ਚੰਡੀਗੜ੍ਹ : – ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੋਣ ਮਾਹੌਲ ਵਿੱਚ ਕਾਂਗਰਸ ‘ਤੇ ਦੋਹਰਾ ਹਮਲਾ ਕੀਤਾ ਹੈ। ਉਨ੍ਹਾਂ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਕਾਂਗਰਸ ਇੱਕ ਸਰਕਸ ਬਣ ਗਈ ਹੈ, ਜਦਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋਵਾਂ ਸੀਟਾਂ ਤੋਂ ਵਿਧਾਨ ਸਭਾ ਚੋਣਾਂ ਹਾਰ ਜਾਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਸ ਬਣ ਚੁੱਕੀ ਹੈ। ਕਾਂਗਰਸੀ ਆਗੂ ਆਪਸ ਵਿੱਚ ਲੜ ਰਹੇ ਹਨ। ਸੀਐਮ ਚੰਨੀ ਨੇ ਆਪਣੀ ਜਾਂਚ ਕਰਵਾ ਲਈ ਹੈ। ਅਜਿਹੇ ‘ਚ ਖੁਦ ਨੂੰ ਕਲੀਨ ਚਿੱਟ ਦੇਣਾ ਉਨ੍ਹਾਂ ਦਾ ਚਮਤਕਾਰ ਹੈ। ਲੋਕਾਂ ਵਿੱਚ ਉਨ੍ਹਾਂ ਪ੍ਰਤੀ ਰੋਸ ਹੈ। ਉਨ੍ਹਾਂ ਦੇ ਸ਼ਾਸਨ ‘ਚ ‘ਰੇਤ ਦੀ ਚੋਰੀ’ ਹੋ ਰਹੀ ਹੈ। ਜਦੋਂ ਉਸ ਦੇ ਰਿਸ਼ਤੇਦਾਰ ਮੰਨ ਚੁੱਕੇ ਹਨ ਕਿ ਸਾਰਾ ਪੈਸਾ ਚੰਨੀ ਦਾ ਹੈ ਤਾਂ ਈਡੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰਦੀ?
ਕੇਜਰੀਵਾਲ ਨੇ ਅੱਗੇ ਦਾਅਵਾ ਕੀਤਾ ਕਿ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਬਣਨਗੇ ਤਾਂ ਉਹ ਰੇਤ ਮਾਈਨਿੰਗ ਦੀ ਨਿਰਪੱਖ ਜਾਂਚ ਕਰਵਾਉਣਗੇ। ਚੰਨੀ ਦੋਵੇਂ ਸੀਟਾਂ (ਚਮਕੌਰ ਸਾਹਿਬ ਅਤੇ ਭਦੌੜ) ਤੋਂ ਹਾਰ ਜਾਣਗੇ। ਜਦੋਂ ਉਹ ਵਿਧਾਇਕ ਨਹੀਂ ਬਣ ਸਕਦੇ ਤਾਂ ਮੁੱਖ ਮੰਤਰੀ ਕਿਥੋਂ ਬਣਨਗੇ।
----------- Advertisement -----------
ਕਾਂਗਰਸ ‘ਸਰਕਸ’ ਬਣ ਕੇ ਰਹਿ ਗਈ ਹੈ : ਕੇਜਰੀਵਾਲ
Published on
----------- Advertisement -----------
----------- Advertisement -----------












