ਰੋਪੜ : – ਸੀ.ਐੱਮ ਚਰਨਜੀਤ ਚੰਨੀ ਨੇ ‘ਭਈਆ’ ਵਾਲਾ ਵਿਵਾਦਿਤ ਬਿਆਨ ਦੇ ਕੇ ਇਕ ਨਵਾਂ ਵਿਵਾਦ ਸਹੇੜ ਲਿਆ ਹੈ। ਚੰਨੀ ਦੇ ਇਸ ਬਿਆਨ ਤੇ ਵਿਰੋਧੀ ਪਾਰਟੀਆਂ ਨੇ ਚਾਰੇ ਪਾਸੇ ਤੋਂ ਕਾਂਗਰਸ ਨੂੰ ਘੇਰ ਲਿਆ ਹੈ। ਚੰਨੀ ਨੇ ਵਿਵਾਦਿਤ ਬਿਆਨ ਤੇ ਸਫਾਈ ਦਿੰਦੇ ਕਿਹਾ ਕਿ ਉਨ੍ਹਾਂ ਨੇ ‘ਆਮ ਆਦਮੀ ਪਾਰਟੀ’ ਲਈ ਕਿਹਾ ਸੀ। ਪਰਵਾਸੀ ਭਰਾ ਸਾਡੇ ਨਾਲ ਜਨਮਾਂ ਜਨਮਾਂ ਤੋਂ ਜੁੜੇ ਹੋਏ ਹਨ। ਇਹ ਦੇਸ਼ ਇੱਕ ਗੁਲਦਸਤਾ ਹੈ। ਕੋਈ ਵੀ ਕਿਤੇ ਵੀ ਆ ਅਤੇ ਜਾ ਸਕਦਾ ਹੈ। ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਕੱਲ੍ਹ ਰੋਪੜ ਵਿੱਚ ਪ੍ਰਿਅੰਕਾ ਗਾਂਧੀ ਦੀ ਮੌਜੂਦਗੀ ਵਿੱਚ ਕਾਂਗਰਸ ਦੇ ਸੀਐਮ ਚਿਹਰੇ ਚਰਨਜੀਤ ਚੰਨੀ ਨੇ ਖੇਤਰਵਾਦ ਦਾ ਦਾਅ ਖੇਡਣ ਦੀ ਕੋਸ਼ਿਸ਼ ਕੀਤੀ ਸੀ। ਸਿੱਖ ਵੋਟ ਬੈਂਕ ਨੂੰ ਲੁਭਾਉਣ ਲਈ ਚੰਨੀ ਨੇ ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਦੇ ਲੋਕਾਂ ਨੂੰ ‘ਭਈਆ’ ਕਿਹਾ ਸੀ। ਇਹ ਸ਼ਬਦ ਇਨ੍ਹਾਂ ਇਲਾਕਿਆਂ ਦੇ ਲੋਕਾਂ ਪ੍ਰਤੀ ਨਫ਼ਰਤ ਭਰੇ ਲਹਿਜੇ ਨਾਲ ਵਰਤਿਆ ਜਾਂਦਾ ਹੈ। ਜਦੋਂ ਚੰਨੀ ਨੇ ਇਹ ਕਿਹਾ ਤਾਂ ਪ੍ਰਿਯੰਕਾ ਗਾਂਧੀ ਵੀ ਕੋਲ ਖੜ੍ਹੀ ਹੱਸਣ ਲੱਗ ਪਈ ਅਤੇ ਫਿਰ ਸਾਰੇ ਤਾੜੀਆਂ ਵਜਾਉਣ ਲੱਗ ਪਏ।
----------- Advertisement -----------
‘ਭਈਆ’ ਵਾਲੇ ਵਿਵਾਦਿਤ ਬਿਆਨ ‘ਤੇ ਕਾਂਗਰਸ ਬੈਕਫੁੱਟ ‘ਤੇ; ਚੰਨੀ ਨੇ ਕਿਹਾ- ਮੈਂ ‘ਆਪ’ ਵਾਲਿਆਂ ਲਈ ਕਿਹਾ ਸੀ
Published on
----------- Advertisement -----------
----------- Advertisement -----------












