ਚੰਡੀਗੜ੍ਹ, 20 ਅਪ੍ਰੈਲ : – ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ਤੋਂ ਸ਼ੁਰੂ ਹੋ ਰਹੇ ਸਮਾਜਿਕ ਨਿਆਂ ਪੰਦਰਵਾੜੇ ਤਹਿਤ ਚੰਡੀਗੜ੍ਹ ਭਾਜਪਾ ਮਹਿਲਾ ਮੋਰਚਾ ਵੱਲੋਂ ਭਾਜਪਾ ਦੇ ਸੂਬਾ ਪ੍ਰਧਾਨ ਅਰੁਣ ਸੂਦ ਦੇ ਨਿਰਦੇਸ਼ਾਂ ਅਨੁਸਾਰ ਅਤੇ ਮਹਿਲਾ ਮੋਰਚਾ ਸੂਬਾ ਇੰਚਾਰਜ ਕੈਲਾਸ਼ ਚੰਦ ਜੈਨ ਦੀ ਦੇਖ-ਰੇਖ ਹੇਠ ਅਤੇ ਮਹਿਲਾ ਮੋਰਚਾ ਸੂਬਾ ਪ੍ਰਧਾਨ ਡਾ. ਪ੍ਰਧਾਨ ਸੁਨੀਤਾ ਧਵਨ ਨੇ ਅੱਜ ਦੂਜੇ ਦਿਨ ਪੋਸ਼ਣ ਅਭਿਆਨ ਦੀ ਵੀ ਸ਼ੁਰੂਆਤ ਕੀਤੀ ਅਤੇ ਕਈ ਪ੍ਰੋਗਰਾਮ ਕਰਵਾਏ ਗਏ।
ਇਸ ਮੌਕੇ ਮਹਿਲਾ ਮੋਰਚਾ ਦੀ ਕੌਮੀ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਚੰਡੀਗੜ੍ਹ ਦੀ ਮੁਹਿੰਮ ਦੇ ਕੋਆਰਡੀਨੇਟਰ ਉਪਦੇਸ਼ ਅੰਦੋਤਰਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਭਾਜਪਾ ਦੀ ਸੂਬਾ ਮੀਤ ਪ੍ਰਧਾਨ ਆਸ਼ਾ ਜਸਵਾਲ, ਮਹਿਲਾ ਮੋਰਚਾ ਦੀ ਜਨਰਲ ਸਕੱਤਰ ਨੇਹਾ ਅਰੋੜਾ, ਰੂਬੀ ਗੁਪਤਾ, ਜ਼ਿਲ੍ਹਾ ਪ੍ਰਧਾਨ ਰਾਗਿਨੀ ਮਿਸ਼ਰਾ, ਬਿਮਲਾ ਗੁਪਤਾ, ਸੋਨਮ ਵਰਮਾ ਸਮੇਤ ਮਮਤਾ, ਨੀਤੂ, ਸ਼ਸ਼ੀ, ਰਿਤੂ ਅਤੇ ਮਹਿਲਾ ਮੋਰਚਾ ਦੀਆਂ ਕਈ ਵਰਕਰ ਹਾਜ਼ਰ ਸਨ।
ਸ਼ਹਿਰ ਦੀਆਂ ਵੱਖ-ਵੱਖ ਆਂਗਣਵਾੜੀਆਂ ਵਿੱਚ ਪ੍ਰੋਗਰਾਮ ਕਰਵਾਏ ਗਏ ਜਿਸ ਵਿੱਚ ਆਏ ਹੋਏ ਬੱਚਿਆਂ ਨੂੰ ਪੌਸ਼ਟਿਕ ਭੋਜਨ ਦਿੱਤਾ ਗਿਆ ਅਤੇ ਆਂਗਣਵਾੜੀ ਵਰਕਰਾਂ ਅਤੇ ਸੰਚਾਲਕਾਂ ਨੂੰ ਸਨਮਾਨਿਤ ਕੀਤਾ ਗਿਆ।
ਅੱਜ ਸੈਕਟਰ 19 ਦੀ ਆਂਗਣਵਾੜੀ, ਸੈਕਟਰ 37 ਦੀ ਆਂਗਣਵਾੜੀ ਅਤੇ ਰਾਮਦਰਬਾਰ ਦੀ ਆਂਗਣਵਾੜੀ ਵਿੱਚ ਪ੍ਰੋਗਰਾਮ ਕਰਵਾਏ ਗਏ, ਜਿਸ ਵਿੱਚ ਕੁੱਲ 500 ਬੱਚਿਆਂ ਨੂੰ ਪੌਸ਼ਟਿਕ ਭੋਜਨ ਦੇ ਪੈਕੇਟ, ਦੁੱਧ ਦੀਆਂ ਬੋਤਲਾਂ ਅਤੇ ਹੋਰ ਵਸਤੂਆਂ ਦਿੱਤੀਆਂ ਗਈਆਂ।
ਪ੍ਰੋਗਰਾਮਾਂ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਪੋਸ਼ਣ ਬਾਰੇ ਦੱਸਿਆ ਗਿਆ ਅਤੇ ਪੌਸ਼ਟਿਕ ਭੋਜਨ ਲੈਣ ਲਈ ਪ੍ਰੇਰਿਤ ਕੀਤਾ ਗਿਆ।














