August 12, 2026, 11:43 am
----------- Advertisement -----------
HomeNewsLatest Newsਫਰੀਦਕੋਟ 'ਚ 2 ਲੱਖ ਦੀ ਜਾਅਲੀ ਕਰੰਸੀ ਸਮੇਤ ਦੋ ਗ੍ਰਿਫਤਾਰ

ਫਰੀਦਕੋਟ ‘ਚ 2 ਲੱਖ ਦੀ ਜਾਅਲੀ ਕਰੰਸੀ ਸਮੇਤ ਦੋ ਗ੍ਰਿਫਤਾਰ

Published on

----------- Advertisement -----------

ਫਰੀਦਕੋਟ : – ਸੀਆਈਏ ਸਟਾਫ਼ ਫ਼ਰੀਦਕੋਟ ਜ਼ਿਲ੍ਹਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਦੋ ਲੱਖ ਦੀ ਜਾਅਲੀ ਕਰੰਸੀ ਸਮੇਤ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸਮਨਦੀਪ ਸਿੰਘ ਉਰਫ਼ ਰਵੀ ਵਾਸੀ ਜਗਰਾਉਂ, ਪਿੰਡ ਲੰਡੇਕੇ ਵਾਸੀ ਇਜਾਜ਼ ਅਹਿਮਦ ਮੀਰ, ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਸ ਪੈਸੇ ਦੀ ਵਰਤੋਂ ਚੋਣਾਂ ਲਈ ਵੋਟਰਾਂ ਨੂੰ ਭਰਮਾਉਣ ਲਈ ਕੀਤੀ ਜਾਣੀ ਸੀ। ਫਿਲਹਾਲ ਪੁਲਿਸ ਨੇ ਥਾਣਾ ਬਾਜਾਖਾਨਾ ਵਿਖੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੌਰਾਨ ਥਾਣਾ ਬਾਜਾਖਾਨਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਲਿੰਕ ਰੋਡ ਪਿੰਡ ਗੋਂਦਾਰਾ ਪੁਲ ਕਾਸੀ ‘ਤੇ ਮੌਜੂਦ ਸੀ, ਜਿਸ ਦੌਰਾਨ ਦੋਵੇਂ ਨੌਜਵਾਨਾਂ ਨੂੰ ਕਾਬੂ ਕੀਤਾ। ਤਲਾਸ਼ੀ ਲੈਣ ‘ਤੇ ਸਮਨਦੀਪ ਸਿੰਘ ਪਾਸੋਂ ਇੱਕੋ ਨੰਬਰ ਵਾਲੇ ਦੋ ਹਜ਼ਾਰ ਰੁਪਏ ਦੇ 78 ਨੋਟ ਬਰਾਮਦ ਹੋਏ, ਜਦੋਂ ਕਿ ਇਜਾਜ਼ ਅਹਿਮਦ ਮੀਰ ਕੋਲੋਂ ਇੱਕੋ ਨੰਬਰ ਦੇ 500 ਰੁਪਏ ਦੇ 80 ਅਤੇ ਦੋ ਵੱਖ-ਵੱਖ ਨੰਬਰਾਂ ਵਾਲੇ ਦੋ ਸੌ ਰੁਪਏ ਦੇ 20 ਨਕਲੀ ਨੋਟ ਬਰਾਮਦ ਹੋਏ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਆਪ ਨੇ ਪੰਜਾਬ ਯੂਨੀਵਰਸਿਟੀ ਚੋਣਾਂ ਲਈ ਐਮਪੀ ਮੀਤ ਹੇਅਰ ਅਤੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਬਣਾਇਆ ਚੋਣ ਇੰਚਾਰਜ

ਚੰਡੀਗੜ੍ਹ, 11 ਅਗਸਤ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ...

ਫਰੀਦਪੁਰਾ ਨੌਗਾਜ਼ਾ ਵਿਖੇ 25 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ-ਆਫ-ਦ-ਆਰਟ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਬਣੇਗਾ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਅਗਸਤ, 2026:ਪੰਜਾਬ ਦੇ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ...

ਨਾਭਾ : ਦਾਦੀ ਨਾਲ ਪੱਠੇ ਲੈਣ ਗਿਆ ਬੱਚਾ ਅਚਾਨਕ ਨਹਿਰ ‘ਚ ਡਿੱਗਿਆ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਪਟਿਆਲਾ ਅਧੀਨ ਪੈਂਦੇ ਨਾਭਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਦਾਦੀ ਨਾਲ ਪੱਠੇ ਲੈਣ...

Punjab ਦੀਆਂ 117 ਸੀਟਾਂ ਉੱਤੇ ਇਕੱਲੇ ਚੋਣ ਲੜੇਗੀ ਭਾਜਪਾ: ਕੇਵਲ ਢਿੱਲੋਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ...

ਗੜ੍ਹਸ਼ੰਕਰ ਦੇ ਪਿੰਡ ਰੋੜਮਜਾਰਾ ਦੀ ਧੀ ਨੇ ਵਿਦੇਸ਼ ‘ਚ ਵਧਾਇਆ ਮਾਣ, ਕੈਨੇਡੀਅਨ ਫ਼ੌਜ ‘ਚ ਭਰਤੀ ਹੋਈ ਰਤਿੰਦਰ ਕੌਰ

ਪੰਜਾਬ ਦੇ ਨੌਜਵਾਨਾਂ ਨੇ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਵੱਡੇ ਅਹੁਦੇ ਹਾਸਿਲ ਕਰਕੇ ਪਿੰਡ...

CM ਮਾਨ ਲਈ ‘ਫ਼ਖਰ-ਏ-ਕੌਮ’ ਖ਼ਿਤਾਬ ਦੀ ਮੰਗ, ਵਿਧਾਇਕ ਗਿਆਸਪੁਰਾ ਨੇ ਵਿਧਾਨ ਸਭਾ ’ਚ ਗਿਣਵਾਈਆਂ ਸਰਕਾਰ ਦੀਆਂ ਪਹਿਲਕਦਮੀਆਂ

ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਆਖਰੀ ਦਿਨ ਆਮ ਆਦਮੀ ਪਾਰਟੀ ਦੇ ਵਿਧਾਇਕ...