ਸਰੀਰ ’ਤੇ ਕੋਸ ਨਾਰੀਅਲ ਦੇ ਤੇਲ ਨਾਲ ਮਾਲਿਸ਼ ਕਰੋ। ਇਸ ਤੋਂ ਬਾਅਦ ਕਿਸੇ ਚੰਗੇ ਸ਼ੈਂਪੂ ਅਤੇ ਸਾਬਣ ਨਾਲ ਨਹਾਓ। ਕੋਸ਼ਿਸ਼ ਕਰੋ ਕਿ ਸਾਬਣ ਅਤੇ ਸ਼ੈਂਪੂ ਅਜਿਹੇ ਹੋਣ ਜਿਨ੍ਹਾਂ ਵਿੱਚ ਨਾਰੀਅਲ ਤੇਲ ਦੀਆਂ ਵਿਸ਼ੇਸ਼ਤਾਵਾਂ ਪਾਈਆਂ ਜਾਣ।
2.. ਸ਼ਹਿਦ-
ਸ਼ਹਿਦ ਵੀ ਖੁਸ਼ਕੀ ਤੋਂ ਛੁਟਕਾਰਾ ਪਾਉਣ ਦਾ ਕੁਦਰਤੀ ਤਰੀਕਾ ਹੈ। ਖੁਸ਼ਕੀ ਤੋਂ ਛੁਟਕਾਰਾ ਪਾਉਣ ਲਈ 9 ਹਿੱਸੇ ਸ਼ਹਿਦ ਅਤੇ ਇਕ ਹਿੱਸਾ ਕੋਸੇ ਪਾਣੀ ਵਿਚ ਮਿਲਾ ਲਓ। ਇਸ ਮਿਸ਼ਰਣ ਨੂੰ ਧੋਤੇ ਹੋਏ ਸਾਫ਼ ਵਾਲਾਂ ਅਤੇ ਚਮੜੀ 'ਤੇ ਦੋ ਤੋਂ ਤਿੰਨ ਮਿੰਟ ਲਈ ਲਗਾਓ ਅਤੇ ਮਾਲਿਸ਼ ਕਰੋ। ਇਸ ਤੋਂ ਬਾਅਦ ਇਸ਼ਨਾਨ ਕਰੋ।
3.. ਜੈਤੂਨ ਦਾ ਤੇਲ-
ਸਰਦੀਆਂ ਦੇ ਮੌਸਮ ’ਚ ਜੈਤੂਨ ਦੇ ਤੇਲ ਨਾਲ ਮਾਲਿਸ਼ ਕਰਨਾ ਭਾਰਤੀ ਪਰੰਪਰਾ ਦਾ ਇੱਕ ਹਿੱਸਾ ਰਿਹਾ ਹੈ। ਜੈਤੂਨ ਦੇ ਤੇਲ ਦੀਆਂ ਬੂੰਦਾਂ ਸਿਰ ’ਤੇ ਪਾ ਕੇ ਮਾਲਿਸ਼ ਕਰੋ। ਇਸ ਦੀ ਵਰਤੋਂ ਨਹਾਉਣ ਤੋਂ ਪਹਿਲਾਂ ਚਮੜੀ ਦੀ ਮਾਲਿਸ਼ ਕਰਨ ਲਈ ਵੀ ਕੀਤੀ ਜਾਂਦੀ ਹੈ। ਨਹਾਉਣ ਤੋਂ ਤੁਰੰਤ ਬਾਅਦ ਜੈਤੂਨ ਦਾ ਤੇਲ ਸਰੀਰ ’ਤੇ ਲਗਾਉਣ ਨਾਲ ਖੁਸ਼ਕੀ ਕਾਫ਼ੀ ਹੱਦ ਤੱਕ ਦੂਰ ਹੋ ਜਾਂਦੀ ਹੈ।
4.. ਨਿੰਬੂ-
ਖੁਸ਼ਕੀ ਤੋਂ ਛੁਟਕਾਰਾ ਪਾਉਣ ਲਈ ਆਪਣੇ ਸਿਰ ’ਤੇ ਦੋ ਚਮਚ ਨਿੰਬੂ ਦੇ ਰਸ ਦੀ ਵਰਤੋਂ ਕਰੋ ਅਤੇ ਪਾਣੀ ਨਾਲ ਧੋ ਲਓ। ਚਮੜੀ ਦੀ ਖੁਸ਼ਕੀ ਦੂਰ ਕਰਨ ਲਈ ਨਿੰਬੂ ਦੇ ਰਸ ਵਿੱਚ ਸ਼ਹਿਦ ਅਤੇ ਗਲਿਸਰੀਨ ਮਿਲਾ ਕੇ ਰਾਤ ਨੂੰ ਕਰੀਮ ਦੀ ਤਰ੍ਹਾਂ ਹੱਥਾਂ-ਪੈਰਾਂ ’ਤੇ ਲਗਾਓ।











