July 14, 2026, 10:01 pm
----------- Advertisement -----------
HomeNewsBreaking Newsਸੁੱਤੇ ਪਏ ਪਰਿਵਾਰ ‘ਤੇ ਡਿੱਗੀ ਘਰ ਦੀ ਛੱਤ, ਮਾਂ-ਪੁੱਤਰ ਦੀ ਮੌਤ, ਦੋ...

ਸੁੱਤੇ ਪਏ ਪਰਿਵਾਰ ‘ਤੇ ਡਿੱਗੀ ਘਰ ਦੀ ਛੱਤ, ਮਾਂ-ਪੁੱਤਰ ਦੀ ਮੌਤ, ਦੋ ਕੁੜੀਆਂ ਗੰਭੀਰ ਰੂਪ ‘ਚ ਜ਼ਖਮੀ

Published on

----------- Advertisement -----------

ਬਠਿੰਡਾ ਦੇ ਤਲਵੰਡੀ ਸਾਬੋ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਘਰ ਦੀ ਛੱਤ ਡਿੱਗਣ ਕਾਰਨ ਮਾਂ ਅਤੇ ਪੁੱਤਰ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੀਆਂ ਦੋ ਧੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਦਾ ਇਲਾਜ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਚੱਲ ਰਿਹਾ ਹੈ। 

ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਨਗਰ ਕੌਂਸਲ ਦੇ ਸੀਵਰੇਜ ਵਿਭਾਗ ਵਿੱਚ ਕਾਰਜਰਤ ਧਰਮ ਸਿੰਘ ਉਰਫ਼ ਕਾਲਾ ਦਾ ਪਰਿਵਾਰ ਸੋਮਵਾਰ ਰਾਤ ਆਪਣੇ ਘਰ ਦੇ ਕਮਰੇ ਵਿੱਚ ਸੁੱਤਾ ਹੋਇਆ ਸੀ। ਰਾਤ ਕਰੀਬ 11 ਵਜੇ ਅਚਾਨਕ ਕਮਰੇ ਦੀ ਛੱਤ ਢਹਿ ਗਈ, ਜਿਸ ਕਾਰਨ ਸਾਰਾ ਪਰਿਵਾਰ ਮਲਬੇ ਹੇਠਾਂ ਦੱਬ ਗਿਆ। ਇਸ ਹਾਦਸੇ ਵਿੱਚ ਧਰਮ ਸਿੰਘ ਦੀ ਪਤਨੀ ਵੀਰਪਾਲ ਕੌਰ (40) ਅਤੇ ਪੁੱਤਰ ਅਰਸ਼ਦੀਪ ਸਿੰਘ (14) ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਦਕਿ ਦੋ ਧੀਆਂ ਸਨਮਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਦੋਵਾਂ ਨੂੰ ਤੁਰੰਤ ਇਲਾਜ ਲਈ ਬਠਿੰਡਾ ਦੇ ਏਮਜ਼ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਇਸ ਦੁਖਦਾਈ ਘਟਨਾ ‘ਤੇ ਨਗਰ ਕੌਂਸਲ ਦੀ ਪ੍ਰਧਾਨ ਕੁਲਵੀਰ ਕੌਰ ਸਰਾਂ ਸਮੇਤ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਮੇਰੀ ਤਾਂ ਪੂਰੀ ਦੁਨੀਆ ਹੀ ਉਜੜ ਗਈ…’, ਕੇਤਨ ਅਗਰਵਾਲ ਦੀ ਮਾਂ ਨੇ PM ਮੋਦੀ ਨੂੰ ਲਿਖੀ ਭਾਵੁਕ ਚਿੱਠੀ

ਪੁਣੇ ਦੇ ਰੀਅਲ ਅਸਟੇਟ ਕਾਰੋਬਾਰੀ ਕੇਤਨ ਅਗਰਵਾਲ ਦੇ ਕਤਲ ਦੇ ਮਾਮਲੇ ਵਿੱਚ ਉਸਦੀ ਮਾਂ...

‘ਦੂਜਾ ਪੱਖ ਵਿਖਾਉਣ ਲਈ ਧੁਰੰਧਰ 3 ਬਣਾ ਲੈਣ…’, ‘ਸਤਲੁਜ’ ਫਿਲਮ ਵਿਵਾਦ ‘ਤੇ ਬਲਤੇਜ ਪੰਨੂ ਦਾ ਬਿੱਟੂ ‘ਤੇ ਤੰਜ

ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫਿਲਮ “ਸਤਲੁਜ”...

ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਤੂਰਾਂ ‘ਚ ਬੇਅਦਬੀ ਦੇ ਮੁਲਜ਼ਮ ਦਾ ਕਤਲ, ਜ਼ਮਾਨਤ ‘ਤੇ ਜੇਲ੍ਹ ਤੋਂ ਆਇਆ ਸੀ ਬਾਹਰ

ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਤੂਰਾਂ ਤੋਂ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ...

ਰਵਨੀਤ ਬਿੱਟੂ ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ, ਲੁਧਿਆਣਾ ‘ਚ ਬਿੱਟੂ ਖ਼ਿਲਾਫ਼ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਸਮਾਜਿਕ ਕਾਰਕੁਨ...

ਇਰਾਨ ਨੇ ਬੰਦ ਕੀਤਾ ਹੋਰਮੁਜ਼ ਦਾ ਲਾਂਘਾ, ਟ੍ਰੰਪ ਨੇ ਕਿਹਾ ਇੱਥੇ ਹੁਣ ਸਾਡਾ ਕਬਜ਼ਾ ਹੈ, ਅਮਰੀਕਾ ਦਾ ਚੱਲੇਗਾ ਕਾਨੂੰਨ

ਪੱਛਮੀ ਏਸ਼ੀਆ ਵਿੱਚ ਪਿਛਲੇ ਚਾਰ ਮਹੀਨਿਆਂ ਤੋਂ ਚੱਲ ਰਿਹਾ ਟਕਰਾਅ ਇੱਕ ਖ਼ਤਰਨਾਕ ਮੋੜ 'ਤੇ...

ਹੁਣ ਸਕੂਲਾਂ ’ਚ ਮਿਲੇਗੀ ਸੈਕਸ ਐਜੂਕੇਸ਼ਨ, ਕੇਂਦਰ ਸਰਕਾਰ ਨੇ ਕੀਤਾ ਐਲਾਨ

ਦੇਸ਼ ਵਿੱਚ ਸੈਕਸ ਐਜੂਕੇਸ਼ਨ (ਜਿਨਸੀ ਸਿੱਖਿਆ) ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲੀ ਆ...

ਵੈਸ਼ਨੋ ਦੇਵੀ ਦਰਬਾਰ ‘ਚ 500 ਕਰੋੜ ਦਾ ਵੱਡਾ ਘੁਟਾਲਾ! ਸ਼ਰਧਾਲੂਆਂ ਵੱਲੋਂ ਚੜ੍ਹਾਈ 20 ਟਨ ਚਾਂਦੀ ਨਕਲੀ ਨਿਕਲੀ

ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿੱਚ ਚੜ੍ਹਾਈ ਗਈ 550 ਕਰੋੜ ਰੁਪਏ ਦੀ ਨਕਲੀ ਚਾਂਦੀ...

ਫਿਲਮ ਦੇਖਣ ਤੋਂ ਬਾਅਦ ਜੇਕਰ ਕੋਈ ਮਨੁੱਖੀ ਬੰਬ ਬਣ ਜਾਵੇ? ਰਵਨੀਤ ਬਿੱਟੂ ਨੇ ਸਤਲੁਜ ‘ਤੇ ਕੀਤਾ ਤਿੱਖਾ ਹਮਲਾ

ਬੀਜੇਪੀ ਦੇ ਆਗੂ ਰਵਨੀਤ ਸਿੰਘ ਬਿੱਟੂ ਨੇ ਫਿਲਮ ਸਤਲੁਜ ‘ਤੇ ਤਿੱਖਾ ਹਮਲਾ ਕੀਤਾ ਹੈ।...

 48 ਘੰਟਿਆਂ ’ਚ 9 ਕੁੜੀਆਂ ਲਾਪਤਾ, ਹਾਈਕੋਰਟ ਨੇ ਖੁਦ ਲਿਆ ਨੋਟਿਸ, ਸੂਬਾ ਸਰਕਾਰ ਤੋਂ 10 ਦਿਨਾਂ ’ਚ ਮੰਗਿਆ ਜਵਾਬ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਲੁਧਿਆਣਾ ਵਿੱਚ ਮਹਿਜ਼ 48 ਘੰਟਿਆਂ ਦੇ ਅੰਦਰ 9 ਨਾਬਾਲਗ...