ਦੁਨੀਆ ‘ਚ ਕੋਰੋਨਾ ਵਾਇਰਸ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਵੀਰਵਾਰ ਨੂੰ 31.54 ਲੱਖ ਨਵੇਂ ਮਾਮਲੇ ਸਾਹਮਣੇ ਆਏ, 11.47 ਲੱਖ ਲੋਕਾਂ ਨੇ ਬਿਮਾਰੀ ਨੂੰ ਹਰਾਇਆ, ਜਦਕਿ ਇਸ ਦੌਰਾਨ 7,211 ਲੋਕਾਂ ਦੀ ਮੌਤ ਹੋ ਗਈ। ਦੁਨੀਆ ‘ਚ ਹੁਣ ਤੱਕ 32 ਕਰੋੜ ਕੋਰੋਨਾ ਅਤੇ ਓਮਾਈਕਰੋਨ ਦੇ ਮਾਮਲੇ ਆ ਚੁੱਕੇ ਹਨ। ਇਸ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵੀ 55.34 ਲੱਖ ਹੋ ਗਈ ਹੈ।

ਵੀਰਵਾਰ ਨੂੰ ਫਰਾਂਸ ਵਿਚ 3.05 ਲੱਖ ਕੋਰੋਨਾ ਮਾਮਲੇ ਸਾਹਮਣੇ ਆਏ ਅਤੇ 225 ਲੋਕਾਂ ਦੀ ਮੌਤ ਹੋ ਗਈ। ਇਸ ਸਮੇਂ ਇੱਥੇ 42.56 ਲੱਖ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ 3,985 ਮਰੀਜ਼ਾਂ ਦੀ ਹਾਲਤ ਗੰਭੀਰ ਹੈ।

ਸਪੇਨ ਵਿਚ ਵੀਰਵਾਰ ਨੂੰ 1.59 ਲੱਖ ਮਾਮਲੇ ਸਾਹਮਣੇ ਆਏ। ਇੱਥੇ 16,476 ਲੋਕਾਂ ਨੇ ਕੋਰੋਨਾ ਨੂੰ ਹਰਾਇਆ, ਜਦੋਂ ਕਿ 112 ਲੋਕਾਂ ਦੀ ਮੌਤ ਹੋ ਗਈ। ਇਸ ਸਮੇਂ ਇੱਥੇ 26.07 ਲੱਖ ਲੋਕ ਇਲਾਜ ਅਧੀਨ ਹਨ, ਜਿਨ੍ਹਾਂ ਵਿੱਚੋਂ 2227 ਦੀ ਹਾਲਤ ਗੰਭੀਰ ਹੈ।ਸਪੇਨ ਵਿੱਚ ਨਾਗਰਿਕਾਂ ਨੂੰ ਵੈਕਸੀਨ ਦੀ ਚੌਥੀ ਖੁਰਾਕ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਅਮਰੀਕਾ ‘ਚ ਵੀਰਵਾਰ ਨੂੰ 7.88 ਲੱਖ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇੱਥੇ 1.06 ਲੱਖ ਲੋਕਾਂ ਨੇ ਇਸ ਬਿਮਾਰੀ ਨੂੰ ਹਰਾਇਆ, ਜਦੋਂ ਕਿ 1,881 ਲੋਕਾਂ ਦੀ ਜਾਨ ਚਲੀ ਗਈ। ਅਮਰੀਕੀ ਸਰਕਾਰ ਕੋਵਿਡ ਟੈਸਟਿੰਗ ਲਈ 50 ਕਰੋੜ ਟੈਸਟ ਕਿੱਟਾਂ ਵੰਡਣ ਜਾ ਰਹੀ ਹੈ। ਪਹਿਲਾਂ ਇਹ ਗਿਣਤੀ 25 ਕਰੋੜ ਰੱਖੀ ਗਈ ਸੀ, ਪਰ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਸਰਕਾਰ ਨੇ ਹੁਣ ਇਹ ਸੰਖਿਆ ਦੁੱਗਣੀ ਕਰ ਦਿੱਤੀ ਹੈ।












