November 21, 2026, 5:44 pm
----------- Advertisement -----------
HomeNewsEntertainmentਚੰਡੀਗੜ ਦੀ ਬਿਜਨੈਸਮੇਨ ਮਹਿਲਾ ਨੇ ਜਿੱਤਿਆ ‘ਮਿਸੇਜ ਰਾਇਲ ਇੰਡੀਆ ਇੰਟਰਨੈਸ਼ਨਲ 2022’ ਦਾ...

ਚੰਡੀਗੜ ਦੀ ਬਿਜਨੈਸਮੇਨ ਮਹਿਲਾ ਨੇ ਜਿੱਤਿਆ ‘ਮਿਸੇਜ ਰਾਇਲ ਇੰਡੀਆ ਇੰਟਰਨੈਸ਼ਨਲ 2022’ ਦਾ ਖਿਤਾਬ

Published on

----------- Advertisement -----------

ਸਿੱਖਣ ਅਤੇ ਨਵੇਂ ਮੌਕਿਆਂ ਦੀ ਤਲਾਸ਼ ਕਰਨ ਦਾ ਬਿਹਤਰੀਨ ਮੰਚ : ਸੋਨੂ ਸੇਠੀ ਹੁਰਿੱਆ

ਚੰਡੀਗੜ, 21 ਅਪ੍ਰੈਲ ( )- ਚੰਡੀਗੜ ਦੇ ਲਈ ਮਾਣ ਵਾਲੀ ਗੱਲ ਹੈ ਕਿ ਸ਼ਹਿਰ ਦੀ ਸੋਨੂੰ ਸੇਠੀ ਹੁਰਿਆ ਨੇ ‘ਮਿਸੇਜ ਰਾਇਲ ਇੰਡੀਆ ਇੰਟਰਨੈਸ਼ਨਲ 2022’ ਦਾ ਖਿਤਾਬ ਜਿਤਿਆ। ਇਸ ਸੁੰਦਰਤਾ ਮੁਕਾਬਲੇ ਵਿਚ ਦੇਸ਼ ਭਰ ਤੋਂ ਕਈ ਸੁੰਦਰ ਮਹਿਲਾਵਾਂ ਨੇ ਹਿੱਸਾ ਲਿਆ।
ਇਸ ਮੌਕੇ ਗੱਲਬਾਤ ਕਰਦਿਆਂ ਸੋਨੂੰ ਸੇਠੀ ਹੁਰਿੱਆ ਨੇ ਕਿਹਾ ਕਿ ਰਾਇਲ ਮਿਸੇਜ ਇੰਡੀਆ ਇੰਟਰਨੈਸ਼ਨਲ ਮੰਚ ਦੇ ਜਰੀਏ ਉਨਾਂ ਨੂੰ ਆਪਣੇ ਲਈ ਕੁੱਝ ਖਾਸ ਕਰਨ ਤੇ ਨਵੇਂ ਮੌਕੇ ਅਤੇ ਅਨੁਭਵ ਦਾ ਇਕ ਵਿਸ਼ੇਸ਼ ਮੌਕਾ ਮਿਲਿਆ। ਉਨਾਂ ਕਿਹਾ ਕਿ ਇਹ ਮੌਕੇ ਉਨਾਂ ਦੇ ਲਈ ਆਪਣੇ ਆਪ ਨੂੰ ਸੇਫ ਜੋਨ ਤੋਂ ਬਾਹਰ ਕੱਢਣ ਅਤੇ ਦੂਜਿਆਂ ਦੇ ਬਾਰੇ ਵਿਚ ਜਾਨਣ ਅਤੇ ਸਭ ਤੋਂ ਅਹਿਮ ਗੱਲ ਇਹ ਕਿ ਇਕ ਵਿਅਕਤੀ ਵਿਸ਼ੇਸ ਦੇ ਰੂਪ ਵਿਚ ਵਿਕਸਿਤ ਹੋਣ ਅਤੇ ਸਾਡੇ ਆਪਣੇ ਕੌਸ਼ਲ ਵਿਚ ਸੁਧਾਰ ਦਾ ਮੌਕਾ ਸੀ।

ਸੋਨੂੰ ਸੇਠੀ ਹੁਰਿਆ ਜੋ ਕਿ ਚੰਡੀਗੜ ਵਿਚ ਪੈਦਾ ਹੋਈ ਅਤੇ ਪੂਰਾ ਜੀਵਨ ਚੰਡੀਗੜ ਵਿਚ ਗੁਜਾਰਿਆ ਹੈ, ਜੋ ਕਿ ਹਮੇਸ਼ਾ ਸੁੰਦਰਤਾ ਮੁਕਾਬਲਿਆਂ ਵਿਚ ਹਿੱਸਾ ਲੈਣ ਦਾ ਸੁਪਣਾ ਦੇਖਦੀ ਸੀ, ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕ ਆਧੁਨਿਕ ਸਮਕਾਲੀਨ ਮਹਿਲਾ ਹੋਣ ਦੇ ਨਾਤੇ ਹਮੇਸ਼ਾ ਆਪਣੇ ਜੁਨੂਨ ਦਾ ਪਿੱਛਾ ਕੀਤਾ ਅਤੇ ਨਵੀਂ ਚੀਜਾਂ ਸਿੱਖਣ ’ਤੇ ਧਿਆਨ ਕੇਂਦਰਿਤ ਕੀਤਾ ਹੈ। ਮੈਨੂੰ ਆਪਣੇ ਬਚਪਨ ਦੇ ਸੁਪਣੇ ਨੂੰ ਪੂਰਾ ਕਰਨ ਦੇ ਲਈ ਸੁੰਦਰਤਾ ਮੁਕਾਬਲਿਆਂ ਵਿਚ ਹਿੱਸਾ ਲੈਣ ਦੇ ਲਈ ਕਾਫੀ ਪ੍ਰੇਰਿਤ ਕੀਤਾ ਗਿਆ ਸੀ। ਟਾਈਟਲ ਤੋਂ ਇਲਾਵਾ ਉਨਾਂ ਆਪਣੇ ਖਾਣਾ ਬਨਾਉਣ ਦੀ ਮੁਹਾਰਤ ਜਰੀਏ ਸ਼ੋਅ ਵਿਚ ‘ਟੇਲੈਂਟ’ ਰਾਉਂਡ ਵੀ ਜਿੱਤਿਆ।
ਉਨਾਂ ਕਿਹਾ ਕਿ ਇਕ ਮਾਂ, ਪੱਤਨੀ ਅਤੇ ਗ੍ਰਹਿਣੀ ਦੇ ਰੂਪ ਵਿਚ ਮਹਿਲਾਵਾਂ ਕਈ ਖੁਆਇਸ਼ਾਂ ਰੱਖਦੀਆਂ ਹਨ, ਇਨਾਂ ਵਿੱਚੋਂ ਖੁਸ਼ਕਿਸਮਤ ਮਹਿਲਾਵਾਂ ਉਹ ਹਨ, ਜਿਨਾਂ ਨੂੰ ਬਿਜਨੈਸ ਕਰਨ ਅਤੇ ਚੰਗਾ ਜੀਵਨ ਜਿਉਣ ਦਾ ਮੌਕਾ ਮਿਲਦਾ ਹੈ। ਉਨਾਂ ਦੱਸਿਆ ਕਿ ਆਪਣੇ ਜੀਵਨ ਦੇ ਟੀਚੇ ਹਾਸਿਲ ਕਰਨ ਦੇ ਲਈ ਉਨਾਂ ਨੂੰ ਬਹੁਤ ਮਿਹਨਤ ਕਰਨੀ ਪਈ ਅਤੇ ਹੁਣ ਉਹ ਬਹੁਤ ਆਰਾਮ ਨਾਲ ਪੱਤਨੀ, ਬੇਟੀ, ਗ੍ਰਹਿਣੀ ਅਤੇ ਬਿਜਨੈਸਮੇਨ ਦੇ ਰੁੱਪ ਵਿਚ ਆਪਣੀ ਭੂਮਿਕਾ ਨਿਭਾ ਰਹੀ ਹਨ।

ਉਨਾਂ ਦੱਸਿਆ ਕਿ ਉਹ ਇਕ ਗੈਰ ਸਰਕਾਰੀ ਸੰਸਥਾ ਨਾਲ ਵੀ ਜੁੜੀ ਹੋਈ ਹੈ, ਜੋ ਬੇਘਰ ਇਨਸਾਨਾਂ ਅਤੇ ਜਾਨਵਰਾਂ ਦੇ ਲਈ ਕੰਮ ਕਰਦੀ ਹੈ। ਉਨਾਂ ਕਿਹਾ ਕਿ ਜੀਵਨ ਬਹੁਤ ਵੱਡਾ ਹੁੰਦਾ ਹੈ ਅਤੇ ਤੁਹਾਡੇ ’ਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਇਸ ਨੂੰ ਕਿਵੇਂ ਜਿਉਣਾ ਹੈ। ਉਨਾਂ ਕਿਹਾ ਕਿ ਮੇਰੇ ਲਈ ਜਿਉਣ ਦੀ ਕਲਾ ਦੂਜਿਆਂ ਨੂੰ ਖੁਸ਼ੀ ਦੇਣਾ ਹੈ ਅਤੇ ਲੋਕਾਂ ਨੂੰ ਹਰ ਦਿਨ ਖੁਸ਼ੀ ਅਤੇ ਖੁਬਸੂਰਤੀ ਨਾਲ ਜਿਉਣਾ ਚਾਹੀਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਮ੍ਰਿਤਕ ਦੇਹ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਨੇ ਪਿੱਛੇ ਤੋਂ ਪਿਕਅੱਪ ਨੂੰ ਮਾਰੀ ਟੱਕਰ, 5 ਦੀ ਮੌਤ

 ਸ਼ਨੀਵਾਰ ਸਵੇਰੇ ਪੂਰਵਾਂਚਲ ਐਕਸਪ੍ਰੈਸਵੇਅ 'ਤੇ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਸੁਬੇਹਾ ਥਾਣਾ...

Flipkart ਦੇ ਗੋਦਾਮ ’ਚ ਜੁੱਤੀਆਂ ਦਾ ਵੱਡਾ ਖੇਡ, ਨਵੇਂ ਜੁੱਤਿਆਂ ਦੀ ਥਾਂ ਡੱਬਿਆਂ ’ਚ ਮਿਲੇ ਪੁਰਾਣੇ ਤੇ ਫਟੇ ਜੁੱਤੇ

ਆਗਰਾ ਵਿੱਚ ਫਲਿੱਪਕਾਰਟ ਦੇ ਗੋਦਾਮ ਵਿੱਚ ਡਿਲੀਵਰੀ ਲਈ ਭੇਜੇ ਗਏ 550 ਜੁੱਤਿਆਂ ਦੇ ਡੱਬਿਆਂ...

 ਪੰਜਾਬ ਬੋਰਡ ਵਲੋਂ 8ਵੀਂ, 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 2026-27 ਅਕਾਦਮਿਕ ਸਾਲ ਲਈ 8ਵੀਂ, 10ਵੀਂ ਅਤੇ 12ਵੀਂ...

ਖ਼ੁਦਕੁਸ਼ੀ ਮਾਮਲੇ ’ਚ ਸਾਬਕਾ ਮੰਤਰੀ ਭੁੱਲਰ ਦੇ ਪਿਤਾ ਨੂੰ ਸੁਪਰੀਮ ਕੋਰਟ ਤੋਂ ਰਾਹਤ, ਪੀ.ਏ. ਦੀ ਜ਼ਮਾਨਤ ਅਰਜ਼ੀ ਰੱਦ

ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਖ਼ੁਦਕੁਸ਼ੀ ਮਾਮਲੇ ਵਿੱਚ ਸੁਪਰੀਮ ਕੋਰਟ...

ਹੁਣ ਸਕੂਲਾਂ ‘ਚ ਹੀ ਅਪਡੇਟ ਹੋਵੇਗਾ ਬੱਚਿਆਂ ਦਾ ਆਧਾਰ, ਲਗਾਇਆ ਜਾਵੇਗਾ ਕੈਂਪ; ਨਹੀਂ ਲੱਗੇਗੀ ਕੋਈ ਫ਼ੀਸ

ਜੇਕਰ ਤੁਸੀਂ ਆਪਣੇ ਬੱਚੇ ਦਾ ਆਧਾਰ ਕਾਰਡ ਤਾਂ ਬਣਵਾ ਲਿਆ ਹੈ, ਪਰ ਉਸ ਤੋਂ...

ਜੱਦੀ ਘਰ ਪਹੁੰਚੇ MP ਅੰਮ੍ਰਿਤਪਾਲ ਸਿੰਘ, ਸਾਰਿਆਂ ਨੂੰ ਹੱਥ ਜੋੜ ਕੇ ਮਿਲੇ

ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਆਪਣੇ ਜੱਦੀ ਪਿੰਡ ਜੱਲੂਪੁਰ ਖੇੜਾ, ਅੰਮ੍ਰਿਤਸਰ...

ਇਸ ਸਾਲ 53,700 ਰੁ. ਸਸਤਾ ਹੋਇਆ ਸੋਨਾ, 9 ਦਿਨਾਂ ‘ਚ ਕੀਮਤਾਂ ਵਿਚ 17 ਹਜ਼ਾਰ ਤੋਂ ਵੱਧ ਦੀ ਗਿਰਾਵਟ

ਗਲੋਬਲ ਮਾਰਕੀਟ ਵਿਚ ਜਾਰੀ ਭਾਰੀ ਬਿਕਵਾਲੀ ਵਿਚਾਲੇ ਸ਼ੁੱਕਰਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ...

ਛੇਵੀਂ ਵਾਰ ਸਰਬਸੰਮਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਾਂ ਦਾ ਹੋਇਆ ਐਲਾਨ ਛੇਵੀਂ ਵਾਰ ਸਰਬਸੰਮਤੀ ਨਾਲ...

ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸਿਆਸੀ ਆਗੂਆਂ ਨਾਲ ਮੁਲਾਕਾਤ, ਸਿਆਸੀ ਹਲਕਿਆਂ ’ਚ ਚਰਚਾ ਤੇਜ਼

ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਲੰਧਰ ਦੌਰੇ ਦੌਰਾਨ...