ਰਸੋਈ ਗੈਸ, ਪੈਟਰੋਲ- ਡੀਜ਼ਲ ਤੋਂ ਬਾਅਦ ਹੁਣ ਬਿਜਲੀ ਦੇ ਰੇਟ ਵੀ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹੋਲੀ ਤੋਂ ਬਾਅਦ ਝਾਰਖੰਡ ਦੇ ਲੋਕਾਂ ਨੂੰ ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ ਲੱਗ ਸਕਦਾ ਹੈ। ਸੂਬੇ ਵਿੱਚ ਬਿਜਲੀ ਦਰਾਂ ਵਿੱਚ ਵਾਧਾ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਝਾਰਖੰਡ ਬਿਜਲੀ ਵੰਡ ਨਿਗਮ ਲਿਮਟਿਡ ਨੇ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਅੱਗੇ ਬਿਜਲੀ ਦੀਆਂ ਕੀਮਤਾਂ ਵਿੱਚ 20% ਤੱਕ ਵਾਧੇ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਕਮਿਸ਼ਨ ਨੇ ਇਸ ਪ੍ਰਸਤਾਵ ਦਾ ਅਧਿਐਨ ਕੀਤਾ ਹੈ ਅਤੇ ਇਸ ਮਹੀਨੇ ਦੇ ਅੰਤ ਤੱਕ ਵੱਖ-ਵੱਖ ਡਵੀਜ਼ਨਾਂ ਵਿੱਚ ਜਨਤਕ ਸੁਣਵਾਈ ਦਾ ਆਯੋਜਨ ਕੀਤਾ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਜਨਤਕ ਸੁਣਵਾਈ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕਮਿਸ਼ਨ ਨਵੀਆਂ ਦਰਾਂ ਨੂੰ ਅੰਤਿਮ ਰੂਪ ਦੇਵੇਗਾ। ਅਧਿਕਾਰਤ ਸੂਤਰਾਂ ਮੁਤਾਬਕ ਨਵੀਆਂ ਦਰਾਂ ਆਉਣ ਵਾਲੇ ਅਪ੍ਰੈਲ ਮਹੀਨੇ ਤੋਂ ਲਾਗੂ ਹੋਣਗੀਆਂ। ਨਵੀਂਆਂ ਦਰਾਂ ਬਾਰੇ ਝਾਰਖੰਡ ਬਿਜਲੀ ਵੰਡ ਨਿਗਮ ਲਿਮਟਿਡ ਵੱਲੋਂ ਦਿੱਤਾ ਪ੍ਰਸਤਾਵ ਸਾਲ 2023-24 ਲਈ ਹੈ। ਬਿਜਲੀ ਵੰਡ ਨਿਗਮ ਨੇ 7400 ਕਰੋੜ ਰੁਪਏ ਦਾ ਘਾਟਾ ਦਿਖਾਇਆ ਹੈ ਅਤੇ ਇਸ ਘਾਟੇ ਨੂੰ ਪੂਰਾ ਕਰਨ ਲਈ ਬਿਜਲੀ ਦੀਆਂ ਦਰਾਂ ਵਧਾਉਣ ਦੀ ਲੋੜ ਦੱਸੀ ਗਈ ਹੈ।
----------- Advertisement -----------
ਹੋਲੀ ਤੋਂ ਬਾਅਦ ਮਹਿੰਗੀ ਹੋ ਜਾਵੇਗੀ ਬਿਜਲੀ, ਇਸ ਸੂਬੇ ਦੇ ਲੋਕਾਂ ਨੂੰ ਲੱਗੇਗਾ ਮਹਿੰਗਾਈ ਦਾ ਵੱਡਾ ਝਟਕਾ!
Published on
----------- Advertisement -----------
----------- Advertisement -----------