ਆਸਕਰ ਜਿੱਤਣ ਤੋਂ ਬਾਅਦ ਆਰਆਰਆਰ ਫਿਲਮ ਐਕਟਰ ਜੂਨੀਅਰ ਐਨਟੀਆਰ ਬੁੱਧਵਾਰ ਤੜਕੇ ਕਰੀਬ 3 ਵਜੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਦੇ ਸਵਾਗਤ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ। ਗੀਤ ਨਾਟੂ -ਨਾਟੂ ਲਈ ਆਸਕਰ ਜਿੱਤਣ ਬਾਰੇ ਉਨ੍ਹਾਂ ਕਿਹਾ ਕਿ “ਐਮਐਮ ਕੀਰਵਾਨੀ ਅਤੇ ਚੰਦਰ ਬੋਸ ਨੂੰ ਆਸਕਰ ਐਵਾਰਡ ਪ੍ਰਾਪਤ ਕਰਦੇ ਦੇਖਣਾ ਸਭ ਤੋਂ ਵਧੀਆ ਪਲ ਸੀ। ਮੈਨੂੰ RRR ਦੀ ਟੀਮ ‘ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।”
ਜਿੱਤ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ, ਜੂਨੀਅਰ ਐਨਟੀਆਰ ਨੇ ਕਿਹਾ- ਮੈਂ RRR ਨੂੰ ਸਪੋਰਟ ਕਰਨ ਲਈ ਹਰ ਭਾਰਤੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਇਹ ਆਸਕਰ ਜੋ ਅਸੀਂ ਜਿੱਤਿਆ ਹੈ, ਉਹ ਦਰਸ਼ਕਾਂ ਅਤੇ ਫਿਲਮ ਇੰਡਸਟਰੀ ਦੇ ਪਿਆਰ ਕਾਰਨ ਹੀ ਸੰਭਵ ਹੋ ਸਕਿਆ ਹੈ।
ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਅਜਿਹੀਆਂ ਕਈ ਵੀਡੀਓਜ਼ ਅਤੇ ਫੋਟੋਆਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ‘ਚ ਪ੍ਰਸ਼ੰਸਕ ਵੱਖ-ਵੱਖ ਤਰੀਕਿਆਂ ਨਾਲ RRR ਦੀ ਜਿੱਤ ਦਾ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਕਿਤੇ ਪਟਾਕੇ ਚਲਾ ਕੇ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ, ਤਾਂ ਕਈ ਨੱਚ ਟੱਪ ਕੇ ਜਸ਼ਨ ਮਨਾ ਰਹੇ ਹਨ।
----------- Advertisement -----------
ਆਸਕਰ ਜਿੱਤਣ ਤੋਂ ਬਾਅਦ ਭਾਰਤ ਪਹੁੰਚੇ ਜੂਨੀਅਰ ਐਨਟੀਆਰ, ਕਿਹਾ- ਹਰ ਭਾਰਤੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ
Published on
----------- Advertisement -----------
----------- Advertisement -----------










