ਲੁਧਿਆਣਾ, 4 ਦਸੰਬਰ 2021 – ਫਰੀਦਕੋਟ ਨੇੜੇ ਬੁਰਜ ਜਵਾਹਰ ਸਿੰਘ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਚੋਰੀ ਅਤੇ ਬੇਅਦਬੀ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਅਤੇ ਪ੍ਰਬੰਧਕ ਪੀਆਰ ਨੈਨ ਐਸ ਆਈ ਟੀ ਵੱਲੋਂ ਭੇਜੇ ਤੀਜੇ ਸੰਮਨ ਦੇ ਬਾਵਜੂਦ ਵੀ 3 ਦਸੰਬਰ ਨੂੰ ਪੇਸ਼ ਨਹੀਂ ਹੋਏ। ਜਿਸ ਤੋਂ ਬਾਅਦ ਹੁਣ SIT ਡੇਰੇ ਜਾ ਕੇ ਪੁੱਛਗਿੱਛ ਕਰੇਗੀ।
ਐਸ ਆਈ ਟੀ ਮੁਖੀ ਅਤੇ ਆਈਜੀ ਐਸ ਪੀ ਐਸ ਪਰਮਾਰ ਨੇ ਦੱਸਿਆ ਕਿ ਇਸ ਕੇਸ ਵਿੱਚ ਵਿਪਾਸਨਾ ਇੰਸਾ ਅਤੇ ਪੀਆਰ ਨੈਨ ਨੂੰ ਭੇਜਿਆ ਗਿਆ ਇਹ ਤੀਜਾ ਸੰਮਨ ਸੀ। ਇਨ੍ਹਾਂ ਵਿੱਚੋਂ ਪੀਆਰ ਨੈਨ ਨੇ ਮੈਡੀਕਲ ਭੇਜਿਆ ਹੈ। ਐਸ ਆਈ ਟੀ ਆਉਣ ਵਾਲੇ ਦਿਨਾਂ ਵਿੱਚ ਡੇਰੇ ਵਿੱਚ ਜਾ ਕੇ ਦੋਵਾਂ ਤੋਂ ਪੁੱਛਗਿੱਛ ਕਰੇਗੀ।