ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ ਦੇਰ ਰਾਤ 10ਵੀਂ ਜਮਾਤ ਦੀ ਟਰਮ-1 ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਵਿਦਿਆਰਥੀ ਆਪਣੇ ਸਬੰਧਤ ਸਕੂਲ ਪ੍ਰਸ਼ਾਸਨ ਕੋਲੋਂ ਸਕੋਰ ਕਾਰਡ ਪ੍ਰਾਪਤ ਕਰ ਸਕਦੇ ਹਨ। CBSE ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਨਤੀਜੇ ਦੀ ਜਾਣਕਾਰੀ ਦਿੱਤੀ ਹੈ।

ਬੋਰਡ ਨੇ ਦੱਸਿਆ ਕਿ ਦਸਵੀਂ ਜਮਾਤ ਦੀ ਟਰਮ-1 ਦੀ ਪ੍ਰੀਖਿਆ ਦਾ ਨਤੀਜਾ ਸਕੂਲਾਂ ਨੂੰ ਭੇਜ ਦਿੱਤਾ ਗਿਆ ਹੈ। ਬੋਰਡ ਨੇ ਕਿਹਾ ਕਿ ਸਕੂਲਾਂ ਨੂੰ ਸਿਰਫ਼ ਥਿਊਰੀ ਪ੍ਰੀਖਿਆ ਦੇ ਅੰਕ ਭੇਜੇ ਗਏ ਹਨ। ਅੰਦਰੂਨੀ ਅਤੇ ਪ੍ਰੈਕਟੀਕਲ ਪ੍ਰੀਖਿਆਵਾਂ ਦੇ ਨਤੀਜੇ ਪਹਿਲਾਂ ਹੀ ਸਕੂਲਾਂ ਕੋਲ ਉਪਲਬਧ ਹਨ।












