ਨਵੀਂ ਦਿੱਲੀ: ਭਾਰਤ ‘ਚ ਇੱਕ ਹਫ਼ਤੇ ਬਾਅਦ ਇੱਕ ਵਾਰ ਫਿਰ ਕੋਰੋਨਾ ਦੇ ਮਾਮਲਿਆਂ ’ਚ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂਂ’ਚ ਦੇਸ਼ ’ਚ ਕੋਰੋਨਾ ਦੇ 71,365 ਨਵੇਂਂ ਮਾਮਲੇ ਸਾਹਮਣੇ ਆਏ ਹਨ। ਬੁੱਧਵਾਰ ਨੂੰ ਨਵੇਂਂ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਦੱਸ ਦੇਈਏ ਕਿ ਕੱਲ੍ਹ ਕੋਰੋਨਾ ਸੰਕਰਮਣ ਦੇ 67,597 ਨਵੇਂਂਮਾਮਲੇ ਸਾਹਮਣੇ ਆਏ ਸਨ।ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆ ’ਚ 1,217 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਇਸ ਤੋਂਂ ਇਲਾਵਾ 1,72,211 ਲੋਕ ਠੀਕ ਵੀ ਹੋਏ ਹਨ। ਦੇਸ਼ ’ਚ ਕੋਰੋਨਾ ਦੇ ਐਕਟਿਵ ਕੇਸ ਘੱਟ ਕੇ 8,92,828 ਹੋ ਗਏ ਹਨ। ਦੇਸ਼ ’ਚ ਹੁਣ ਤੱਕ ਕੋਰੋਨਾ ਦੇ ਕੁੱਲ 4,24,10,976 ਮਾਮਲੇ ਸਾਹਮਣੇ ਆ ਚੁੱਕੇ ਹਨ। ਜਦਕਿ ਕੁੱਲ 4,10,12,869 ਲੋਕ ਇਸ ਤੋਂਂਠੀਕ ਹੋਏ ਹਨ।
----------- Advertisement -----------
ਭਾਰਤ ‘ਚ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 71,365 ਨਵੇਂ ਮਾਮਲੇ ਆਏ ਸਾਹਮਣੇ
Published on
----------- Advertisement -----------












