ਯੂਪੀ ਦੇ ਬਿਜਨੌਰ ਵਿੱਚ ਸਿੰਚਾਈ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੀ ਪੋਲ ਉਸ ਸਮੇਂ ਖੁੱਲ੍ਹ ਗਈ, ਜਦੋਂ ਨਵੀਂ ਸੜਕ ਦਾ ਸ਼ੁਭਾਰੰਭ ਕਰਨ ਪਹੁੰਚੇ ਬੀਜੇਪੀ ਵਿਧਾਇਕ ਸੁਚੀ ਚੌਧਰੀ ਨੇ ਸੜਕ ‘ਤੇ ਨਾਰੀਅਲ ਤੋੜਿਆ। ਕਿਉਂਕਿ ਨਾਰੀਅਲ ਤਾਂ ਨਹੀਂ ਟੁੱਟਿਆ, ਪਰ ਸੜਕ ਟੁੱਟ ਗਈ। ਇਹ ਦੇਖ ਕੇ ਵਿਧਾਇਕ ਪਰੇਸ਼ਾਨ ਹੋ ਗਏ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਜੰਮ ਕੇ ਸਿੰਚਾਈ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।ਦੇਰ ਰਾਤ ਮੌਕੇ ’ਤੇ ਪਹੁੰਚੇ ਪੀ.ਡਬਲਿਊ.ਡੀ ਅਫਸਰਾਂ ਨੇ ਸੜਕ ਦੀ ਸੈਂਪਲਿੰਗ ਕੀਤੀ।ਜਿਸ ਤੋਂ ਬਾਅਦ ਵਿਧਾਇਕਾ ਵੱਲੋਂ ਧਰਨਾ ਸਮਾਪਤ ਕੀਤਾ ਗਿਆ।
ਦੱਸ ਦਈਏ ਕਿ ਅਜੀਜਪੁਰਾ ਵਿੱਚ ਸਿੰਚਾਈ ਵਿਭਾਗ ਵੱਲੋਂ ਇੱਕ ਕਰੋੜ 16 ਲੱਖ 38 ਹਜ਼ਾਰ ਦੀ ਲਾਗਤ ਤੋਂ ਨਹਿਰ ਦੀ ਪਟਰੀ ਉੱਤੇ ਸਾਢੇ 7 ਮੀਟਰ ਲੰਮੀ ਸੜਕ ਬਣਾਈ ਜਾ ਰਹੀ ਹੈ ਤੇ ਸੜਕ ਦਾ ਕਾਰਜ ਅਜੇ ਸਿਰਫ 700 ਮੀਟਰ ਪੂਰਾ ਹੋਇਆ।ਜਿਸ ਤੋਂ ਬਾਅਦ ਵਿਧਾਇਕ ਸੂਚੀ ਚੌਧਰੀ ਨੂੰ ਸੜਕ ਦੇ ਨਿਰਮਾਣ ਲਈ ਉਦਘਾਟਨ ਕਰਨ ਦਾ ਸੱਦਾ ਭੇਜ ਦਿਤਾ , ਜਦੋ ਸੂਚੀ ਚੌਧਰੀ ਉਦਘਾਟਨ ਲਈ ਪਹੁੰਚੇ ਤਾ ਨਾਰੀਅਲ ਦੀ ਥਾਂ ਸੜਕ ਟੁੱਟਣ ਨਾਲ ਵਿਧਾਇਕਾ ਅੱਗ ਬਬੂਲਾ ਹੋ ਗਈ ਅਤੇ ਵਿਭਾਗ ਤੇੇ ਘਟੀਆ ਸਮੱਗਰੀ ਲਗਾਉਣਾ ਅਤੇ ਘੋਟਾਲੇ ਦੀ ਦੇ ਇਲਜ਼ਾਮ ਲਾਏ। ਅਤੇ ਇਸ ਦੋਸ਼ ਹੇਠ ਸਿੰਚਾਈ ਵਿਭਾਗ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਖ਼ਿਲਾਫ਼ ਧਰਨਾ ਦਿੱਤਾ ਗਿਆ। ਇਸ ਨਾਲ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ ਹੈ। ਉਧਰ ਦੂਜੇ ਪਾਸੇ ਸੂਚਨਾ ਡੀਐੱਮ ਉਮੇਸ਼ ਮਿਸ਼ਰਾ ਨੇ ਜਲਦ ਹੀ ਜਾਂਚ ਕਰਨ ਦਾ ਭਰੋਸਾ ਦਿੱਤਾ।ਵਿਧਾਇਕ ਸੂਚੀ ਚੌਧਰੀ ਨੇ ਘੋਟਾਲੇ ’ਚ ਸ਼ਾਮਲ ਸਾਰੇ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ।