ਜਿਲਾ ਹੁਸ਼ਿਆਰਪੁਰ ਦੇ ਬਲਾਕ ਦਸੂਹਾ ਅਤੇ ਹਾਜੀ ਪੁਰ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਵਿੱਚ ਖਾਲਿਸਤਾਨ ਦੇ ਸਮਰਥਨ ਵਿੱਚ ਲਿਖੇ ਨਾਅਰੇ ਪੁਲਿਸ ਬਣੀ ਰਹੀ ਮੂਕ ਦਰਸ਼ਕ ਲੋਕਾਂ ਦੇ ਵਿਰੋਧ ਕਰਨ ਤੋਂ ਬਾਅਦ ਪੁਲਸ ਨੇ ਪੇਂਟ ਕਰਕੇ ਸਾਫ ਕੀਤਾ ਲਿਖਿਆ ਖਾਲਿਸਤਾਨ| ਕੰਢੀ ਖੇਤਰ ਅੰਦਰ ਪੈਂਦੇ ਪਿੰਡ ਲੱਬਰ, ਕੰਧੋਂ ਕਰੋੜਾ, ਗੱਗੜ, ਜੁਗਿਆਲ, ਬੜਲਾ ਅਤੇ ਪਿੰਡ ਬੱਡਲਾ ਆਦਿ ਪਿੰਡਾਂ ਵਿੱਚ ਖਾਲਿਸਤਾਨ ਦੇ ਸਮਰਥਨ ਵਿਚ ਨਾਅਰੇ ਲਿਖੇ ਗਏ। ਜਿਸ ਕਾਰਨ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਬੁੱਧਵਾਰ ਸਵੇਰੇ ਪਿੰਡ ਗੱਗੜ, ਕੰਧੋਂ ਕਰੋੜਾ ਵਿਖੇ ਹਾਜੀਪੁਰ ਪੁਲਿਸ ਨੇ ਪਹੁੰਚ ਕੇ ਉਪਰੋਕਤ ਨਾਰਿਆ ਨੂੰ ਸਾਫ਼ ਕਰਵਾਇਆ। ਉਕਤ ਪਿੰਡਾਂ ਦੇ ਲੋਕਾਂ ਦਾ ਕਹਿਣਾ ਸੀ ਕਿ ਜੋ ਨਾਰੇ ਕੰਧਾ ਉੱਤੇ ਲਿਖੇ ਗਏ ਹਨ। ਉਹ ਕੁਝ ਦਿਨਾਂ ਤੋਂ ਲਿਖੇ ਗਏ ਸਨ । ਅਤੇ ਜੋ ਪਿੰਡ ਬਡਲਾ ਕੰਡੀ ਕੈਨਾਲ ਨਹਿਰ ਦੇ ਸਰਕਾਰੀ ਬੋਰਡ ਤੇ ਲਿਖਿਆ ਸੀ ਕਾਫੀ ਦਿਨਾਂ ਤੋਂ ਲਿਖਿਆ ਗਿਆ ਸੀ ਪਰ ਕੰਡੀ ਨਹਿਰ ਰੋਡ ਉਪਰ ਇੰਨੀ ਅਵਾਜਾਈ ਹੋਣ ਦੇ ਬਾਵਜੂਦ ਵੀ ਪੁਲਿਸ ਨੂੰ ਇਸ ਦੀ ਜਾਣਕਾਰੀ ਨਹੀਂ ਸੀ ਪੱਤਰਕਾਰਾਂ ਦੀ ਟੀਮ ਵੱਲੋਂ ਜਦੋਂ ਡੀ ਐਸ ਪੀ ਦਸੂਹਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਅਜਿਹੀਆਂ ਖਬਰਾਂ ਮਿਲਦੀਆਂ ਹਨ|
ਮੌਕੇ ਤੇ ਮੌਜੂਦ ਹਿੰਦੂ ਸਮਾਜ ਸਗੰਠਨ ਦੇ ਨੌਜਵਾਨ ਆਗੂ ਅੰਕਿਤ ਰਾਣਾ ਨੇ ਕਿਹਾ ਕਿ ਜਿਹੜੇ ਵੀ ਵੱਖ ਵਾਦੀ ਸੋਚ ਵਾਲੇ ਸ਼ਰਾਰਤੀ ਅਨਸਰਾਂ ਵੱਲੋਂ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਮਨਸੂਬਿਆਂ ਨੂੰ ਲੋਕ ਕਿਸੇ ਵੀ ਕੀਮਤ ਤੇ ਨੇਪਰੇ ਨਹੀਂ ਚੜ੍ਹਨ ਦੇਣਗੇ । ਰਾਣਾ ਨੇ ਕਿਹਾ ਕਿ ਆਉਣ ਵਾਲੀ 15 ਅਗਸਤ ਨੂੰ ਆਜ਼ਾਦੀ ਦੇ ਦਿਹਾੜੇ ਤੇ ਉਹ ਆਪਣੀ ਪਾਰਟੀ ਦੇ ਵਰਕਰਾਂ ਨਾਲ ਉਸ- ਉਸ ਜਗ੍ਹਾ ਤੇ ਤਿਰੰਗਾਂ ਫੇਹਰਾਉਣਗੇ । ਜਿੱਥੇ–ਜਿੱਥੇ ਸ਼ਰਾਰਤੀ ਅਨਸਰਾਂ ਵੱਲੋਂ ਉਪਰੋਕਤ ਨਾਅਰੇ ਲਿਖੇ ਗਏ ਹਨ।
ਇਸ ਸੰਬੰਧ ਵਿੱਚ ਡੀ ਐਸ ਪੀ ਦਸੂਹਾ ਬਲਵੀਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਤੁਹਾਡੇ ਕੋਲੋਂ ਪ੍ਰਾਪਤ ਹੋਈ ਹੈ। ਪੁਲਸ ਜਲਦ ਆਪਣੀ ਕਾਰਵਾਈ ਸ਼ੁਰੂ ਕਰੇਗੀ। ਅਤੇ ਇਹੋ ਜਿਹੇ ਕਿਸੇ ਵੀ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਜੋ ਖ਼ੇਤੱਰ ਦਾ ਮਾਹੌਲ ਵਿਗਾੜਨ ਵਿੱਚ ਲੱਗੇ ਹੋਏ ਹਨ।




