ਤੁਸੀਂ ਖੱਟੀ ਮਿੱਠੀ ਸੰਤਰੀ ਕਿਸ਼ਮਿਸ਼ ਤਾਂ ਬਹੁਤ ਖਾਧੀ ਹੋਵੇਗੀ ਪਰ ਕੀ ਤੁਸੀਂ ਕਦੇ ਕਾਲੀ ਕਿਸ਼ਮਿਸ਼ ਦਾ ਸਵਾਦ ਚੱਖਿਆ ਹੈ? ਜੇਕਰ ਤੁਸੀਂ ਕਦੇ ਵੀ ਕਾਲੀ ਕਿਸ਼ਮਿਸ਼ ਨਹੀਂ ਖਾਧੀ ਹੈ ਤਾਂ ਤੁਸੀਂ ਇਸ ਦੇ ਫਾਇਦਿਆਂ ਤੋਂ ਜਾਣੂ ਨਹੀਂ ਹੋਵੋਗੇ। ਅਸਲ ਵਿੱਚ ਸੰਤਰੀ ਕਿਸ਼ਮਿਸ਼ ਹਰੇ ਅੰਗੂਰ ਤੋਂ ਬਣਦੀ ਹੈ ਅਤੇ ਕਾਲੀ ਕਿਸ਼ਮਿਸ਼ ਕਾਲੇ ਅੰਗੂਰਾਂ ਤੋਂ ਬਣਦੀ ਹੈ। ਕਾਲੀ ਕਿਸ਼ਮਿਸ਼ ਆਮ ਕਿਸ਼ਮਿਸ਼ ਦੇ ਮੁਕਾਬਲੇ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਕਿਸ਼ਮਿਸ਼ ਦੇ ਸ਼ਾਨਦਾਰ ਫਾਇਦਿਆਂ ਬਾਰੇ ਹਰ ਕੋਈ ਜਾਣਦਾ ਹੈ। ਇਸ ਦੇ ਸੇਵਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਰੋਜ਼ਾਨਾ ਦੁੱਧ ਦੇ ਨਾਲ ਕਾਲੀ ਕਿਸ਼ਮਿਸ਼ ਦਾ ਸੇਵਨ ਕਰਨ ਨਾਲ ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ-ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ।
ਇਸ ਤਰ੍ਹਾਂ ਬਣਦੀ ਹੈ ਕਾਲੀ ਕਿਸ਼ਮਿਸ਼-
ਕਿਸ਼ਮਿਸ਼ ਬਣਾਉਣ ਲਈ ਅੰਗੂਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਕਾਲੇ ਅੰਗੂਰਾਂ ਦੀ ਵਰਤੋਂ ਆਮ ਦੀ ਬਜਾਏ ਕਾਲੀ ਕਿਸ਼ਮਿਸ਼ ਲਈ ਕੀਤੀ ਜਾਂਦੀ ਹੈ। ਕਾਲੀ ਕਿਸ਼ਮਿਸ਼ ਨੂੰ ਰਾਤ ਭਰ ਦੁੱਧ 'ਚ ਭਿਓਂ ਕੇ ਖਾਣ ਨਾਲ ਕਈ ਫਾਇਦੇ ਹੁੰਦੇ ਹਨ।
1.. ਇਸ ਦੇ ਸੇਵਨ ਨਾਲ ਖਰਾਬ ਕੋਲੈਸਟ੍ਰਾਲ ਦੀ ਮਾਤਰਾ ਘੱਟ ਹੋ ਜਾਂਦੀ ਹੈ। ਇਹ ਖੂਨ ਵਿੱਚ ਮੌਜੂਦ ਚਰਬੀ ਦੀ ਮਾਤਰਾ ਨੂੰ ਵੀ ਘੱਟ ਕਰਦਾ ਹੈ।ਤੁਸੀਂ ਸਮਝ ਸਕਦੇ ਹੋ ਕਿ ਇਹ ਸਰੀਰ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ ਕਿਉਂਕਿ ਅੱਜਕੱਲ੍ਹ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਖਰਾਬ ਹਨ।
2.. ਪੋਟਾਸ਼ੀਅਮ ਅਤੇ ਫਾਇਬਰ ਦੋਵੇਂ ਹਾਈ ਬੀਪੀ ਨੂੰ ਕੰਟਰੋਲ ਕਰਨ ਲਈ ਜਾਣੇ ਜਾਂਦੇ ਹਨ। ਕਾਲੀ ਕਿਸ਼ਮਿਸ਼ ਇਨ੍ਹਾਂ ਦੋਹਾਂ ਚੀਜ਼ਾਂ ਨਾਲ ਭਰਪੂਰ ਹੁੰਦੀ ਹੈ, ਇਸ ਲਈ ਇਹ ਹਾਈ ਬੀਪੀ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ। ਇਸ ਨਾਲ ਖੂਨ ਦੀ ਕਮੀ ਵੀ ਦੂਰ ਹੁੰਦੀ ਹੈ।
3.. ਕਾਲੀ ਕਿਸ਼ਮਿਸ਼ ਵਿੱਚ ਮੌਜੂਦ ਆਕਸੀਡੈਂਟ ਚਮੜੀ ਨੂੰ ਨਿਖਾਰਨ ਦਾ ਕੰਮ ਕਰਦੇ ਹਨ ਅਤੇ ਕਈ ਤਰ੍ਹਾਂ ਦੇ ਸਕਿਨ ਇਨਫੈਕਸ਼ਨ ਤੋਂ ਵੀ ਬਚਾਅ ਕਰਦੇ ਹਨ।
4.. ਸਰਦੀ ਦਾ ਮੌਸਮ ਆ ਗਿਆ ਹੈ, ਇਸ ਲਈ ਸਰੀਰ ਦੀ ਰੋਗ ਪ੍ਰਤੀਰੋਧਕ ਸਕਤੀ ਘੱਟ ਗਈ ਹੈ। ਕਾਲੀ ਕਿਸ਼ਮਿਸ਼ ਮਿਲਾ ਕੇ ਦੁੱਧ ਪੀਣ ਨਾਲ ਸਰੀਰ ਦੀ ਇਮਿਊਨਿਟੀ ਠੀਕ ਰਹਿੰਦੀ ਹੈ।












