ਹਿਮਾਚਲ ਦੀਆਂ 4 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਹਿਮਾਚਲ ਵਿੱਚ ਦੁਪਹਿਰ 3 ਵਜੇ ਤੱਕ 58.41 ਫੀਸਦੀ ਵੋਟਿੰਗ ਹੋਈ। ਮੰਡੀ ਵਿੱਚ ਸਭ ਤੋਂ ਵੱਧ 61.03 ਫੀਸਦੀ ਵੋਟਿੰਗ ਹੋਈ।
ਦੱਸ ਦਈਏ ਕਿ 6 ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਲਈ ਵੀ ਵੋਟਿੰਗ ਚੱਲ ਰਹੀ ਹੈ। ਦੁਪਹਿਰ 3 ਵਜੇ ਤੱਕ ਕੁਟਲਹਾਰ ਵਿੱਚ 60.20%, ਧਰਮਸ਼ਾਲਾ ਵਿੱਚ 53.98%, ਬਡਸਰ ਵਿੱਚ 47%, ਲਾਹੌਲ ਸਪਿਤੀ ਵਿੱਚ 67.08%, ਗਗਰੇਟ ਵਿੱਚ 56.78% ਅਤੇ ਸੁਜਾਨਪੁਰ ਵਿੱਚ 56.85% ਮਤਦਾਨ ਹੋਇਆ।
ਦੂਜੇ ਪਾਸੇ ਊਨਾ ਦੇ ਗਗਰੇਟ ਵਿੱਚ ਡੀਸੀ ਨੇ ਪ੍ਰੀਜ਼ਾਈਡਿੰਗ ਅਫ਼ਸਰ ਰਾਕੇਸ਼ ਕੁਮਾਰ ਅਤੇ ਸੈਕਟਰ ਅਫ਼ਸਰ ਗੋਵਿੰਦ ਕੌਸ਼ਲ ਨੂੰ ਮੁਅੱਤਲ ਕਰ ਦਿੱਤਾ ਹੈ। ਦੋਵਾਂ ਅਧਿਕਾਰੀਆਂ ਨੇ ਵਿਧਾਨ ਸਭਾ ਉਪ ਚੋਣ ਵਾਲੀ ਥਾਂ ‘ਤੇ ਲੋਕ ਸਭਾ ਚੋਣਾਂ ਲਈ ਈ.ਵੀ.ਐਮ ਮਸ਼ੀਨ ਲਗਾ ਦਿੱਤੀ। ਜਦੋਂਕਿ ਲੋਕ ਸਭਾ ਲਈ ਮਸ਼ੀਨ ਦੀ ਥਾਂ ਜ਼ਿਮਨੀ ਚੋਣ ਲਈ ਈਵੀਐਮ ਮਸ਼ੀਨ ਲਗਾਈ ਗਈ ਸੀ।
----------- Advertisement -----------
ਹਿਮਾਚਲ ‘ਚ EVM ਦੀ ਵਰਤੋਂ ‘ਚ ਬੇਨਿਯਮੀਆਂ, DC ਨੇ 2 ਅਫਸਰਾਂ ਨੂੰ ਕੀਤਾ ਮੁਅੱਤਲ
Published on
----------- Advertisement -----------
----------- Advertisement -----------












