ਮੋਹਾਲੀ 1 ਦਸੰਬਰ 2021: ਕੱਚੇ ਅਧਿਆਪਕ ਖਰੜ ਬੱਸ ਸਟੈਂਡ ਨਜ਼ਦੀਕ ਅਤੇ ਨੇੜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦੇ ਕੋਲ ਹੀ ਟਾਵਰ ਤੇ ਚੜ੍ਹ ਗਏ ਹਨ। ਇਨ੍ਹਾਂ ਕੱਚੇ ਅਧਿਆਪਕਾਂ ਵਿਚ ਕੁਝ ਲੜਕੀਆਂ ਵੀ ਹਨ। ਇਹ ਅਧਿਆਪਕ ਪੰਜਾਬ ਸਰਕਾਰ ਕੋਲੋਂ ਪੱਕੇ ਕਰਨ ਦੀ ਮੰਗ ਕਰ ਰਹੇ ਹਨ।
ਟਾਵਰ ‘ਤੇ ਚੜ੍ਹੇ ਅਧਿਆਪਕਾਂ ਵਿੱਚ ਹਰਪ੍ਰੀਤ ਕੌਰ ਜਲੰਧਰ, ਰੰਜਨਾ ਠਾਕੁਰ ਹੁਸ਼ਿਆਰਪੁਰ ਨਿਸ਼ਾਂਤ ਕਪੂਰਥਲਾ, ਗੁਰਵਿੰਦਰ ਗੁਰਦਾਸਪੁਰ, ਸ਼ਾਮਲ ਹਨ। ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪੁੱਜ ਗਏ ਹਨ ਅਜਿਹੇ ਅਧਿਆਪਕਾਂ ਨੂੰ ਹੇਠਾਂ ਲਾਹੁਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਇਹ ਅਧਿਆਪਕ ਕਹਿ ਰਹੇ ਹਨ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਰਕਾਰ ਕੋਲੋਂ ਪੱਕੇ ਕਰਨ ਦੀ ਮੰਗ ਕਰ ਰਹੇ ਹਨ ਅਤੇ ਸਰਕਾਰ ਉਹਨਾਂ ਨੂੰ ਪੱਕਾ ਕਰਨ ਦੀ ਥਾਂ ਲਾਰਾ ਹੀ ਲਾ ਰਹੀ ਹੈ ਅਤੇ ਉਹ ਹੁਣ ਆਪਣੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਹੀ ਹੇਠਾਂ ਉਤਰਨਗੇ।