ਆਂਧਰਾ ਪ੍ਰਦੇਸ਼ ਦੇ ਗੁੰਟੂਰ ਦੀ ਰਹਿਣ ਵਾਲੀ 13 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮੰਗਲਵਾਰ ਨੂੰ ਇਸ ਲੜਕੀ ਨੂੰ ਛੁਡਵਾਇਆ। ਨਾਬਾਲਗ ਨਾਲ 8 ਮਹੀਨਿਆਂ ਤੋਂ ਵੱਧ ਸਮੇਂ ਤੱਕ 80 ਲੋਕਾਂ ਨੇ ਸਮੂਹਿਕ ਬਲਾਤਕਾਰ ਕੀਤਾ। ਉਸ ਨੂੰ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਵੇਸ਼ਵਾਘਰਾਂ ਵਿੱਚ ਵੇਸਵਾਪੁਣੇ ਲਈ ਮਜਬੂਰ ਕੀਤਾ ਗਿਆ ਸੀ। ਪੁਲਸ ਨੇ ਸਾਰੇ 80 ਦੋਸ਼ੀਆਂ ਦੀ ਪਛਾਣ ਕਰ ਲਈ ਹੈ। ਅਤੇ 10 ਨੂੰ ਗ੍ਰਿਫਤਾਰ ਕੀਤਾ ਹੈ। ਬਾਕੀਆਂ ਦੀ ਭਾਲ ਜਾਰੀ ਹੈ।
ਮਾਸੂਮ ਦਾ ਬੁਰਾ ਸਮਾਂ ਉਦੋਂ ਸ਼ੁਰੂ ਹੋਇਆ ਜਦੋਂ ਉਸਦੀ ਮਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਇਸ ਤੋਂ ਪਹਿਲਾਂ ਜੂਨ 2021 ਵਿੱਚ, ਸਵਰਨ ਕੁਮਾਰੀ ਨਾਮ ਦੀ ਇੱਕ ਔਰਤ ਇੱਕ ਹਸਪਤਾਲ ਵਿੱਚ ਉਸਦੀ ਮਾਂ ਦੀ ਦੋਸਤ ਬਣ ਗਈ ਸੀ। ਸਵਰਨਾ ਉਸ ਮਾਸੂਮ ਨੂੰ ਗੋਦ ਲੈ ਕੇ ਆਪਣੇ ਪਿਤਾ ਨੂੰ ਬਿਨਾਂ ਦੱਸੇ ਆਪਣੇ ਨਾਲ ਲੈ ਗਈ।
ਅਗਸਤ 2021 ਵਿੱਚ, ਪੀੜਤ ਦੇ ਪਿਤਾ ਨੇ ਪੁਲਿਸ ਨੂੰ ਧੀ ਦੇ ਗੁੰਮ ਹੋਣ ਦੀ ਰਿਪੋਰਟ ਲਿਖਵਾਈ। ਫਿਰ ਪੁਲਿਸ ਸਵਰਨ ਕੁਮਾਰੀ ਤੱਕ ਪਹੁੰਚ ਗਈ। ਪੁਲਸ ਨੇ ਦੱਸਿਆ ਕਿ 80 ਲੋਕਾਂ ਦੀ ਪਛਾਣ ਕਰ ਲਈ ਗਈ ਹੈ। ਇਸ ਮਾਮਲੇ ਵਿੱਚ ਪਹਿਲੀ ਗ੍ਰਿਫ਼ਤਾਰੀ ਜਨਵਰੀ ਵਿੱਚ ਹੋਈ ਸੀ।
19 ਅਪ੍ਰੈਲ ਨੂੰ ਗੁੰਟੂਰ ਦੇ ਪੱਛਮੀ ਜ਼ੋਨ ਪੁਲਸ ਨੇ ਬੀ.ਟੈਕ ਦੇ ਵਿਦਿਆਰਥੀਆਂ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਦੋਸ਼ੀ ਅਤੇ ਪੀੜਤਾ ਤੋਂ ਪੁੱਛਗਿੱਛ ਕਰਨ ‘ਤੇ ਪੀੜਤਾ ਦੀ ਦਰਦਨਾਕ ਅਤੇ ਹੈਰਾਨ ਕਰਨ ਵਾਲੀ ਹਕੀਕਤ ਦਾ ਪਤਾ ਲਗਾਇਆ।
ਏ.ਐਸ.ਪੀ.ਸੁਪਰਾਜਾ ਅਨੁਸਾਰ ਪੁਲਿਸ ਨੇ ਪਹਿਲਾਂ ਸਾਰੇ ਦੋਸ਼ੀਆਂ ਦੀ ਪਹਿਚਾਣ ਕੀਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਸ਼ੁਰੂ ਕਰ ਦਿੱਤੀ। ਇਨ੍ਹਾਂ ਵਿੱਚੋਂ ਕੁਝ ਗੈਂਗ ਚਲਾਉਣ ਵਾਲੇ ਹਨ, 35 ਟਾਊਟ ਹਨ ਅਤੇ ਬਾਕੀ ਗਾਹਕ ਬਣ ਕੇ ਆਉਣ ਵਾਲੇ ਲੋਕ ਹਨ। ਲੜਕੀ ਦੀ ਉਮਰ ਅਤੇ ਹਾਲਤ ਦਾ ਫਾਇਦਾ ਉਠਾਉਂਦੇ ਹੋਏ ਕਈ ਗਿਰੋਹ ਉਸ ਨੂੰ ਖਰੀਦ ਕੇ ਵੇਚਦੇ ਸਨ।
ਪੁਲਸ ਲੰਡਨ ‘ਚ ਮੌਜੂਦ ਦੋਸ਼ੀ ਦੀ ਭਾਲ ‘ਚ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਵਿਜੇਵਾੜਾ, ਹੈਦਰਾਬਾਦ, ਕਾਕੀਨਾਡਾ ਅਤੇ ਨੇਲੋਰ ਤੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਇੱਕ ਕਾਰ, 53 ਮੋਬਾਈਲ, ਤਿੰਨ ਆਟੋ ਅਤੇ ਕੁਝ ਬਾਈਕ ਵੀ ਬਰਾਮਦ ਕੀਤੇ ਹਨ।
----------- Advertisement -----------
13 ਸਾਲਾ ਨਾਬਾਲਗ ਨਾਲ 8 ਮਹੀਨੇ ਤੱਕ 80 ਲੋਕਾਂ ਨੇ ਕੀਤਾ ਸਮੂਹਿਕ ਬਲਾਤਕਾਰ
Published on
----------- Advertisement -----------
----------- Advertisement -----------