ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਨਕਮ ਟੈਕਸ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਹੁਣ 12 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਲੱਗੇਗਾ। ਆਰਥਿਕ ਵਿਕਾਸ ਅਤੇ ਆਬਾਦੀ ਦੀਆਂ ਲੋੜਾਂ ਦੇ ਆਧਾਰ ‘ਤੇ ਭਾਰਤ ਵਿੱਚ ਆਮਦਨ ਕਰ ਦੀਆਂ ਦਰਾਂ ਸਮੇਂ ਦੇ ਨਾਲ ਬਦਲ ਗਈਆਂ ਹਨ। ਇਨ੍ਹਾਂ ਦਰਾਂ ਵਿੱਚ ਵਾਧੇ ਜਾਂ ਕਮੀ ਦਾ ਸਿੱਧਾ ਅਸਰ ਆਮ ਜਨਤਾ ‘ਤੇ ਪੈਂਦਾ ਹੈ, ਜਿਸ ਨਾਲ ਇਹ ਯਕੀਨੀ ਬਣਾਉਣਾ ਜ਼ਰੂਰੀ ਹੋ ਜਾਂਦਾ ਹੈ ਕਿ ਟੈਕਸ ਪ੍ਰਣਾਲੀ ਸਾਰੇ ਵਰਗਾਂ ਲਈ ਬਰਾਬਰ ਹੋਵੇ। ਹਾਲਾਂਕਿ ਇਸ ਤੋਂ ਵੱਧ ਕਮਾਈ ਕਰਨ ਵਾਲਿਆਂ ‘ਤੇ ਵੱਖਰੀ ਸਲੈਬ ਲਾਗੂ ਹੋਵੇਗੀ। ਇਹ ਬਦਲਾਅ ਨਵੀਂ ਟੈਕਸ ਪ੍ਰਣਾਲੀ ਤਹਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 7 ਲੱਖ ਰੁਪਏ ਦੀ ਕਮਾਈ ‘ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ ਸੀ। ਸਟੈਂਡਰਡ ਡਿਡਕਸ਼ਨ ਸਿਰਫ 75000 ਰੁਪਏ ਰੱਖੀ ਗਈ ਹੈ। ਹੁਣ 24 ਲੱਖ ਰੁਪਏ ਦੀ ਆਮਦਨ ‘ਤੇ 30 ਫੀਸਦੀ ਟੈਕਸ ਲੱਗੇਗਾ। 75 ਹਜ਼ਾਰ ਰੁਪਏ ਤੱਕ ਸਟੈਂਡਰਡ ਡਿਡਕਸ਼ਨ ਦੀ ਛੋਟ ਹੋਵੇਗੀ। ਨਾਲ ਹੀ 15-20 ਲੱਖ ਰੁਪਏ ਦੀ ਆਮਦਨ ‘ਤੇ 20 ਫੀਸਦੀ ਟੈਕਸ ਲੱਗੇਗਾ। 8-12 ਲੱਖ ਰੁਪਏ ਦੀ ਆਮਦਨ ‘ਤੇ 10 ਰੁਪਏ ਇਨਕਮ ਟੈਕਸ ਲੱਗੇਗਾ।
ਬਦਲਾਅ ਤੋਂ ਬਾਅਦ ਟੈਕਸ ਸਲੈਬ (Tax slabs)
0-4 ਲੱਖ – NIL
4-8 ਲੱਖ – 5 ਫੀਸਦ
8-12 ਲੱਖ -10 ਫੀਸਦ
12-16 ਲੱਖ – 15 ਫੀਸਦ
16-20 ਲੱਖ – 20 ਫੀਸਦ
20-25 ਲੱਖ: 25 ਫੀਸਦ
25 ਲੱਖ ਤੋਂ ਵੱਧ – 30 ਫੀਸਦ