ਅੱਜ ਸੰਤ ਸ਼੍ਰੀ ਗੁਰੂ ਰਵਿਦਾਸ ਜੀ ਦਾ 645ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਵਾਰਾਣਸੀ ਦੇ ਸਿਰਗੋਵਧਰਨਪੁਰ ਸਥਿਤ ਸੰਤ ਰਵਿਦਾਸ ਮਹਾਰਾਜ ਦੇ ਜਨਮ ਸਥਾਨ ‘ਤੇ ਸਿਆਸੀ ਦਿੱਗਜ ਇਕੱਠੇ ਹੋ ਰਹੇ ਹਨ। ਪੰਜਾਬ ਦੇ ਸੀਐਮ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸੰਤ ਸ਼੍ਰੋਮਣੀ ਰਵਿਦਾਸ ਮਹਾਰਾਜ ਦੇ ਜਨਮ ਅਸਥਾਨ ਸਿਰਗੋਵਧਰਨਪੁਰ ਵਿਖੇ ਨਤਮਸਤਕ ਹੋਏ।
ਸੰਤ ਰਵਿਦਾਸ ਮੰਦਿਰ ਪਹੁੰਚਣ ਤੋਂ ਬਾਅਦ ਸੀਐਮ ਯੋਗੀ ਨੇ ਸੰਤ ਸ਼੍ਰੋਮਣੀ ਦੀ ਮੂਰਤੀ ‘ਤੇ ਫੁੱਲਮਾਲਾਵਾਂ ਚੜ੍ਹਾਈਆਂ ਅਤੇ ਮੱਥਾ ਟੇਕਿਆ। ਉਨ੍ਹਾਂ ਨੇ ਅਮ੍ਰਿਤਵਾਣੀ ਦੇ ਪਾਠ ਅੱਗੇ ਸਿਰ ਝੁਕਾ ਕੇ ਅਸ਼ੀਰਵਾਦ ਲਿਆ। ਉਨ੍ਹਾਂ ਲੰਗਰ ਵਿੱਚ ਬੈਠ ਕੇ ਪ੍ਰਸ਼ਾਦ ਵੀ ਛਕਿਆ। ਸੀਐਮ ਯੋਗੀ ਨੇ ਕਿਹਾ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਤਿਕਾਰਯੋਗ ਸੰਤ ਰਵਿਦਾਸ ਜੀ ਦਾ ਜਨਮ ਸਥਾਨ ਸੇਰੇਗੋਵਰਧਨ ਯੂਪੀ ਦੇ ਸੱਭਿਆਚਾਰਕ ਸ਼ਹਿਰ ਕਾਸ਼ੀ ਵਿੱਚ ਹੈ।
----------- Advertisement -----------
ਸ਼੍ਰੀ ਗੁਰੂ ਰਵਿਦਾਸ ਪ੍ਰਕਾਸ਼ ਪੁਰਬ ਮੌਕੇ ਸੀ.ਐਮ ਯੋਗੀ ਵਾਰਾਣਸੀ ਵਿਖੇ ਹੋਏ ਨਤਮਸਤਕ
Published on
----------- Advertisement -----------
----------- Advertisement -----------












