ਝਾਰਖੰਡ ਦੇ ਧਨਬਾਦ ਸ਼ਹਿਰ ਦੇ ਨਿਰਸਾ ‘ਚ ਸੋਮਵਾਰ ਰਾਤ ਨੂੰ ਗੈਰ-ਕਾਨੂੰਨੀ ਕੋਲਾ ਮਾਈਨਿੰਗ ਦੌਰਾਨ ਵੱਡਾ ਹਾਦਸਾ ਵਾਪਰਿਆ। ਇਹ ਹਾਦਸਾ 3 ਖੁੱਲ੍ਹੀਆਂ ਖਾਣਾਂ ‘ਚ ਇੱਕੋ ਸਮੇਂ ਮਲਬਾ ਡਿੱਗਣ ਕਾਰਨ ਵਾਪਰਿਆ ਇਸ ਦੌਰਾਨ ਇਥੇ ਕਰੀਬ 10-12 ਮਜ਼ਦੂਰ ਫਸ ਗਏ। ਹਾਲਾਂਕਿ ਫਸੇ ਹੋਏ ਲੋਕਾਂ ਦੀ ਗਿਣਤੀ ਵੱਖਰੀ ਦੱਸੀ ਜਾ ਰਹੀ ਹੈ। ਹੁਣ ਤੱਕ ਚਾਰ ਲਾਸ਼ਾਂ ਬਰਾਮਦ ਹੋਈਆਂ ਹਨ। ਪੁਲੀਸ ਟੀਮ ਮੌਕੇ ’ਤੇ ਮੌਜੂਦ ਹੈ ਅਤੇ ਜੇਸੀਬੀ ਦੀ ਮਦਦ ਨਾਲ ਮਲਬੇ ਨੂੰ ਹਟਾਇਆ ਜਾ ਰਿਹਾ ਹੈ।
ਦਸ ਦਈਏ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਈਸੀਐਲ ਵੱਲੋਂ ਪੋਕਲੇਨ ਮਸ਼ੀਨਾਂ ਭੇਜੀਆਂ ਗਈਆਂ ਸਨ ਪਰ ਮਾਫੀਆ ਨੇ ਉਹ ਵੀ ਵਾਪਸ ਕਰ ਦਿੱਤੀਆਂ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ। ਇਸ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਜਾ ਸਕੇ।
----------- Advertisement -----------
ਝਾਰਖੰਡ: ਨਾਜਾਇਜ਼ ਮਾਈਨਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ, 4 ਦੀ ਮੌਤ
Published on
----------- Advertisement -----------
----------- Advertisement -----------