July 21, 2024, 7:04 am
----------- Advertisement -----------
HomeNewsLatest Newsਮੁੱਖ ਮੰਤਰੀ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਦਾ ਹਿਸਾਬ...

ਮੁੱਖ ਮੰਤਰੀ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਦਾ ਹਿਸਾਬ ਦੇਣ : ਅਕਾਲੀ ਦਲ

Published on

----------- Advertisement -----------
  • ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਦੀਆਂ ਕਥਿਤ ਪ੍ਰਾਪਤੀਆਂ ਵਾਲੇ ਪੂਰੇ ਸਫੇ ਦੇ ਇਸ਼ਤਿਹਾਰ ਵਿਚ ਕੀਤੇ ਦਾਅਵੇ ਕੀਤੇ ਲੀਰੋ ਲੀਰ, ਦੱਸਿਆ ਝੂਠ ਦਾ ਪੁਲੰਦਾ
  • ਕਿਹਾ ਕਿ ਮੁੱਖ ਮੰਤਰੀ ਜਿਹਨਾਂ ਨੂੰ ਪਹਿਲਾਂ ਐਲਾਨਜੀਤ ਸਿੰਘ ਵਜੋਂ ਜਾਣਿਆ ਜਾਂਦਾ ਸੀ, ਹੁਣ ਵਿਸ਼ਵਾਸਤਘਾਤ ਸਿੰਘ ਬਣ ਗਏ ਹਨ

ਚੰਡੀਗੜ੍ਹ, 3 ਦਸੰਬਰ 2021 – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਦੇ 2017-22 ਲਈ ਬਣਾਏ ਗਏ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਦਾ ਹਿਸਾਬ ਦੇਣ ਅਤੇ ਪਾਰਟੀ ਨੇ ਮੁੱਖ ਮੰਤਰੀ ਦੀਆਂ ਪਿਛਲੇ ਦੋ ਮਹੀਨਿਆਂ ਦੀਆਂ ਕਥਿਤ ਪ੍ਰਾਪਤੀਆਂ ਵਾਲੇ ਪੂਰੇ ਸਫੇ ਦੇ ਇਸ਼ਤਿਹਾਰ ਵਿਚ ਕੀਤੇ ਦਾਅਵੇ ਲੀਰੋ ਲੀਰ ਕਰਦਿਆਂ ਇਸਨੁੰ ਝੂਠ ਦਾ ਪੁਲੰਦਾ ਕਰਾਰ ਦਿੱਤਾ।

ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ 2017 ਦੀਆਂ ਚੋਣਾਂ ਵਾਸਤੇ ਬਣਾਏ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਦਾ ਕੀ ਬਣਿਆ, ਇਸਦਾ ਹਿਸਾਬ ਪੰਜਾਬੀਆਂ ਨੂੰ ਦੇਣ। ਉਹਨਾਂ ਕਿਹਾ ਕਿ ਚੋਣ ਮਨੋਰਥ ਪੱਤਰ ਦੀ ਸਿਰਫ ਇਕ ਤਸਵੀਰ ਬਦਲੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਦੀ ਸੀ। ਉਹਨਾਂ ਕਿਹਾ ਕਿ ਬਾਕੀ ਦੇ ਤਿੰਨ ਡਾ. ਮਨਮੋਹਨ ਸਿੰਘ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਲਈ ਜਵਾਬਦੇਹ ਹਨ ਜਿਵੇਂ ਕਿ ਸ੍ਰੀ ਚੰਨੀ ਹਨ ਜੋ ਉਸ ਵੇਲੇ ਵੀ ਪਾਰਟੀ ਦਾ ਹਿੱਸਾ ਸਨ।

ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਸ੍ਰੀ ਚੰਨੀ ਨੂੰ ਆਖਿਆ ਕਿ ਉਹ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਦਾ ਦੋਸ਼ ਪਿਛਲੇ ਮੁੱਖ ਮੰਤਰੀ ਸਿਰ ਮੜ੍ਹ ਕੇ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜਣ। ਉਹਨਾਂ ਕਿਹਾ ਕਿ ਲੋਕ ਤੁਹਾਡੇ ਤੋਂ 90 ਹਜ਼ਾਰ ਕਰੋੜ ਰੁਪਏ ਦੀ ਕਿਸਾਨੀ ਕਰਜ਼ਾ ਮੁਆਫੀ ਦੇ ਵਾਅਦੇ ਦਾ ਹਿਸਾਬ ਦਿੱਤੇ ਜਾਣ ਦੀ ਉਡੀਕ ਕਰ ਰਹੇ ਹਨ ਤੇ ਤੁਸੀਂ ਇਸਦੀ ਜ਼ਿੰਮੇਵਾਰੀ ਕੇਂਦਰ ਸਿਰ ਪਾ ਕੇ ਆਪਣੇ ਹੱਥ ਨਹੀਂ ਝਾੜ ਸਕਦੇ। ਇਸੇ ਤਰੀਕੇ ਲੋਕ ਤੁਹਾਡੇ ਤੋਂ ਇਹ ਜਾਨਣਾ ਚਾਹੁੰਦੇ ਹਨ ਕਿ ਕਾਂਗਰਸ ਨੇ ਪੰਜ ਸਾਲਾਂ ਵਿਚ ਕਿੰਨੀਆਂ ਨੌਕਰੀਆਂ ਦਿੱਤੀਆਂ ਤੇ ਕਾਂਗਰਸ ਨੇ ਆਪਣੇ ਘਰ ਘਰ ਰੋਜ਼ਗਾਰ ਨਾਅਰੇ ਨਾਲ ਨੌਜਵਾਨਾਂ ਨਾਲ ਧੋਖਾ ਕਿਉਂ ਕੀਤਾ।

ਅਕਾਲੀ ਆਗੂ ਨੇ ਕਿਹਾ ਕਿ ਬਜਾਏ ਸੱਚ ਬੋਲਣ ਅਤੇ ਇਹ ਪ੍ਰਵਾਨ ਕਰਨ ਦੇ ਕਿ ਉਹਨਾਂ ਦੀ ਸਰਕਾਰ ਹਾਰ ਮੁਹਾਜ਼ ’ਤੇ ਫੇਲ੍ਹ ਹੋ ਗਈ ਹੈ, ਮੁੱਖ ਮੰਤਰੀ ਨੇ ਸ਼ਰਾਰਤ ਕਰਦਿਆਂ ਪੂਰੇ ਸਫੇ ਦਾ ਇਸ਼ਤਿਹਾਰ ਛਪਵਾਇਆ ਹੈ ਜਿਸ ਵਿਚ ਪਿਛਲੇ ਦੋ ਮਹੀਨਿਆਂ ਵਿਚ ਕੀਤੇ ਕੰਮ ਲਈ ਆਪਣੇ ਆਪ ਨੁੰ ਹੀ ਵਧਾਈ ਦੇ ਰਹੇ ਹਨ। ਉਹਨਾਂ ਕਿਾ ਕਿ ਇਹ ਇਸ਼ਤਿਹਾਰ ਝੂਠ ਦਾ ਪੁਲੰਦਾ ਹਨ। ਵੁਹਨਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਨੁੰ ਐਲਾਨਜੀਤ ਸਿੰਘ ਕਰ ਕੇ ਜਾਣਿਆ ਜਾਂਦਾ ਸੀ ਕਿਉਂਕਿ ਉਹ ਸਿਰਫ ਐਲਾਨ ਹੀ ਕਰਦੇ ਸਨ ਪਰ ਹੁਣ ਉਹਨਾਂ ਨੂੰ ਵਿਸ਼ਵਾਸਘਾਤ ਸਿੰਘ ਕਰ ਕੇ ਜਾਣਿਆ ਜਾਵੇਗਾ ਕਿਉਂਕਿ ਉਹ ਲੋਕਾਂ ਨਾਲ ਵਿਸ਼ਵਾਸਘਾਤ ਕਰਨ ਵਾਸਤੇ ਨਕਲੀ ਐਲਾਨਾਂ ਦੀ ਵਰਤੋਂ ਕਰ ਰਹੇ ਹਨ।

ਮੁੱਖ ਮੰਤਰੀ ’ਤੇ ਸਿੱਧਾ ਕਰਦਿਆਂ ਡਾ. ਚੀਮਾ ਨੇ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਨੇ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਬਾਰੇ ਝੁਠ ਕਿਉਂ ਬੋਲਿਆ ਜਦੋਂ ਕਿ ਅਜਿਹਾ ਕੁਝ ਹੋਇਆ ਹੀ ਨਹੀਂ ਹੈ ਅਤੇ ਹੁਣ ਵੀ ਪ੍ਰਾਈਵੇਟ ਥਰਮਲ ਕੰਪਨੀਆਂ ਨੁੰ ਜਾਰੀ ਕੀਤੇ ਕਾਰਣ ਦੱਸੋ ਨੋਟਿਸ ’ਤੇ ਕੇਂਦਰੀ ਟ੍ਰਿਬਿਊਨਲ ਨੇ ਰੋਕ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ 3 ਰੁਪਏ ਯੂਨਿਟ ਬਿਜਲੀ ਦਰਾਂ ਘਟਾਉਣ ਬਾਰੇ ਰੈਗੂਲੇਟਰੀ ਕਮਿਸ਼ਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਹ ਹੁਕਮ ਆਰਜ਼ੀ ਹੈ ਤੇ ਇਹ 31 ਮਾਰਚ 2022 ਤੱਕ ਹੀ ਲਾਗੂ ਰਹੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਬਿਜਲੀ ਦਰਾਂ ਵਿਚ ਕਟੌਤੀ 1 ਨਵੰਬਰ ਤੋਂ ਹੋਵੇਗੀ ਤੇ ਹੁਣ ਉਹ ਆਖ ਰਹੇ ਹਨ ਕਿ ਇਹ ਜਨਵਰੀ ਦੇ ਅੱਧ ਵਿਚ ਯਾਨੀ ਚੋਣਾਂ ਦੇ ਦਿਨਾਂ ਵਿਚ ਸ਼ੁਰੂ ਹੋਵੇਗੀ।

ਚੰਨੀ ’ਤੇ ਚੁਟਕੀ ਲੈਂਦਿਆਂ ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੀਤੇ ਸਾਰੇ ਐਲਾਨ ਪੂਰੇ ਕਰਨ ਦੀ ਜ਼ਿੰਮੇਵਾਰੀ ਅਗਲੀ ਸਰਕਾਰ ’ਤੇ ਸੁੱਟ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪੀ ਐਸ ਪੀ ਸੀ ਐਲ ਨੂੰ 2 ਕਿਲੋਵਾਟ ਤੱਕ ਦੇ ਲੋਡ ਵਾਲੇ ਘਰੇਲੂ ਖਪਤਕਾਰਾਂ ਦੇ ਬਿਜਲੀ ਬਿੱਲ ਮੁਆਫ ਕਰਨ ਦੇ ਬਦਲੇ ਵਿਚ 1500 ਕਰੋੜ ਰੁਪਏ ਅਦਾ ਨਹੀਂ ਕੀਤੇ ਗਏ। ਇਸੇ ਤਰੀਕੇ ਬਿਜਲੀ ਬਿੱਲਾਂ ਤੇ ਵਾਟਰ ਸਪਲਾਈ ਸਕੀਮਾਂ ਦੀ ਮੁਆਫੀ ਦੇ 1168 ਕਰੋੜ ਰੁਪਏ ਵੀ ਨਹੀਂ ਦਿੱਤੇ ਗਏ। ਉਹਨਾਂ ਕਿਹਾ ਕਿ ਹਾਲਾਤ ਇਹ ਹਨ ਕਿ ਸਰਕਾਰ ਪੰਚਾਇਤਾਂ ਦਾ ਭਵਿੱਖ ਦੇ ਬਿੱਲ ਵੀ ਮੁਆਫ ਕਰਨ ਦੇ ਐਲਾਨ ਕਰ ਰਹੀ ਹੈ ਤੇ ਦਾਅਵਾ ਕਰ ਰਹੀ ਹੈ ਕਿ ਰਮਾਇਣ, ਮਹਾਭਾਰਤ ਤੇ ਭਗਵਤ ਗੀਤਾ ਰਿਸਰਚ ਕੇਂਦਰ ਖੋਲ੍ਹਿਆ ਜਾਵੇਗਾ ਜਿਸ ਲਈ ਥਾਂ ਹਾਲੇ ਨਿਸ਼ਚਿਤ ਨਹੀਂ ਹੋਈ। ਉਹਨਾਂ ਨੇ ਮੁੱਖ ਮੰਤਰੀ ਵੱਲੋਂ ਰੇਤੇ ਦੀ ਕੀਮਤ 5.50 ਰੁਪਏ ਪ੍ਰਤੀ ਫੁੱਟ ਹੋਣ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਅਸਲ ਕੀਮਤ 28 ਰੁਪਏ ਪ੍ਰਤੀ ਫੁੱਟ ਹੀ ਹੈ।

ਡਾ. ਚੀਮਾ ਨੇ ਚੰਨੀ ਨੂੰ ਆਖਿਆ ਕਿ ਉਹ ਪਹਿਲਾਂ ਪਿਛਲੇ ਸਾਢੇ ਚਾਰ ਸਾਲਾਂ ਵਿਚ ਬਤੌਰ ਤਕਨੀਕੀ ਸਿੱਖਿਆ ਮੰਤਰੀ ਕੀਤੇ ਕੰਮ ਦਾ ਹਿਸਾਬ ਪੰਜਾਬੀਆਂ ਨੂੰ ਦੇਣ। ਉਹਨਾਂ ਕਿਹਾ ਕਿ ਜੇਕਰ ਨੌਜਵਾਨਾਂ ਨੁੰ ਨੌਕਰੀਆਂ ਨਹੀਂ ਮਿਲੀਆਂ ਤਾਂ ਇਸ ਲਈ ਉਹਨਾਂ ਦੀ ਢਿੱਲ ਮੱਠ ਜ਼ਿੰਮੇਵਾਰ ਹੈ। ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਜੇਕਰ ਉਹਨਾਂ ਨੇ ਆਪਣੇ ਦਾਅਵੇ ਮੁਤਾਬਕ ਇੰਨੇ ਵੱਡੇ ਵੱਡੇ ਫੈਸਲੇ ਲਏ ਹਨ ਤਾਂ ਫਿਰ ਸਮਾਜ ਦੇ ਸਾਰੇ ਵਰਗ ਉਹਨਾਂ ਅਤੇ ਉਹਨਾਂ ਦੀ ਸਰਕਾਰ ਦੇ ਖਿਲਾਫ ਰੋਸ ਪ੍ਰਦਸ਼ਨ ਕਿਉਂ ਕਰ ਰਹੇ ਹਨ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਤੁਸੀਂ ਕੱਖ ਨਹੀਂ ਕੀਤਾ ਤੇ ਕੱਖ ਨਹੀਂ ਕਰਨਾ। ਉਹਨਾਂ ਕਿਹਾ ਕਿ ਤੁਸੀਂ ਆਪਣੇ ਝੂਠ ਵੇਚਣ ਲਈ ਜਨਤਾ ਦਾ ਪੈਸਾ ਖਰਾਬ ਕਰਦੇ ਰਹੋਗੇ ਤੇ ਲੋਕ ਇਸ ਲਈ ਤੁਹਾਡੇ ਤੋਂ ਜਵਾਬਦੇਹੀ ਮੰਗਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਪੁਲਿਸ ਨੇ ਅੰਤਰ-ਸਰਹੱਦੀ ਨਸ਼ਾ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼; ਤਿੰਨ ਨਸ਼ਾ ਤਸਕਰਾਂ ਸਮੇਤ ਇੱਕ ਵੱਡੀ ਮੱਛੀ ਗ੍ਰਿਫਤਾਰ

ਚੰਡੀਗੜ੍ਹ/ਅੰਮ੍ਰਿਤਸਰ, 20 ਜੁਲਾਈ (ਬਲਜੀਤ ਮਰਵਾਹਾ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ...

ਪਟਿਆਲਾ ‘ਚ ਮੈਡੀਕਲ ਵਿਦਿਆਰਥੀ ਦੀ ਮੌਤ, ਹੋਸਟਲ ਦੇ ਕਮਰੇ ‘ਚੋਂ ਮਿਲੀ ਲਾਸ਼

ਪਟਿਆਲਾ ਵਿੱਚ ਮੈਡੀਕਲ ਫਾਈਨਲ ਏਅਰ ਦੀ ਵਿਦਿਆਰਥਣ ਦੀ ਲਾਸ਼ ਉਸ ਦੇ ਹੋਸਟਲ ਦੇ ਕਮਰੇ...

ਖੰਨਾ ਦੇ ਥਾਣੇ ‘ਚ ਹੰਗਾਮਾ, ਟਰਾਂਸਪੋਰਟਰ ਰਾਜ ਕੁਮਾਰ ਅਗਵਾ ਹੋਣ ‘ਤੇ ਪਰਿਵਾਰਕ ਮੈਂਬਰਾਂ ‘ਚ ਰੋਸ ਦੀ ਲਹਿਰ

ਖੰਨਾ ਦੀ ਅਨਾਜ ਮੰਡੀ ਦੇ ਬਾਹਰ ਟਰਾਂਸਪੋਰਟ ਯੂਨੀਅਨ ਤੋਂ 26 ਜੂਨ ਨੂੰ ਅਗਵਾ ਕੀਤੇ...

ਐਲੋਨ ਮਸਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਲੇਟਫਾਰਮ X ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਗਲੋਬਲ ਲੀਡਰ ਬਣਨ ਲਈ ਦਿੱਤੀ  ਵਧਾਈ

ਟੇਸਲਾ ਦੇ ਸੀਈਓ ਐਲੋਨ ਮਸਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ...

ਅੰਮ੍ਰਿਤਸਰ ‘ਚ ਸਨੈਚਰ ਨੂੰ ਲੋਕਾ ਕਾਬੂ ਕਰ ਕੀਤਾ ਪੁਲਿਸ ਹਵਾਲੇ, ਬਾਕੀ ਸਾਥੀ ਮੋਬਾਇਲ ਅਤੇ ਪੈਸੇ ਲੈ ਕੇ ਫਰਾਰ

ਅੰਮ੍ਰਿਤਸਰ:-ਮਾਮਲਾ ਅੰਮ੍ਰਿਤਸਰ ਦੇ ਮਾਲ ਮੰਡੀ ਦੇ ਬਾਹਰੋ ਸਾਹਮਣੇ ਆਇਆ ਹੈ ਜਿਥੇ ਚੰਡੀਗੜ੍ਹ ਤੋ ਅੰਮ੍ਰਿਤਸਰ...

ਮੋਗਾ ਦੇ ਪਾਵਰ ਗਰਿੱਡ ‘ਚ ਲੱਗੀ ਭਿਆਨਕ ਅੱਗ

ਮੋਗਾ ਦੇ ਪਿੰਡ ਸਿੰਘਾ ਵਾਲਾ ਦੇ 220 ਕੇਵੀਏ ਪਾਵਰ ਗਰਿੱਡ ਵਿੱਚ ਅੱਜ ਭਿਆਨਕ ਅੱਗ...

ਲੁਧਿਆਣਾ ‘ਚ ਥਾਣੇਦਾਰ ਨੇ ਨੌਜਵਾਨ ਦੀ ਕੀਤੀ ਕੁੱਟਮਾਰ, ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਦੀ ਕੀਤੀ ਮੰਗ

ਲੁਧਿਆਣਾ 'ਚ ਪਰਿਵਾਰਕ ਝਗੜੇ ਨੂੰ ਲੈ ਕੇ ਥਾਣੇ ਪਹੁੰਚੇ ਨੌਜਵਾਨ ਨੇ ਥਾਣੇਦਾਰ 'ਤੇ ਉਸ...

ਕੈਬਨਿਟ ਮੰਤਰੀ ਜਿੰਪਾ ਨੇ ਜਨਤਾ ਦਰਬਾਰ ’ਚ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ

ਹੁਸ਼ਿਆਰਪੁਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਆਪਣੇ ਦਫ਼ਤਰ ਵਿਖੇ ਲੋਕਾਂ ਦੀਆਂ...

ਮੋਗਾ ‘ਚ ਬਿਜਲੀ ਦੀ ਦਿੱਕਤ ਕਰਨ ਕਿਸਾਨਾਂ ਨੇ ਕੀਤਾ ਰੋਡ ਜਾਮ, ਟਰੈਕਟਰ-ਟਰਾਲੀ ਲਗਾ ਕੇ ਧਰਨੇ ‘ਤੇ ਬੈਠੇ

ਪੰਜਾਬ ਦੇ ਮੋਗਾ ਦੇ ਕਸਬਾ ਬਾਘਾ ਪੁਰਾਣਾ ਦੇ ਪਿੰਡ ਰੋਡੇ ਨੇੜੇ ਕਿਸਾਨਾਂ ਨੇ ਅੱਜ...