November 18, 2026, 7:29 am
----------- Advertisement -----------
HomeNewsLatest Newsਗਮਾਡਾ ਵਿਚ ਚੱਲ ਰਿਹਾ ਹੈ ਅਫਸਰਾਂ ਅਤੇ ਮੁਨਾਫ਼ਾਖ਼ੋਰਾਂ ਦੇ ਗੱਠਜੋੜ ਨਾਲ ਜਾਅਲੀ...

ਗਮਾਡਾ ਵਿਚ ਚੱਲ ਰਿਹਾ ਹੈ ਅਫਸਰਾਂ ਅਤੇ ਮੁਨਾਫ਼ਾਖ਼ੋਰਾਂ ਦੇ ਗੱਠਜੋੜ ਨਾਲ ਜਾਅਲੀ ਬਾਗਾਂ ਦੇ ਮੁਆਵਜ਼ਿਆਂ ਦਾ ਘਪਲਾ

Published on

----------- Advertisement -----------

ਮੋਹਾਲੀ : – ਪਿਛਲੀਆਂ ਸਰਕਾਰਾਂ ਸਮੇਂ ਅਫਸਰ ਅਤੇ ਚੁਣੇ ਹੋਏ ਨੁਮਾਇੰਦਿਆਂ ਦੇ ਗੱਠਜੋੜ ਵੱਲੋਂ ਮੋਹਾਲੀ ਅਤੇ ਨਵੇਂ ਚੰਡੀਗੜ੍ਹ ਦੇ ਵਿਕਾਸ ਲਈ ਪਿੰਡਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਅਤੇ ਉਨ੍ਹਾਂ ਜ਼ਮੀਨਾਂ ਦੇ ਰੇਟ ਕਿਸਾਨਾਂ ਨੂੰ ਇਕ ਨਿਸਚਿਤ ਰੇਟ ਦਿੱਤੇ ਗਏ ਪ੍ਰੰਤੂ ਸਿਆਸੀ ਅਤੇ ਅਫਸਰਾਂ ਦੇ ਗੱਠਜੋੜ ਵੱਲੋਂ ਕਾਨੂੰਨੀ ਚੋਰ ਮੋਰੀਆਂ ਦਾ ਲਾਹਾ ਲੈ ਕੇ ਆਪਣੇ ਕਰਿੰਦਿਆਂ ਰਾਹੀਂ ਐਕਵਾਇਰ ਹੋਣ ਵਾਲੀਆਂ ਜ਼ਮੀਨਾਂ ਨੂੰ ਪਹਿਲਾਂ ਹੀ ਕਿਸਾਨਾਂ ਕੋਲੋਂ ਠੇਕੇ ਤੇ ਲੈ ਕੇ ਉਨ੍ਹਾਂ ਜ਼ਮੀਨਾਂ ਵਿੱਚ ਬਾਗਬਾਨੀ ਕਰ ਕੇ ਉਹ ਪੌਦੇ ਲਗਾਏ ਗਏ ਜਿਨ੍ਹਾਂ ਦਾ ਮੁਆਵਜਾ ਸਭ ਤੋਂ ਵੱਧ ਮਿਲਦਾ ਹੋਵੇ ਜ਼ਮੀਨਾਂ ਐਕੁਆਇਰ ਹੋਣ ਤੋਂ ਬਾਅਦ ਜ਼ਮੀਨਾਂ ਦੇ ਰੇਟ ਤੋਂ ਚਾਰ ਤੋਂ ਪੰਜ ਗੁਣਾ ਰੇਟ ਸਿਰਫ ਲਗਾਏ ਫਲਦਾਰ ਪੌਦਿਆਂ ਦੇ ਲੈ ਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਇਆ ਗਿਆ ਤੇ ਮਾਫ਼ੀਏ ਨੇ ਆਪਸ ਵਿਚ ਉਹ ਪੈਸੇ ਵੰਡ ਲਏ ਪਰੰਤੂ ਅਸਲੀਅਤ ਵਿਚ ਜਿਹੜੇ ਫਲਦਾਰ ਬੂਟਿਆਂ ਦੇ ਮੁਆਵਜ਼ੇ ਦਿੱਤੇ ਗਏ ਉਨ੍ਹਾਂ ਦੀ ਕੋਈ ਹੋਂਦ ਹੀ ਨਹੀਂ ਹੈ ਜਾਂ ਉਨ੍ਹਾਂ ਪੌਦਿਆਂ ਦੀ ਲੰਬਾਈ ਕੁਝ ਇੰਚ ਹੀ ਹੈ ਇਸ ਤਰੀਕੇ ਨਾਲ ਗਮਾਡਾ ਏਰੀਏ ਦੇ ਐਕਰੋਪੋਲਿਸ ਬਲਾਕ ਏ ਪਿੰਡ ਬਾਕਰਪੁਰ ਐਵਾਰਡ ਨੰਬਰ ਪੰਜ ਸੌ ਚਹੱਤਰ ਪੰਜ ਸੌ ਪਚੱਤਰ ਆਈਟੀ ਸਿਟੀ ਏਅਰੋ ਸਿਟੀ ਐਵਾਰਡ ਨੰਬਰ ਪੰਜ ਸੌ ਅੱਸੀ ਈਕੋ ਸਿਟੀ ਨਵਾਂ ਚੰਡੀਗੜ੍ਹ ਅਤੇ ਇਸ ਤੋਂ ਇਲਾਵਾ ਸੈਕਟਰ ਇੱਕ ਸੌ ਇੱਕ ਦੇ ਪਿੰਡ ਮਨੌਲੀ ਅਤੇ ਦੁਰਾਲੀ ਵਿੱਚ ਕੁੱਝ ਦਿਨ ਪਹਿਲਾਂ ਹੀ ਅਵਾਰਡ ਪਾਸ ਹੋਇਆ ਹੈ ਅਤੇ ਮੁਆਵਜ਼ਾ ਦੇਣ ਦੀ ਤਿਆਰੀ ਹੈ ਇਸ ਗੱਲ ਦਾ ਪਤਾ ਲੱਗਣ ਤੇ ਮਾਰਚ ਦੇ ਪਹਿਲੇ ਹਫ਼ਤੇ ਸੰਬੰਧਤ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਕਿ ਜਿਹੜੇ ਜ਼ਮੀਨਾਂ ਅਤੇ ਬੂਟਿਆਂ ਦੇ ਮੁਆਵਜੇ ਮਿਲ ਚੁੱਕੇ ਹਨ ਉਨ੍ਹਾਂ ਬੂਟਿਆਂ ਦੀ ਲੱਕੜ ਵੱਢ ਕੇ ਵੇਚੀ ਜਾ ਰਹੀ ਹੈ ਪ੍ਰੰਤੂ ਇਸ ਸ਼ਿਕਾਇਤ ਉੱਤੇ ਕੋਈ ਅਸਰ ਨਹੀਂ ਹੋਇਆ ਤਾਂ ਆਰਟੀਆਈ ਰਾਹੀਂ ਜਾਣਕਾਰੀ ਪੁੱਛੀ ਗਈ ਕਿ ਹੁਣ ਤਕ ਇਸ ਘਪਲੇ ਇਸ ਤਰ੍ਹਾਂ ਦੇ ਘਪਲੇ ਨਾਲ ਕਿੰਨੇ ਲੋਕਾਂ ਨੂੰ ਕਿੰਨੇ ਕਰੋੜ ਦੇ ਮੁਆਵਜ਼ੇ ਵੰਡੇ ਗਏ ਤਾਂ ਜਿਹੜੀਆਂ ਜ਼ਮੀਨਾਂ ਵਿੱਚ ਖਡ੍ਹੇ ਦਰੱਖਤਾਂ ਦੇ ਮੁਆਵਜ਼ੇ ਦਿੱਤੇ ਗਏ ਤਾਂ ਉਨ੍ਹਾਂ ਪੌਦਿਆਂ ਨੂੰ ਜੋ ਦਰੱਖਤ ਲਗਾਏ ਗਏ ਖੁਰਦ ਬੁਰਦ ਕਰਨ ਲਈ ਸ਼ਨਿੱਚਰਵਾਰ ਛੁੱਟੀ ਵਾਲਾ ਦਿਨ ਜੇਸੀਬੀ ਮਸ਼ੀਨਾਂ ਭੇਜ ਦਿੱਤੀਆਂ ਗਈਆਂ ਜਿਸ ਦਾ ਪਤਾ ਲੱਗਣ ਦੇ ਮਾਮਲੇ ਨੂੰ ਸੋਸਲ ਮੀਡੀਆ ਵਿੱਚ ਵਾਇਰਲ ਕੀਤਾ ਗਿਆ ਅਤੇ ਭਗਵੰਤ ਮਾਨ ਵੱਲੋਂ ਦਿੱਤੇ ਐਂਟੀ ਕਰੱਪਸ਼ਨ ਨੰਬਰ ਉੱਤੇ ਸ਼ਿਕਾਇਤ ਕੀਤੀ ਗਈ ਤਾਂ ਮੌਕੇ ਉਤੇ ਮਾਮਲਾ ਰਫ਼ਾ ਦਫ਼ਾ ਕਰ ਦਿੱਤਾ ਗਿਆ ਅਤੇ ਲੱਗੀਆਂ ਮਸ਼ੀਨਾਂ ਭੱਜ ਗਈਆਂ ਅੱਜ ਫੇਰ ਟੀਮ ਵੱਲੋਂ ਮੌਕੇ ਤੇ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਬੂਟਿਆਂ ਵੱਡੀ ਲੱਕੜ ਅਤੇ ਮਿਲਣ ਵਾਲੇ ਮੁਆਵਜ਼ੇ ਦੀ ਵੀਡੀਓਗ੍ਰਾਫੀ ਕਰਕੇ ਮੀਡੀਆ ਨੂੰ ਪੰਜਾਬ ਸਰਕਾਰ ਅਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ |
ਜੇਕਰ ਇਸ ਮਾਮਲੇ ਦੀ ਨਿਰਪੱਖ ਜਾਂਚ ਹੋ ਗਈ ਤਾਂ ਇਹ ਮਾਮਲਾ ਕਈ ਸੌ ਕਰੋੜ ਦਾ ਘਪਲਾ ਨਿਕਲੇਗਾ ਅਤੇ ਸਰਕਾਰਾਂ ਵਿੱਚ ਰਹੇ ਕਈ ਵੱਡੇ ਮਗਰਮੱਛ ਇਸ ਜਾਲ ਵਿੱਚ ਫਸ ਸਕਦੇ ਹਨ। ਇਸ ਵਿੱਚ ਮੁੱਖ ਤੌਰ ਤੇ
8 ਕਿਲ੍ਹੇ ਅਮਰੂਦ ਦਾ 12 ਕਰੋੜ
ਵਿਕਾਸ ਨਾਮ ਦਾ ਮੁਲਜਮ ਜੋ ਕਿ ਕਈ ਕੇਸਾਂ ਵਿੱਚ ਭਗੌੜਾ ਹੈ, ਦੇ ਨਾਮ ਤੇ ਮੁਆਵਜ਼ਾ ਹਾਸਲ ਕੀਤਾ ਗਿਆ।
ਮੁਕੇਸ਼ ਜਿੰਦਲ ਦੇ ਨਾਮ ਤੇ 12 ਕਰੋੜ ਰੁਪਏ ਦਾ ਮੁਆਵਜਾ
ਐਟਰੋ ਪੋਲਿਸ ਬਲਾਕ ਬਾਕਰਪੁਰ ਐਵਾਰਡ ਨੰਬਰ 574 8/1/2021 ਲੱਗਭਗ 100 ਕਰੋੜ
ਅਵਾਰਡ ਨੰਬਰ 574-575 ਪਿੰਡ ਮਟਰਾਂ ਅਤੇ ਸਿਆਉ 15 ਕਰੋੜ
ਨਿਊ ਚੰਡੀਗੜ੍ਹ ਇਕੋ ਸਿਟੀ 2015-2016 ਵਿੱਚ 80 ਕਰੋੜ
ਐਰੋਸਿਟੀ ਅਵਾਰਡ ਨੰਬਰ 580 ਅਤੇ ਹੋਰ 6-7 ਕਰੋੜ 2009 ਵਿੱਚ
ਮੁਆਵਜੇ ਦੀ ਤਿਆਰੀ ਸੈਕਟਰ 101 ਮਨੋਲੀ ਤੇ ਦੁਰਾਲੀ 10 ਦਿਨ ਪਹਿਲਾਂ ਅਵਾਰਡ ਪਾਸ ਹੋਇਆ ਨੂੰ ਰੁਕਵਾਉਣਾ ਜਰੂਰੀ ਹੈ।
ਇਸ ਸਾਰੇ ਘਪਲੇ ਦੇ ਸ਼ਿਕਾਇਤ ਲੈਂਡ ਏਕੁਈਜੇਸ਼ਨ ਕੁਲੈਕਟਰ ਜਗਦੀਸ਼ ਸਿੰਘ ਜੌਹਲ ਨੂੰ ਮਿਤੀ 3 ਮਾਰਚ ਨੂੰ ਕੀਤੀ ਗਈ ਸੀ ਅਤੇ ਬਾਅਦ ਵਿੱਚ ਮਿਤੀ 23 ਮਾਰਚ ਨੂੰ ਪੰਜਾਬ ਸਰਕਾਰ ਦੇ ਐਂਟੀ ਕੁਰੱਪਸ਼ਨ ਹੈਲਪਲਾਈਨ ਨੰ: ਤੇ ਫਿਰ ਕੀਤੀ ਗਈ ਕਿ ਜਿਹੜੇ ਜਾਅਲੀ ਬਾਗਾਂ ਦੇ ਮੁਆਵਜੇ ਦੇ ਦਿੱਤੇ ਗਏ ਹਨ, ਸ਼ਿਕਾਇਤ ਤੋਂ ਬਾਅਦ ਫਸਣ ਦੇ ਡਰ ਤੋਂ ਸ਼ਨਿੱਚਰਵਾਰ ਨੂੰ ਛੁੱਟੀ ਵਾਲੇ ਦਿਨ ਅਫਸਰਾਂ ਵੱਲੋਂ ਜੇ ਸੀ ਬੀ (ਨੰਬਰ ਪੀਬੀ 65ਡੀ 8334) ਭੇਜ ਕੇ ਪਿੰਡ ਬਾਕਰਪੁਰ ਦੀ 40 ਮਸਤੀਲ ਦੇ ਖਸਰਾ ਨੰ: 12-13 ਅਤੇ 39 ਮਸਤੀਲ ਦੇ ਕਿੱਲਾ ਨੰ: 7-8 ਦੇ ਸਾਰੇ ਬੂਟੇ ਪੱਟਣੇ ਸ਼ੁਰੂ ਕਰ ਦਿੱਤੇ ਗਏ।
ਮੀਡੀਆ ਦੇ ਧਿਆਨ ਵਿੱਚ ਆਉਣ ਤੇ ਇਹ ਕਾਰਵਾਈ ਰੁਕ ਗਈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਲੈਂਡ ਏਕੁਈਜੇਸ਼ਨ ਕੁਲੈਕਟਰ ਜਗਦੀਸ਼ ਸਿੰਘ ਜੌਹਲ ਦੀ ਰਿਟਾਇਰਮੈਂਟ ਦਾ ਬਹਾਨਾ ਬਣਾ ਕੇ ਉਸ ਤੇ ਵਿਤੀ ਕਿਸਮ ਦਾ ਕੋਈ ਵੀ ਫੈਸਲਾ ਲੈਣ ਤੋਂ ਰੋਕ ਲਗਾ ਦਿੱਤੀ ਗਈ ਹੈ। ਜੋ ਕਿ ਗਮਾਡਾ ਦੇ ਉਚ ਅਫਸਰਾਂ ਦੀ ਭੁਮਿਕਾ ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦਾ ਹੈ।
ਇਸ ਜਗ੍ਹਾ ਦੀ, ਪੰਜਾਬ ਅਗੇਂਸਟ ਕੁਰੱਪਸ਼ਨ ਦੀ ਟੀਮ ਜਿਸ ਵਿੱਚ ਸਤਨਾਮ ਦਾਊਂ, ਡਾ. ਜਸਪਾਲ ਸਿੰਘ, ਹਰਵਿੰਦਰ ਸਿੰਘ ਰਾਜੂ, ਨਿਰਮਲ ਸਿੰਘ ਬਿੱਲੂ ਅਤੇ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਅਮਿਤ ਵਰਮਾਂ ਵੱਲੋਂ ਫੋਟੋਗ੍ਰਾਫੀ ਅਤੇ ਵੀਡੀਓ ਬਣਾ ਕੇ ਪ੍ਰੈਸ, ਅਫਸਰਾਂ ਅਤੇ ਸਰਕਾਰ ਦੀ ਜਾਣਕਾਰੀ ਹਿਤ ਭੇਜਿਆ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਇੰਸਟਾਗ੍ਰਾਮ ‘ਤੇ ਮਿਲੀ ਬਚਪਨ ਦੀ ਸਹੇਲੀ ਨੇ ਮਾਰੀ ਠੱਗੀ! 10 ਤੋਲੇ ਸੋਨਾ ਚੋਰੀ ਕਰਨ ਦੇ ਲੱਗੇ ਇਲਜ਼ਾਮ

ਲੁਧਿਆਣਾ ਦੇ ਜਗਰਾਓਂ ਵਿਚ ਅੱਠਵੀਂ ਕਲਾਸ ਤੱਕ ਇਕੱਠੇ ਪੜ੍ਹੀਆਂ ਬਚਪਨ ਦੀ ਸਹੇਲੀ ਨੇ ਸਹੇਲੀ...

ਪੰਜਾਬ ‘ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ: ਲੋੜਵੰਦਾਂ ਨੂੰ ਮਿਲੇਗਾ ਲਾਭ, ਲੋਕਾਂ ਦੇ ਘਰ ਪਹੁੰਚੇਗੀ ਸਰਕਾਰ

ਪੰਜਾਬ ਸਰਕਾਰ ਨੇ ਆਪਣੀ “ਨੋ ਕੈਸ਼, ਨੋ ਡਿਮਾਂਡ” ਨੀਤੀ ਦੇ ਤਹਿਤ 10 ਲੱਖ ਨਵੇਂ...

ਉੱਤਰਖੰਡ ‘ਚ ਵਾਪਰੇ ਦੋ ਸੜਕ ਹਾਦਸਿਆਂ ’ਚ 12 ਵਿਅਕਤੀਆਂ ਦੀ ਹੋਈ ਮੌਤ, 25 ਜ਼ਖ਼ਮੀ

ਉੱਤਰਾਖੰਡ ਵਿੱਚ ਅੱਜ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਨੇ ਕਈ ਪਰਿਵਾਰਾਂ ਨੂੰ ਡੂੰਘੇ ਸਦਮੇ...

ਕੈਨੇਡਾ ’ਚ ਕਾਰਾਂ ਚੋਰੀ ਕਰਨ ਦੇ ਦੋਸ਼ ’ਚ ਪੰਜਾਬੀ ਮੂਲ ਦੇ 2 ਨੌਜਵਾਨਾਂ ਸਣੇ 12 ਗ੍ਰਿਫ਼ਤਾਰ

 ਗਰੇਟਰ ਟੋਰਾਂਟੋ ਏਰੀਆ (ਜੀ ਟੀ ਏ) ਵਿੱਚ ਸਰਗਰਮ ਇੱਕ ਵੱਡੇ ਅੰਤਰਰਾਸ਼ਟਰੀ ਵਾਹਨ ਚੋਰ ਗਰੋਹ...

ਸ਼ਿਵਰਾਜ ਚੌਹਾਨ ਦਾ ਪੰਜਾਬ ਦੌਰਾ, ਮੋਹਾਲੀ ‘ਚ ‘ਖੇਤ ਬਚਾਓ ਮੁਹਿੰਮ’ ਤਹਿਤ ਕਿਸਾਨਾਂ ਨਾਲ ਕੀਤੀ ਗੱਲਬਾਤ

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਮੋਹਾਲੀ ਪਹੁੰਚੇ। ਹਵਾਈ ਅੱਡੇ...

ਪੰਜਾਬ ‘ਚ ਅਗਲੇ 3-4 ਦਿਨਾਂ ਦੌਰਾਨ ਠੰਢ ਵਧਣ ਦੇ ਆਸਾਰ, ਸੰਘਣੀ ਧੁੰਦ ਦੀ ਚੇਤਾਵਨੀ

ਪੰਜਾਬ ਦੇ 4 ਜ਼ਿਲ੍ਹਿਆਂ ‘ਚ ਅੱਜ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ,...

ਪਤਨੀ ਹੀ ਨਿੱਕਲੀ ਪਤੀ ਦੀ ਕਾਤਲ, ਭੂਆ ਦੇ ਮੁੰਡੇ ਨਾਲ ਪ੍ਰੇਮ ਸਬੰਧਾਂ ਦੇ ਚੱਲਦੇ ਦਿੱਤੀ ਸੀ ਸੁਪਾਰੀ, ਪੁਲਿਸ ਦੇ ਵੱਡੇ ਖੁਲਾਸੇ !

 ਧਨੌਲਾ ਪੁਲਿਸ ਨੇ ਭੀਖੀ ਰੋਡ ’ਤੇ ਮਿਲੀ ਨੌਜਵਾਨ ਰੇਸ਼ਮ ਸਿੰਘ ਦੀ ਲਾਸ਼ ਦੇ ਮਾਮਲੇ...

ਕਾਂਸਟੇਬਲ ਦੀ ਮੌਤ ਮਾਮਲੇ ‘ਚ ਵੱਡਾ ਖੁਲਾਸਾ, ਸਿਰ ‘ਚ ਗੋਲੀ ਮਾਰ ਕੀਤਾ ਸੀ ਕਤਲ

ਜ਼ਿਲ੍ਹੇ ਵਿੱਚ ਪੁਲਿਸ ਮੁਲਾਜ਼ਮ ਵਿਨੋਦ ਕੁਮਾਰ ਦੀ ਮੌਤ ਨੂੰ ਲੈ ਕੇੇ ਪੰਜਾਬ ਪੁਲਿਸ ਦੇ...

ਡੇਰਾਬੱਸੀ ਦੇ ਕਿਸਾਨ ਦੀ ਚਮਕੀ ਕਿਸਮਤ, ਨਿਕਲਿਆ 12 ਕਰੋੜ ਰੁਪਏ ਦਾ ਦੀਵਾਲੀ ਬੰਪਰ

ਡੇਰਾਬੱਸੀ ਨੇੜਲੇ ਪਿੰਡ ਹਮਾਯੂੰਪੁਰ ਦੇ ਇਕ ਸਾਧਾਰਨ ਕਿਸਾਨ ਦਾ 12 ਕਰੋੜ ਰੁਪਏ ਦਾ ਦੀਵਾਲੀ...