ਚੰਡੀਗੜ੍ਹ:ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭੱਖਦਾ ਹੀ ਜਾ ਰਿਹਾ ਹੈ। ਇਸਦੇ ਚਲਦੇ ਸਟਾਰ ਪ੍ਰਚਾਰਕ ਵੀ ਸੂਬੇ ‘ਚ ਪਹੁੰਚ ਰਹੇ ਹਨ। ਸ਼ਨੀਵਾਰ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਪੰਜਾਬ ਦੌਰੇ ‘ਤੇ ਹਨ। ਨੱਡਾ 12 ਫਰਵਰੀ ਨੂੰ ਸਵੇਰੇ 11.15 ਵਜੇ ਬਲਾਚੌਰ, ਦੁਪਹਿਰ 12.45 ਵਜੇ ਰੂਪਨਗਰ, 3.15 ਵਜੇ ਰਾਜਪੁਰਾ ਤੇ ਸ਼ਾਮ 4.45 ਵਜੇ ਘਨੌਰ ’ਚ ਰੈਲੀ ਨੂੰ ਸੰਬੋਧਨ ਕਰਨਗੇ।
ਉਨ੍ਹਾਂ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਐਤਵਾਰ ਨੂੰ ਪੁੱਜਣਗੇ। ਦੂਜੇ ਪਾਸੇ, ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾਐਤਵਾਰ ਨੂੰ ਸੰਗਰੂਰ ਤੇ ਧੁਰੀ ’ਚ ਰੈਲੀ ਕਰੇਗੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸ਼ਨਿਚਰਵਾਰ ਸਵੇਰੇ 11.15 ਵਜੇ ਲੁਧਿਆਣਾ ਦੇ ਪਿੰਡ ਗਿੱਲ ’ਚ ਦੁਪਹਿਰ 12.15 ਵਜੇ, ਜਗਰਾਓਂ ਤੇ ਦੁਪਹਿਰ ਬਾਅਦ 3 ਵਜੇ ਕਪੂਰਥਲਾ ’ਚ ਰੈਲੀ ਕਰਨਗੇ। ਕੇਂਦਰੀ ਰਾਜ ਮੰਤਰੀ ਵੀ ਕੇ ਸਿੰਘ ਅੰਮ੍ਰਿਤਸਰ ’ਚ ਸਵੇਰੇ 11.30 ਵਜੇ ਉੱਤਰੀ ਹਲਕੇ ’ਚ ਪ੍ਰਚਾਰ ਕਰਨਗੇ। ਬਾਅਦ ਦੁਪਹਿਰ 12.30 ਵਜੇ ਅੰਮ੍ਰਿਤਸਰ ਈਸਟ ਤੇ 3.15 ਵਜੇ ਬਾਬਾ ਬਕਾਲਾ ’ਚ ਰੈਲੀ ਕਰਨਗੇ। ਸ਼ਨਿਚਰਵਾਰ ਨੂੰ ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਜਲੰਧਰ ’ਚ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਨਗੇ।












