ਖੇਮਕਰਨ : – ਪੰਜਾਬ ਦੇ ਅੰਮ੍ਰਿਤਸਰ ਦੇ ਖੇਮਕਰਨ ਵਿਧਾਨ ਸਭਾ ਹਲਕੇ ਦੇ ਪਿੰਡ ਬਾਸਰਕੇ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੇ ਸਮਰਥਕਾਂ ਵਿੱਚ ਝੜਪ ਹੋ ਗਈ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਇੱਕ ਔਰਤ ਸਮੇਤ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜ਼ਖ਼ਮੀਆਂ ਦੀ ਪਛਾਣ ਗਰਜਿੰਦਰ ਸਿੰਘ, ਰਣਜੀਤ ਸਿੰਘ, ਗੁਰਭੇਜ ਸਿੰਘ, ਬਲਬੀਰ ਸਿੰਘ ਅਤੇ ਸ਼ੰਟੀ ਵਜੋਂ ਹੋਈ ਹੈ।
ਅਕਾਲੀ ਸਮਰਥਕ ਗਰਜਿੰਦਰ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਹਰਦੇਵ ਸਿੰਘ ਨੇ ਆਪਣੇ ਘਰ ਆਟਾ ਦਾਲ ਸਕੀਮ ਦੀ ਕਣਕ ਰੱਖੀ ਹੋਈ ਹੈ। ਆਪਣੇ ਕੋਟੇ ਦੀ ਕਣਕ ਲੈਣ ਲਈ ਸਰਪੰਚ ਦੇ ਘਰ ਜਾ ਰਹੇ ਗਰੀਬ ਲੋਕਾਂ ਨੂੰ ਹਰਦੇਵ ਸਿੰਘ ਵੱਲੋਂ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਭਿੱਖੀਵਿੰਡ ਦੇ ਡੀਐਸਪੀ ਤਰਸੇਮ ਮਸੀਹ ਨੇ ਕਿਹਾ ਕਿ ਇੱਕ ਧਿਰ ਦੇ ਸਮਰਥਕ ਦੋਸ਼ ਲਗਾ ਰਹੇ ਹਨ ਕਿ ਕਣਕ ਦੀ ਵੰਡ ਨੂੰ ਲੈ ਕੇ ਵਿਵਾਦ ਪੈਦਾ ਹੋਇਆ ਹੈ, ਜਦਕਿ ਦੂਜੀ ਧਿਰ ਦੇ ਵਰਕਰ ਇਸ ਨੂੰ ਸਿਆਸੀ ਰੰਜਿਸ਼ ਦੱਸ ਰਹੇ ਹਨ। ਅਸੀਂ ਦੋਵੇਂ ਧਿਰਾਂ ਦੇ ਬਿਆਨ ਦਰਜ ਕਰ ਰਹੇ ਹਾਂ। ਦੋਵਾਂ ਧਿਰਾਂ ਦੇ ਸਮਰਥਕਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ।
----------- Advertisement -----------
ਖੇਮਕਰਨ ‘ਚ ਅਕਾਲੀ – ਕਾਂਗਰਸੀ ਸਮਰਥਕਾਂ ‘ਚ ਚੱਲੀਆਂ ਗੋਲੀਆਂ
Published on
----------- Advertisement -----------
----------- Advertisement -----------












