ਚੰਡੀਗੜ੍ਹ (ਸ਼ਿਕਸ਼ਾ ਕਨੋਜਿਆ): ਪੰਜਾਬ ਵਿਧਾਨਸਭਾ ਚੋਣਾਂ ਦੇ ਨਤੀਜਿਆਂ ‘ਚ ਕੁੱਝ ਘੰਟੇ ਹੀ ਰਹਿ ਗਏ ਹਨ। ਜ਼ਿਆਦਾਤਰ ਐਗਜ਼ਿਟ ਪੋਲ ‘ਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਣ ਦੀ ਉਮੀਦ ਹੈ। ਹਾਲਾਂਕਿ ਐਗਜ਼ਿਟ ਪੋਲ ਕਿੰਨੇ ਕੁ ਸਹੀ ਹਨ, ਇਹ ਤਾਂ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ। ਹਾਲਾਂਕਿ ਇਸ ਵਾਰ ਪੰਜਾਬ ਦੀਆਂ ਕੁੱਝ ਸੀਟਾਂ ‘ਤੇ ਫਸਵਾਂ ਮੁਕਾਬਲਾ ਹੈ। ਅੰਮ੍ਰਿਤਸਰ, ਧੂਰੀ, ਪਟਿਆਲਾ ਸਣੇ ਕਈ ਹਲਕੇ hot seat ਬਣੇ ਹੋਏ ਹਨ। ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਸੀਟਾਂ ਬਾਰੇ।

ਅੰਮ੍ਰਿਤਸਰ ਈਸਟ: ਅੰਮ੍ਰਿਤਸਰ ਈਸਟ ਇਸ ਵਾਰ ਦੀ ਸਭ ਤੋਂ ਦਿਲਚਸਪ ਸੀਟ ਬਣੀ ਹੋਈ ਹੈ। ਇੱਥੇ ਕਾਂਗਰਸ ਵਲੋਂ ਨਵਜੋਤ ਸਿੰਘ ਸਿੱਧੂ ਮੈਦਾਨ ‘ਚ ਹਨ ਤੇ ਉਨ੍ਹਾਂ ਦੇ ਖਿਲਾਫ ਅਕਾਲੀ ਦਲ ਤੋਂ ਬਿਕਰਮ ਮਜੀਠੀਆ ਹਨ। ਤੁਹਾਨੂੰ ਦੱਸ ਦਈਏ ਕਿ ਸਿੱਧੂ ਨੇ ਮਜੀਠੀਆ ਨੂੰ ਉਨ੍ਹੇ ਦੇ ਖਿਲਾਫ ਚੋਣ ਲੜਨ ਲਈ ਲਲਕਾਰਿਆ ਸੀ ਤੇ ਮਜੀਠੀਆ ਨੇ ਉਨ੍ਹਾਂ ਦੀ ਚੁਣੌਤੀ ਸਵੀਕਾਰ ਕਰਦੇ ਹੋਏ ਇਥੋਂ ਚੋਣ ਲੜਨ ਦਾ ਫੈਸਲਾ ਕੀਤਾ। ਪਹਿਲਾਂ ਉਹ ਮਾਝਾ ਤੋਂ ਚੋਣ ਲੜ ਰਹੇ ਸਨ। ਇਨ੍ਹਾਂ ਦੋਹਾਂ ਦੇ ਇਲਾਵਾ ‘ਆਪ’ ਦੀ ਜੀਵਨਜੋਤ ਕੌਰ ਅਤੇ ਭਾਜਪਾ ਦੇ ਜਗਮੋਹਨ ਸਿੰਘ ਰਾਜੂ ਵੀ ਚੋਣ ਲੜ ਰਹੇ ਹਨ। ਇਸ ਸੀਟ ‘ਤੇ ਜਾਟ ਸਿੱਖ ਵੋਟਰਾਂ ਦੀ ਗਿਣਤੀ 28 ਫੀਸਦੀ, ਗੈਰ-ਜਾਟ ਸਿੱਖ 4 ਫੀਸਦੀ, ਉੱਚ ਜਾਤੀ 15 ਫੀਸਦੀ, ਓਬੀਸੀ 25 ਫੀਸਦੀ ਅਤੇ ਐਸਸੀ ਵੋਟਰਾਂ ਦੀ ਗਿਣਤੀ 22 ਫੀਸਦੀ ਹੈ।

ਧੂਰੀ: ਧੂਰੀ ਵੀ ਇਸ ਵਾਰ ਹੌਟ ਸੀਟ ਬਣੀ ਹੋਈ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਇੱਥੋਂ ਦੀ ਆਮ ਆਦਮੀ ਪਾਰਟੀ ਦੇ ਸੀਐਮ ਚਿਹਰੇ ਭਗਵੰਤ ਮਾਨ ਚੋਣ ਲੜ੍ਹ ਰਹੇ ਹਨ। ਉਨ੍ਹਾਂ ਖਿਲਾਫ ਕਾਂਗਰਸ ਦੇ ਦਲਬੀਰ ਗੋਲਡੀ ਚੋਣ ਮੈਦਾਨ ‘ਚ ਹੈ ਤੇ ਉਹ ਇੱਥੇ ਦੇ ਮੌਜੂਦਾ ਵਿਧਾਇਕ ਵੀ ਹਨ। exit polls ਮੁਤਾਬਕ ਪੰਜਾਬ ‘ਚ ‘ਆਪ’ ਦੀ ਸਰਕਾਰ ਬਣ ਰਹੀ ਹੈ ਇਸ ਕਰਕੇ ਵੀ ਇਸ ਸੀਟ ਦੀ ਕਾਫੀ ਚਰਚਾ ਵੀ ਹੋ ਰਹੀ ਹੈ। ਇਸ ਸੀਟ ‘ਤੇ ਜਾਟ ਸਿੱਖ ਵੋਟਰਾਂ ਦੀ ਗਿਣਤੀ 34 ਫੀਸਦੀ, ਗੈਰ-ਜਾਟ ਸਿੱਖ 5 ਫੀਸਦੀ, ਉੱਚ ਜਾਤੀ 11 ਫੀਸਦੀ, ਓਬੀਸੀ 15 ਫੀਸਦੀ ਅਤੇ ਐਸਸੀ ਵੋਟਰਾਂ ਦੀ ਗਿਣਤੀ 28 ਫੀਸਦੀ ਹੈ।

ਲੰਬੀ: ਲੰਬੀ ਵਿਧਾਨਸਭਾ ਸੀਟ ਤੋਂ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਚੋਣ ਲੜ੍ਹ ਰਹੇ ਹਨ। ਇਸ ਸੀਟ ਦੀ ਸਭ ਤੋਂ ਖਾਸ ਗੱਲ ਇਹ ਕਿ 94 ਸਾਲਾਂ ਬਾਦਲ ਸਭ ਤੋਂ ਉਮਰਦਰਾਜ਼ ਲੀਡਰ ਹਨ ਜੋ ਚੋਣ ਮੈਦਾਨ ‘ਚ ਹਨ। ਪ੍ਰਕਾਸ਼ ਸਿੰਘ ਬਾਦਲ 1997 ਤੋਂ ਲਗਾਤਾਰ ਜਿੱਤਦੇ ਆ ਰਹੇ ਹਨ। ਇਸ ਵਾਰ ਬਾਦਲ ਦਾ ਮੁਕਾਬਲਾ ਆਪ ਦੇ ਗੁਰਮੀਤ ਸਿੰਘ ਖੁੱਡੀਆਂ ਅਤੇ ਕਾਂਗਰਸ ਦੇ ਜਗਪਾਲ ਸਿੰਘ ਅਬੁੱਲਖੁਰਾਣਾ ਨਾਲ ਹੈ। ਇਸ ਸੀਟ ‘ਤੇ ਜੱਟ ਸਿੱਖ ਵੋਟਰਾਂ ਦੀ ਗਿਣਤੀ 40 ਫੀਸਦੀ, ਗੈਰ-ਜੱਟ ਸਿੱਖ 4 ਫੀਸਦੀ, ਉੱਚ ਜਾਤੀ 6 ਫੀਸਦੀ ਐਸ.ਸੀ ਵੋਟਰ 40 ਫੀਸਦੀ ਹਨ।

ਭਦੌੜ: ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਵਾਰ 2 ਸੀਟਾਂ ਤੋਂ ਚੋਣ ਲੜ ਰਹੇ ਹਨ। ਜਿਨ੍ਹਾਂ ਵਿੱਚੋ ਇਕ ਸੀਟ ਭਦੌੜ ਦੀ ਹੈ। ਤੁਹਾਨੂੰ ਦੱਸ ਦਈਏ ਕਿ ਕਾਂਗਰਸ ਉਨ੍ਹਾਂ ਨੂੰ ਸੀਐਮ ਚਿਹਰਾ ਵੀ ਐਲਾਨ ਚੁਕੀ ਹੈ। 2017 ‘ਚ ਇਸ ਸੀਟ ਤੋਂ ‘ਆਪ’ ਦੇ ਪਿਰਮਲ ਸਿੰਘ ਨੇ ਜਿੱਤ ਹਾਸਲ ਕੀਤੀ ਸੀ। ਚਰਨਜੀਤ ਸਿੰਘ ਚੰਨੀ ਦਾ ਮੁਕਾਬਲਾ ਲਾਭ ਸਿੰਘ ਉਗੋਕੇ ਨਾਲ ਹੈ।

ਜਲਾਲਾਬਾਦ: ਹੁਣ ਕਰਦੇ ਹਾਂ ਜਲਾਲਾਬਾਦ ਦੀ। ਇੱਥੋਂ ਦੀ ਅਕਾਲੀ ਦਲ ਦੇ ਪ੍ਰਧਾਨ ਦੇ ਸੀਐਮ ਚਿਹਰੇ ਸੁਖਬੀਰ ਬਾਦਲ ਚੋਣ ਮੈਦਾਨ ‘ਚ ਹਨ। ਇੱਥੇ ਕਾਂਗਰਸ ਦੇ ਮੋਹਨ ਸਿੰਘ ਫਲੀਆਂਵਾਲਾ ਬਾਦਲ ਦੇ ਸਾਹਮਣੇ ਹਨ। ਇਸ ਸੀਟ ‘ਤੇ ਜਾਟ ਸਿੱਖ ਵੋਟਰਾਂ ਦੀ ਗਿਣਤੀ 10 ਫੀਸਦੀ, ਗੈਰ-ਜੱਟ ਸਿੱਖ 56 ਫੀਸਦੀ, ਐਸ.ਸੀ 23 ਫੀਸਦੀ ਅਤੇ ਉੱਚ ਜਾਤੀ ਦੇ ਵੋਟਰ 11 ਫੀਸਦੀ ਹਨ।

ਪਟਿਆਲਾ ਸ਼ਹਿਰੀ: ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਚੋਣ ਮੈਦਾਨ ‘ਚ ਹਨ। ਖਾਸ ਗੱਲ ਇਹ ਹੈ ਕਿ ਇਸ ਵਾਰ ਫਿਰ ਉਹ ਆਪਣੇ ਹੀ ਗੜ੍ਹ ਤੋਂ ਮੈਦਾਨ ‘ਚ ਹਨ ਹਾਲਾਂਕਿ ਚਰਚਾਵਾਂ ਸਨ ਕਿ ਉਹ ਕਿਸੇ ਹੋਰ ਸੀਟ ਤੋਂ ਆਪਣੀ ਕਿਸਮਤ ਅਜ਼ਮਾ ਸਕਦੇ ਹਨ ਪਰ ਉਨ੍ਹਾਂ ਨੇ ਸੇਫ ਖੇਲਣਾ ਸਹੀ ਸਮਝਿਆ। ਕਾਂਗਰਸ ਨਾਲੋਂ ਨਾਤਾ ਤੋੜ ਕੇ ਕੈਪਟਨ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਈ। ਪਾਰਟੀ ਦਾ ਭਾਜਪਾ ਨਾਲ ਗਠਜੋੜ ਹੈ। ਇਸ ਸੀਟ ‘ਤੇ ਕਾਂਗਰਸ ਦੇ ਵਿਸ਼ਨੂੰ ਸ਼ਰਮਾ ਕੈਪਟਨ ਨੂੰ ਚੁਣੌਤੀ ਦੇ ਰਹੇ ਹਨ। ਇਸ ਸੀਟ ‘ਤੇ ਜਾਟ ਸਿੱਖ ਵੋਟਰਾਂ ਦੀ ਗਿਣਤੀ 18 ਫੀਸਦੀ, ਗੈਰ-ਜਾਟ ਸਿੱਖ 25 ਫੀਸਦੀ, ਉੱਚ ਜਾਤੀ 20 ਫੀਸਦੀ, ਓਬੀਸੀ 20 ਫੀਸਦੀ ਅਤੇ ਐਸਸੀ ਵੋਟਰਾਂ ਦੀ ਗਿਣਤੀ 11 ਫੀਸਦੀ ਹੈ।

ਸ੍ਰੀ ਚਮਕੌਰ ਸਾਹਿਬ: ਸ੍ਰੀ ਚਮਕੌਰ ਸਾਹਿਬ ਸੀਐਮ ਚੰਨੀ ਦਾ ਹਲਕਾ ਹੈ ਉਹ ਇੱਥੋਂ ਦੀ ਵਿਧਾਇਕ ਵੀ ਹਨ ਤੇ ਇਸ ਵਾਰ ਉਹ ਇੱਥੋਂ ਦੀ ਵੀ ਚੋਣ ਲੜ੍ਹ ਰਹੇ ਹਨ। ਚੰਨੀ ਇੱਥੋਂ ਦੀ 3 ਵਾਰ ਪਹਿਲਾਂ ਵੀ ਜਿੱਤ ਚੁਕੇ ਹਨ। ਚੰਨੀ ਦਾ ਮੁਕਾਬਲਾ ਭਾਜਪਾ ਦੇ ਦਰਸ਼ਨ ਸਿੰਘ ਸ਼ਿਵਜੋਤ ਅਤੇ ਆਮ ਆਦਮੀ ਪਾਰਟੀ ਦੇ ਡਾ: ਚਰਨਜੀਤ ਸਿੰਘ ਨਾਲ ਹੈ। ਇਸ ਸੀਟ ‘ਤੇ ਜੱਟ ਸਿੱਖ ਵੋਟਰ 32 ਫ਼ੀਸਦੀ, ਗੈਰ-ਜੱਟ ਸਿੱਖ 16 ਫ਼ੀਸਦੀ, ਐੱਸਸੀ (ਅਧਰਮੀ) 25 ਫ਼ੀਸਦੀ, ਐੱਸਸੀ ਹੋਰ 10 ਫ਼ੀਸਦੀ ਅਤੇ ਉੱਚ ਜਾਤੀ ਦੇ ਵੋਟਰ 11 ਫ਼ੀਸਦੀ ਹਨ।

ਸਮਰਾਲਾ: ਸਮਰਾਲਾ ਦੀ ਸੀਟ ਇਸ ਕਰਕੇ ਖਾਸ ਹੈ ਕਿਉਂਕਿ ਇੱਥੋਂ ਦੀ ਕਿਸਾਨ ਆਗੂ ਤੇ ਸਯੁੰਕਤ ਸਮਾਜ ਪਾਰਟੀ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਮੈਦਾਨ ‘ਚ ਹਨ। ਇਸ ਕਰਕੇ ਇਹ ਸੀਟ ਹੌਟ ਸੀਟ ਬਣੀ ਹੋਈ ਹੈ। ਇਸ ਸੀਟ ‘ਤੇ ਜਾਟ ਸਿੱਖ ਵੋਟਰਾਂ ਦੀ ਗਿਣਤੀ 42 ਫੀਸਦੀ, ਗੈਰ-ਜੱਟ ਸਿੱਖ 6 ਫੀਸਦੀ, ਐਸ.ਸੀ 32 ਫੀਸਦੀ ਅਤੇ ਉੱਚ ਜਾਤੀ ਵੋਟਰਾਂ ਦੀ ਗਿਣਤੀ 13 ਫੀਸਦੀ ਹੈ।












