June 27, 2026, 7:53 pm
----------- Advertisement -----------
HomeNewsBreaking Newsਫਿਰ ਸ਼ੁਰੂ ਹੋ ਸਕਦਾ ਹੈ IPL 2025, ਨਵਾਂ ਸ਼ੈਡਿਊਲ ਹੋਵੇਗਾ ਜਾਰੀ, ਪਾਕਿਸਤਾਨ...

ਫਿਰ ਸ਼ੁਰੂ ਹੋ ਸਕਦਾ ਹੈ IPL 2025, ਨਵਾਂ ਸ਼ੈਡਿਊਲ ਹੋਵੇਗਾ ਜਾਰੀ, ਪਾਕਿਸਤਾਨ ਨਾਲ ਤਣਾਅ ਕਰਕੇ ਰੋਕਣੀ ਪਈ ਸੀ ਲੀਗ

Published on

----------- Advertisement -----------

PL 2025 ਦੀ ਸ਼ੁਰੂਆਤ ਹੋ ਸਕਦੀ ਹੈ। ਇਸ ਲਈ ਸ਼ੈਡਿਊਲ ਰਾਤ ਤੱਕ ਜਾਰੀ ਹੋ ਸਕਦਾ ਹੈ। ਮੌਜੂਦਾ ਸੀਜ਼ਨ ਦੇ ਬਚੇ ਮੁਕਾਬਲੇ 4 ਥਾਵਾਂ ‘ਤੇ ਖੇਡੇ ਜਾ ਸਕਦੇ ਹਨ । ਟੀਮਾਂ ਨੂੰ ਆਪਣੇ ਸਟਾਫ ਤੇ ਖਿਡਾਰੀਆਂ ਨੂੰ ਵਾਪਸ ਬੁਲਾਉਣ ਲਈ ਕਹਿ ਦਿੱਤਾ ਗਿਆ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 16 ਜਾਂ 17 ਮਈ ਤੋਂ ਸ਼ੁਰੂਆਤ ਹੋ ਸਕਦੀ ਹੈ। ਇਸ ਸਬੰਧੀ ਜਾਣਕਾਰੀ ਦੇਰ ਰਾਤ ਤੱਕ ਸਾਹਮਣੇ ਆ ਸਕਦੀ ਹੈ। ਫਾਈਨਲ ਮੁਕਾਬਲਾ 30 ਮਈ ਨੂੰ ਮੁਮਕਿਨ ਹੈ। BCCI ਦੇ ਇਕ ਅਧਿਕਾਰੀ ਨੇ ਕਿਹਾ ਕਿ ਲੀਗ ਦੇ ਬਾਕੀ ਮੁਕਾਬਲੇ ਅਗਲੇ ਹਫਤੇ ਤੋਂ ਸ਼ੁਰੂ ਹੋਣਗੇ। ਇਨ੍ਹਾਂ ਨੂੰ ਚਾਰ ਥਾਵਾਂ ‘ਤੇ ਕਰਾਇਆ ਜਾਵੇਗਾ। ਜਲਦ ਹੀ ਵੈਨਿਊ ਫਾਈਨਲ ਕੀਤੇ ਜਾਣਗੇ। ਲੀਗ ਬੇਂਗਲੁਰੂ ਤੇ ਲਖਨਊ ਮੈਚ ਦੇ ਨਾਲ ਫਇਰ ਤੋਂ ਸ਼ੁਰੂ ਹੋਵੇਗੀ। ਫਾਈਨਲ ਮੈਚ ਕੋਲਕਾਤਾ ਤੋਂ ਬਾਹਰ ਹੋ ਸਕਦਾ ਹੈ। ਪਿਛਲੇ ਸ਼ੈਡਿਊਲ ਵਿਚ ਪਲੇਅ ਆਫ ਦੇ ਮੁਕਾਬਲੇ ਹੈਦਰਾਬਾਦ ਤੇ ਕੋਲਕਾਤਾ ਵਿਚ ਖੇਡੇ ਜਾਣੇ ਸੀ। ਫਾਈਨਲ ਮੈਚ ਵੀ ਕੋਲਕਾਤਾ ਵਿਚ ਹੋਣਾ ਸੀ।ਦੱਸ ਦੇਈਏ ਕਿ ਭਾਰਤ-ਪਾਕਿਸਤਾਨ ਤਣਾਅ ਵਿਚਾਲੇ ਇਕ ਹਫਤੇ ਲਈ IPL ਨੂੰ ਮੁਲਤਵੀ ਕੀਤਾ ਗਿਆ ਸੀ । BCCI ਨੇ ਲੀਗ ਨੂੰ ਰੋਕਦੇ ਹੋਏ ਕਿਹਾ ਸੀ ਕਿ ਦੇਸ਼ ਇਸ ਸਮੇਂ ਜੰਗ ਦੀ ਸਥਿਤੀ ਵਿਚ ਹੈ। ਅਜਿਹੇ ਵਿਚ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਠੀਕ ਨਹੀਂ ਹੈ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ IPL 2025 ਤਹਿਤ 74 ਮੈਚ ਖੇਡੇ ਜਾਣੇ ਸਨ। 8 ਮਈ ਤੱਕ 58 ਮੈਚ ਹੋ ਚੁੱਕੇ ਸਨ ਯਾਨੀ ਹੁਣ 16 ਮੁਕਾਬਲੇ ਬਾਕੀ ਹਨ। ਇਨ੍ਹਾਂ ਵਿਚੋਂ 12 ਮੈਚ ਲੀਗ ਸਟੇਜ ਦੇ ਹਨ ਤੇ 4 ਮੈਚ ਪਲੇਅ ਆਫ ਸਟੇਜ ਦੇ ਹਨ। ਮੁੰਬਈ, ਕੋਲਕਾਤਾ, ਰਾਜਸਥਾਨ ਤੇ ਚੇਨਈ ਦੇ ਦੋ-ਦੋ ਲੀਗ ਮੈਚ ਬਾਕੀ ਹਨ। ਬਾਕੀ ਟੀਮਾਂ ਦੇ 3-3 ਲੀਗ ਮੁਕਾਬਲੇ ਅਜੇ ਹੋਣੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...

ਜੇਲ੍ਹ ਵਾਪਸੀ ਤੋਂ ਇੱਕ ਦਿਨ ਪਹਿਲਾਂ ਰਾਮ ਰਹੀਮ ਨੇ ਡੇਰੇ ਦੇ ਨਵੇਂ ਲੁੱਕ ਦਾ ਕੀਤਾ ਉਦਘਾਟਨ, ਹਨੀਪ੍ਰੀਤ ਵੀ ਰਹੀ ਮੌਜੂਦ

ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ 30 ਦਿਨਾਂ...