ਨਵੀਂ ਦਿੱਲੀ, 1 ਦਸੰਬਰ 2021- ਦਿੱਲੀ ਸਰਕਾਰ ਨੇ ਪੈਟਰੋਲ ‘ਤੇ ਵੈਟ 30 ਫੀਸਦੀ ਤੋਂ ਘਟਾ ਕੇ 19.40 ਫੀਸਦੀ ਕਰ ਦਿੱਤਾ ਹੈ। ਜਿਸ ਤਹਿਤ ਦਿੱਲੀ ਸਰਕਾਰ ਨੇ ਪੈਟਰੋਲ ਤੇ ਵੈਟ ਘਟਾ ਪੈਟਰੋਲ ਦੀ ਕੀਮਤ 8 ਰੁਪਏ ਘੱਟ ਕਰ ਦਿੱਤੀ ਹੈ। ਇਹ ਕੀਮਤਾਂ ਬੁੱਧਵਾਰ 1 ਦਸੰਬਰ ਦੀ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ ਅਤੇ ਦਿੱਲੀ ‘ਚ ਪੈਟਰੋਲ ਦੀ ਕੀਮਤ 95 ਰੁਪਏ ਹੋ ਜਾਵੇਗੀ। ਇਸ ਤੋਂ ਪਹਿਲਾਂ ਮੌਜੂਦਾ ਸਮੇਂ ਦਿੱਲੀ ‘ਚ ਪੈਟਰੋਲ ਦੀ ਕੀਮਤ 103 ਰੁਪਏ ਪ੍ਰਤੀ ਲੀਟਰ ਸੀ।
----------- Advertisement -----------
ਦਿੱਲੀ ਸਰਕਾਰ ਨੇ ਪੈਟਰੋਲ ‘ਤੇ ਘਟਾਇਆ ਵੈਟ, ਪੜ੍ਹੋ ਕਿੰਨੀ ਹੋਈ ਕੀਮਤ
Published on
----------- Advertisement -----------