July 21, 2024, 6:23 am
----------- Advertisement -----------
HomeNewsLatest Newsਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਵੈਟਰਨਰੀ ਡਾਕਟਰਾਂ ਨੂੰ ਪੇਅ ਪੈਰਿਟੀ...

ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਵੈਟਰਨਰੀ ਡਾਕਟਰਾਂ ਨੂੰ ਪੇਅ ਪੈਰਿਟੀ ਬਹਾਲ ਕਰਾਉਣ ਦਾ ਭਰੋਸਾ

Published on

----------- Advertisement -----------

ਚੰਡੀਗੜ੍ਹ, 3 ਅਪ੍ਰੈਲ: ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਵਿਭਾਗ ਦੇ ਵੈਟਰਨਰੀ ਡਾਕਟਰਾਂ ਨੂੰ ਪੇਅ ਪੈਰਿਟੀ ਬਹਾਲ ਕਰਾਉਣ ਦਾ ਭਰੋਸਾ ਦਿੱਤਾ। ਆਪਣੀ ਸਰਕਾਰੀ ਰਿਹਾਇਸ਼ ਵਿਖੇ ਜੁਆਇੰਟ ਐਕਸ਼ਨ ਕਮੇਟੀ ਆਫ਼ ਵੈਟਸ ਫਾਰ ਪੇਅ ਪੈਰਿਟੀ ਦੇ ਵਫ਼ਦ ਨਾਲ ਮੀਟਿੰਗ ਦੌਰਾਨ ਲਾਲਜੀਤ ਸਿੰਘ ਭੁੱਲਰ ਨੇ ਜਿਥੇ ਵੈਟਰਨਰੀ ਡਾਕਟਰਾਂ ਦੀ ਤਨਖਾਹ ਵਿੱਚ ਅਸਮਾਨਤਾ ਨੂੰ ਦੂਰ ਕਰਨ ਦੀ ਮੰਗ ਨਾਲ ਸਹਿਮਤੀ ਪ੍ਰਗਟਾਈ, ਉਥੇ ਅਗਲੇ ਹਫ਼ਤੇ ਵੈਟਰਨਰੀ ਡਾਕਟਰਾਂ ਨੂੰ ਨਾਲ ਲੈ ਕੇ ਇਸ ਮੰਗ ਸਬੰਧੀ ਵਿੱਤ ਮੰਤਰੀ ਨਾਲ ਪੈਨਲ ਮੀਟਿੰਗ ਕਰਾਉਣ ਲਈ ਵੀ ਕਿਹਾ। ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਵਚਨਬੱਧ ਹੈ।

ਐਕਸ਼ਨ ਕਮੇਟੀ ਦੇ ਕਨਵੀਨਰ ਡਾ. ਰਜਿੰਦਰ ਸਿੰਘ, ਕੋ-ਕਨਵੀਨਰ ਡਾ. ਗੁਰਚਰਨ ਸਿੰਘ ਨੇ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਵੈਟਰਨਰੀ ਡਾਕਟਰਾਂ ਦੀ ਮੈਡੀਕਲ ਅਫ਼ਸਰਾਂ ਬਰਾਬਰ ਪਿਛਲੇ 45 ਸਾਲ ਤੋਂ ਚੱਲੀ ਆ ਰਹੀ ਪੇਅ ਪੈਰਿਟੀ ਤੋੜ ਦਿੱਤੀ ਗਈ ਸੀ ਜਿਸ ਵਿੱਚ ਵੈਟਰਨਰੀ ਅਫ਼ਸਰਾਂ ਦਾ ਐਂਟਰੀ ਸਕੇਲ 56100 ਤੋਂ ਘਟਾ ਕੇ 47600 ਕਰ ਦਿੱਤਾ ਗਿਆ ਸੀ।

ਇਸ ਦੌਰਾਨ ਜੁਆਇੰਟ ਐਕਸ਼ਨ ਕਮੇਟੀ ਦੇ ਕੋ ਕਨਵੀਨਰ ਡਾ. ਕੰਵਰਅਨੂਪ ਕਲੇਰ, ਡਾ. ਗੁਰਦੀਪ ਸਿੰਘ, ਡਾ. ਮਾਜਿਦ ਅਜ਼ਾਦ, ਡਾ. ਗੁਰਦੀਪ ਕਲੇਰ, ਮੀਡੀਆ ਇੰਚਾਰਜ ਡਾ. ਗੁਰਿੰਦਰ ਸਿੰਘ ਵਾਲੀਆ ਤੇ ਡਾ. ਪਰਮਪਾਲ ਸਿੰਘ, ਪਟਿਆਲਾ ਜ਼ੋਨ ਦੇ ਆਰਗੇਨਾਈਜ਼ਰ ਡਾ. ਸਰਬਦੀਪ ਸਿੰਘ ਅਤੇ ਸੋਸ਼ਲ ਮੀਡੀਆ ਇੰਚਾਰਜ ਡਾ. ਅਕਸ਼ਪਰੀਤ ਸਿੰਘ ਸ਼ਾਮਲ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਪੁਲਿਸ ਨੇ ਅੰਤਰ-ਸਰਹੱਦੀ ਨਸ਼ਾ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼; ਤਿੰਨ ਨਸ਼ਾ ਤਸਕਰਾਂ ਸਮੇਤ ਇੱਕ ਵੱਡੀ ਮੱਛੀ ਗ੍ਰਿਫਤਾਰ

ਚੰਡੀਗੜ੍ਹ/ਅੰਮ੍ਰਿਤਸਰ, 20 ਜੁਲਾਈ (ਬਲਜੀਤ ਮਰਵਾਹਾ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ...

ਪਟਿਆਲਾ ‘ਚ ਮੈਡੀਕਲ ਵਿਦਿਆਰਥੀ ਦੀ ਮੌਤ, ਹੋਸਟਲ ਦੇ ਕਮਰੇ ‘ਚੋਂ ਮਿਲੀ ਲਾਸ਼

ਪਟਿਆਲਾ ਵਿੱਚ ਮੈਡੀਕਲ ਫਾਈਨਲ ਏਅਰ ਦੀ ਵਿਦਿਆਰਥਣ ਦੀ ਲਾਸ਼ ਉਸ ਦੇ ਹੋਸਟਲ ਦੇ ਕਮਰੇ...

ਖੰਨਾ ਦੇ ਥਾਣੇ ‘ਚ ਹੰਗਾਮਾ, ਟਰਾਂਸਪੋਰਟਰ ਰਾਜ ਕੁਮਾਰ ਅਗਵਾ ਹੋਣ ‘ਤੇ ਪਰਿਵਾਰਕ ਮੈਂਬਰਾਂ ‘ਚ ਰੋਸ ਦੀ ਲਹਿਰ

ਖੰਨਾ ਦੀ ਅਨਾਜ ਮੰਡੀ ਦੇ ਬਾਹਰ ਟਰਾਂਸਪੋਰਟ ਯੂਨੀਅਨ ਤੋਂ 26 ਜੂਨ ਨੂੰ ਅਗਵਾ ਕੀਤੇ...

ਐਲੋਨ ਮਸਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਲੇਟਫਾਰਮ X ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਗਲੋਬਲ ਲੀਡਰ ਬਣਨ ਲਈ ਦਿੱਤੀ  ਵਧਾਈ

ਟੇਸਲਾ ਦੇ ਸੀਈਓ ਐਲੋਨ ਮਸਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ...

ਅੰਮ੍ਰਿਤਸਰ ‘ਚ ਸਨੈਚਰ ਨੂੰ ਲੋਕਾ ਕਾਬੂ ਕਰ ਕੀਤਾ ਪੁਲਿਸ ਹਵਾਲੇ, ਬਾਕੀ ਸਾਥੀ ਮੋਬਾਇਲ ਅਤੇ ਪੈਸੇ ਲੈ ਕੇ ਫਰਾਰ

ਅੰਮ੍ਰਿਤਸਰ:-ਮਾਮਲਾ ਅੰਮ੍ਰਿਤਸਰ ਦੇ ਮਾਲ ਮੰਡੀ ਦੇ ਬਾਹਰੋ ਸਾਹਮਣੇ ਆਇਆ ਹੈ ਜਿਥੇ ਚੰਡੀਗੜ੍ਹ ਤੋ ਅੰਮ੍ਰਿਤਸਰ...

ਮੋਗਾ ਦੇ ਪਾਵਰ ਗਰਿੱਡ ‘ਚ ਲੱਗੀ ਭਿਆਨਕ ਅੱਗ

ਮੋਗਾ ਦੇ ਪਿੰਡ ਸਿੰਘਾ ਵਾਲਾ ਦੇ 220 ਕੇਵੀਏ ਪਾਵਰ ਗਰਿੱਡ ਵਿੱਚ ਅੱਜ ਭਿਆਨਕ ਅੱਗ...

ਲੁਧਿਆਣਾ ‘ਚ ਥਾਣੇਦਾਰ ਨੇ ਨੌਜਵਾਨ ਦੀ ਕੀਤੀ ਕੁੱਟਮਾਰ, ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਦੀ ਕੀਤੀ ਮੰਗ

ਲੁਧਿਆਣਾ 'ਚ ਪਰਿਵਾਰਕ ਝਗੜੇ ਨੂੰ ਲੈ ਕੇ ਥਾਣੇ ਪਹੁੰਚੇ ਨੌਜਵਾਨ ਨੇ ਥਾਣੇਦਾਰ 'ਤੇ ਉਸ...

ਕੈਬਨਿਟ ਮੰਤਰੀ ਜਿੰਪਾ ਨੇ ਜਨਤਾ ਦਰਬਾਰ ’ਚ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ

ਹੁਸ਼ਿਆਰਪੁਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਆਪਣੇ ਦਫ਼ਤਰ ਵਿਖੇ ਲੋਕਾਂ ਦੀਆਂ...

ਮੋਗਾ ‘ਚ ਬਿਜਲੀ ਦੀ ਦਿੱਕਤ ਕਰਨ ਕਿਸਾਨਾਂ ਨੇ ਕੀਤਾ ਰੋਡ ਜਾਮ, ਟਰੈਕਟਰ-ਟਰਾਲੀ ਲਗਾ ਕੇ ਧਰਨੇ ‘ਤੇ ਬੈਠੇ

ਪੰਜਾਬ ਦੇ ਮੋਗਾ ਦੇ ਕਸਬਾ ਬਾਘਾ ਪੁਰਾਣਾ ਦੇ ਪਿੰਡ ਰੋਡੇ ਨੇੜੇ ਕਿਸਾਨਾਂ ਨੇ ਅੱਜ...